ਚੰਦਾ ਕੋਚਰ ਨੂੰ ਦਿੱਤਾ 12 ਕਰੋੜ ਦਾ ਬੋਨਸ ਵਾਪਿਸ ਲਵੇਗਾ ICICI ਬੈਂਕ
Published : Jan 14, 2020, 11:42 am IST
Updated : Jan 14, 2020, 11:42 am IST
SHARE ARTICLE
Kocher
Kocher

ਕਰਜ ਵੰਡ ‘ਚ ਬੇਨਿਯਮੀਆਂ ਦੇ ਮਾਮਲੇ ਵਿੱਚ ਫਸੀ ਚੰਦਾ ਕੋਚਰ ਦੀ ਮੁਸ਼ਕਿਲ ਵਧਦੀ...

ਨਵੀਂ ਦਿੱਲੀ: ਕਰਜ ਵੰਡ ‘ਚ ਬੇਨਿਯਮੀਆਂ ਦੇ ਮਾਮਲੇ ਵਿੱਚ ਫਸੀ ਚੰਦਾ ਕੋਚਰ ਦੀ ਮੁਸ਼ਕਿਲ ਵਧਦੀ ਜਾ ਰਹੀ ਹੈ, ਹੁਣ ICICI ਬੈਂਕ ਨੇ ਚੰਦਾ ਕੋਚਰ  ਨੂੰ ਦਿੱਤੀ ਗਈ ਬੋਨਸ ਰਕਮ ਵਾਪਸ ਲੈਣ ਲਈ ਹਾਈਕੋਰਟ ਵਿੱਚ ਰਿਕਵਰੀ ਸੂਟ ਦਾਖਲ ਕੀਤਾ ਹੈ। ਬੈਂਕ ਚੰਦਾ ਨੂੰ ਬੋਨਸ ਅਤੇ ਹੋਰ ਫਾਇਦਿਆਂ ਦੇ ਰੂਪ ਵਿੱਚ ਮਿਲੇ 12 ਕਰੋੜ ਰੁਪਏ ਵਸੂਲਣਾ ਚਾਹੁੰਦਾ ਹੈ। ਚੰਦਾ ਕੋਚਰ ਨੂੰ ਬੈਂਕ ਦੇ CEO ਅਤੇ MD ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਵੀਡੀਓਕਾਨ ਗਰੁੱਪ ਨੂੰ 3,250 ਕਰੋੜ ਰੁਪਏ ਦੇ ਨਿਯਮ ਦੇ ਖਿਲਾਫ਼ ਜਾਕੇ ਲੋਨ ਦੇਣ ਦੇ ਮਾਮਲੇ ਵਿੱਚ ਚੰਦਾ ਕੋਚਰ ਫਸੀ ਹੋਈ ਹਨ।

ICICI Bank ICICI Bank

ਕੀ ਹੈ ਮਾਮਲਾ

ਖਬਰ ਅਨੁਸਾਰ, ਬੈਂਕ ਨੇ ਪਿਛਲੇ ਹਫਤੇ ਹੀ ਸ਼ੁੱਕਰਵਾਰ ਨੂੰ ਹਾਈਕੋਰਟ ‘ਚ ਇਹ ਮਾਮਲਾ ਦਰਜ ਕੀਤਾ ਹੈ। ਬੈਂਕ ਨੇ ਇੱਕ ਐਫ਼ੀਡੇਵਿਟ ਵੱਲੋਂ ਇਹ ਮੰਗ ਕੀਤੀ ਹੈ ਕਿ ਪਿਛਲੇ ਸਾਲ ਚੰਦਾ ਕੋਚਰ ਵੱਲੋਂ ਦਰਜ ਕੀਤੀ ਗਈ ਮੰਗ ਨੂੰ ਖਾਰਿਜ ਕੀਤਾ ਜਾਵੇ। ਇਸ ਮਾਮਲੇ ਦੀ ਅਗਲੀ ਸੁਣਵਾਈ 20 ਜਨਵਰੀ, ਸੋਮਵਾਰ ਨੂੰ ਹੋਵੇਗੀ।  

ਕਿਸ ਨਿਯਮ ਦੇ ਤਹਿਤ ਹੋਵੇਗੀ ਵਾਪਸੀ

ICICI BankICICI Bank

ਬੈਂਕ ਦੇ ਮੁਤਾਬਿਕ ਇਹ ਬੋਨਸ ਚੰਦਾ ਕੋਚਰ ਨੂੰ ਅਪ੍ਰੈਲ 2006 ਤੋਂ ਮਾਰਚ 2018 ਦੇ ਵਿੱਚ ਦਿੱਤੇ ਗਏ ਸਨ। ਬੈਂਕ ਕਲਾਬੈਕ ਦੇ ਤਹਿਤ ਬੋਨਸ ਵਾਪਸ ਲੈਣਾ ਚਾਹੁੰਦਾ ਹੈ, ਜਿਸ ਵਿੱਚ ਇਹ ਪ੍ਰਾਵਧਾਨ ਹੁੰਦਾ ਹੈ ਕਿ ਕੋਈ ਕੰਪਨੀ ਕਰਮਚਾਰੀ ਦੇ ਗਲਤ ਚਾਲ ਚਲਨ ਜਾਂ ਕੰਪਨੀ ਦੇ ਘਾਟੇ ਦੀ ਹਾਜ਼ਰ‍ ਵਿੱਚ ਬੋਨਸ ਵਰਗੇ ਇੰਸੇਂਟਿਵ ਦੀ ਰਕਮ ਵਾਪਸ ਲੈ ਸਕਦੀ ਹੈ।  

ਚੰਦਾ ਕੋਚਰ ਨੇ ਵੀ ਕੀਤਾ ਹੈ ਮੁਕੱਦਮਾ

ਚੰਦਾ ਕੋਚਰ ਪਹਿਲਾਂ ਹੀ ਆਪਣੇ ਆਪ ਨੂੰ ਟਰਮਿਨੇਟ ਕਰਨ ਲਈ ਬੈਂਕ ਦੇ ਖਿਲਾਫ ਹਾਈਕੋਰਟ ਵਿੱਚ ਮਾਮਲਾ ਦਰਜ ਕਰ ਚੁੱਕੀ ਹੈ। ਇਸ ਮਾਮਲੇ ਦੀ ਸੁਣਵਾਈ ਦੌਰਾਨ ਹੀ ਚੰਦਾ ਕੋਚਰ ਦੇ ਵਕੀਲ ਨੂੰ ਪਤਾ ਲੱਗਿਆ ਕਿ ਬੈਂਕ ਨੇ ਬੋਨਸ ਦੀ ਵਾਪਸੀ ਲਈ ਮਾਮਲਾ ਦਰਜ ਕੀਤਾ ਹੈ। ਚੰਦਾ ਦਾ ਕਹਿਣਾ ਹੈ ਕਿ ਜਦੋਂ ਉਹ ਜਲਦੀ ਰਿਟਾਇਰਮੈਂਟ ਲਈ ਬੇਨਤੀ ਕਰ ਚੁੱਕੀ ਸੀ, ਤਾਂ ਉਨ੍ਹਾਂ ਨੂੰ ਹਟਾਏ ਜਾਣ ਦਾ ਕੋਈ ਮਤਲਬ ਨਹੀਂ ਸੀ।

Chanda KochharChanda Kochhar

ਇਸਦੇ ਜਵਾਬ ਵਿੱਚ ICICI ਬੈਂਕ ਨੇ ਕਿਹਾ ਕਿ ਹਾਲਾਂਕਿ ਉਹ ਇੱਕ ਨਿਜੀ ਬੈਂਕ ਹੈ, ਇਸ ਲਈ ਇਸਦਾ ਪ੍ਰਸ਼ਾਸਨ ਬੋਰਡ ਆਫ ਡਾਇਰੈਕਟਰ ਵੱਲੋਂ ਚਲਦਾ ਹੈ ਅਤੇ ਉਨ੍ਹਾਂ ਦਾ ਨਿਯਮ ਆਦਰ ਯੋਗ ਹੁੰਦਾ ਹੈ, ਇਸ ਲਈ ਚੰਦਾ ਕੋਚਰ ਦੀ ਦਲੀਲ਼ ਵਿੱਚ ਦਮ ਨਹੀਂ ਹੈ। ਬੈਂਕ ਨੇ ਕਿਹਾ ਕਿ ਚੰਦਾ ਨੇ ਕਈ ਤਰ੍ਹਾਂ ਦੀਆਂ ਜਾਣਕਾਰੀਆਂ ਦੇਣ ਤੋਂ ਮਨਾਹੀ ਕੀਤੀ ਜਿਸਦੀ ਵਜ੍ਹਾ ਨਾਲ ਉਨ੍ਹਾਂ ਨੂੰ ਟਰਮੀਨੇਟ ਕੀਤਾ ਗਿਆ। ਚੰਦਾ ਕੋਚਰ ਦੇ ਵਕੀਲ ਸੁਜਈ ਕਾਂਤਾਵਾਲਾ ਨੇ ਕਿਹਾ ਕਿ ਬੋਨਸ ਵਾਪਸੀ ਦੇ ਬੈਂਕ ਵੱਲੋਂ ਦਰਜ ਮਾਮਲੇ ਵਿੱਚ ਉਹ ਜਲਦੀ ਹੀ ਆਪਣਾ ਜਵਾਬ ਭੇਜਣਗੇ।  

ਈਡੀ ਨੇ ਕੀਤੀ ਹੈ ਕਾਰਵਾਈ

ਜ਼ਿਕਰਯੋਗ ਹੈ ਕਿ ਪਿਛਲੇ ਹਫਤੇ ਹੀ ਈਡੀ ਨੇ ਵੱਡੀ ਕਾਰਵਾਈ ਕੀਤੀ ਹੈ। ਈਡੀ ਨੇ ਸ਼ੁੱਕਰਵਾਰ ਨੂੰ ਚੰਦਾ ਕੋਚਰ ਅਤੇ ਉਨ੍ਹਾਂ ਦੇ  ਪਰਵਾਰ ਦੀ ਜਾਇਦਾਦ ਜਬਤ ਕਰ ਲਈ ਹੈ। ICICI ਬੈਂਕ ਦੀ ਸਾਬਕਾ ਅਧਿਕਾਰੀ ਦੀ ਕੁਲ 78 ਕਰੋੜ ਰੁਪਏ ਦੀ ਜਾਇਦਾਦ ਜਬਤ ਕੀਤੀ ਗਈ ਹੈ, ਜਿਸ ਵਿੱਚ ਮੁੰਬਈ ਵਿੱਚ ਉਨ੍ਹਾਂ ਦਾ ਘਰ ਅਤੇ ਉਨ੍ਹਾਂ ਦੇ ਪਤੀ ਦੀ ਕੰਪਨੀ ਦੀ ਕੁਝ ਜਾਇਦਾਦ ਸ਼ਾਮਲ ਹੈ।

Chanda Kochhar Chanda Kochhar

ਈਡੀ ਦਾ ਇਲਜ਼ਾਮ ਹੈ ਕਿ ਕੋਚਰ ਨੇ ICICI ਬੈਂਕ ਦੇ ਪ੍ਰਮੁੱਖ ਰਹਿੰਦੇ ਹੋਏ ਗੈਰ ਕਾਨੂੰਨੀ ਤਰੀਕੇ ਨਾਲ ਆਪਣੇ ਪਤੀ ਦੀ ਕੰਪਨੀ ਨਿਊਪਾਵਰ ਰਿਨਿਊਏਬਲਸ ਨੂੰ ਕਰੋੜਾਂ ਰੁਪਏ ਦਿੱਤੇ। ਈਡੀ ਨੇ ਇਸ ਮਾਮਲੇ ਵਿੱਚ ਚੰਦਾ ਕੋਚਰ ਵਲੋਂ ਕਈ ਵਾਰ ਪੁੱਛਗਿਛ ਕਰ ਚੁੱਕੀ ਹੈ। ਈਡੀ ਨੇ ਮਾਰਚ ਵਿੱਚ ਕੋਚਰ ਪਰਵਾਰ ਦੇ ਘਰ ਅਤੇ ਦਫ਼ਤਰ ਦੀ ਤਲਾਸ਼ੀ ਵੀ ਲਈ ਸੀ। ਈਡੀ ਨੇ ਮਾਮਲੇ ਵਿੱਚ ਵੀਡੀਓਕਾਨ ਦੇ ਚੇਅਰਮੈਨ ਵੇਣੁਗੋਪਾਲ ਧੂਤ ਤੋਂ ਵੀ ਪੁੱਛਗਿਛ ਕਰ ਚੁੱਕੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Jaswinder Bhalla Funeral News Live: Jaswinder Bhalla ਦੇ ਚਲਾਣੇ ਉਤੇ ਹਰ ਅੱਖ ਰੋਈ, ਭੁੱਬਾਂ ਮਾਰ-ਮਾਰ ਰੋਏ ਲੋਕ

23 Aug 2025 1:28 PM

Jaswinder Bhalla Funeral News Live: ਜਸਵਿੰਦਰ ਭੱਲਾ ਦੇ ਪੁੱਤ ਦੇ ਨਹੀਂ ਰੁਕ ਰਹੇ ਹੰਝੂ | Bhalla death news

23 Aug 2025 1:25 PM

Jaswinder Bhalla Death News : ਭੱਲਾ ਦੇ ਘਰ ਦੀਆਂ ਤਸਵੀਰਾਂ ਆਈਆਂ ਸਾਹਮਣੇ Jaswinder Bhalla passes Away

22 Aug 2025 9:35 PM

Gurpreet Ghuggi Emotional On jaswinder bhalla Death : ਆਪਣੇ ਯਾਰ ਭੱਲਾ ਨੂੰ ਯਾਦ ਕਰ ਭਾਵੁਕ ਹੋਏ Ghuggi

22 Aug 2025 9:33 PM

jaswinder bhalla ਦੇ chhankata ਦੇ producer ਨੇ ਬਿਆਨ ਕੀਤੇ ਜਜ਼ਬਾਤ|Bahadur Singh Bhalla|Bhalla Death News

22 Aug 2025 3:15 PM
Advertisement