ਵੀਡੀਓਕੋਨ ਲੋਨ ਮਾਮਲੇ ‘ਚ ਚੰਦਾ ਕੋਚਰ, ਵੇਣੂਗੋਪਾਲ ਧੂਤ ਦੇ ਟਿਕਾਣਿਆਂ ਤੇ ਈਡੀ ਦਾ ਛਾਪਾ
Published : Mar 1, 2019, 4:04 pm IST
Updated : Mar 1, 2019, 4:04 pm IST
SHARE ARTICLE
 Chanda Kochhar
Chanda Kochhar

ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਚੰਦਾ ਕੋਚਰ ਅਤੇ ਵੇਣੂਗੋਪਾਲ ਧੂਤ ਦੇ 5 ਦਫਤਰਾਂ ਤੇ ਘਰ ਤੇ ਛਾਪੇ ਮਾਰੇ। ........

ਮੁੰਬਈ : ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਚੰਦਾ ਕੋਚਰ ਅਤੇ ਵੇਣੂਗੋਪਾਲ ਧੂਤ ਦੇ 5 ਦਫਤਰਾਂ ਤੇ ਘਰ ਤੇ ਛਾਪੇ ਮਾਰੇ। 2012 ਵਿਚ ਆਈਸੀਆਈਸੀਆਈ ਬੈਂਕ ਵੱਲੋਂ ਵੀਡੀਓਕੋਨ ਨੂੰ ਦਿੱਤੇ ਲੋਨ ਦੇ ਮਾਮਲੇ ‘ਚ ਈਡੀ ਨੇ ਇਹ ਕਾਰਵਾਈ ਕੀਤੀ ਹੈ। ਈਡੀ ਨੇ ਕੁਝ ਦਿਨ ਪਹਿਲਾਂ ਚੰਦਾ ਕੋਚਰ, ਉਸਦੇ ਪਤੀ ਦੀਪਕ ਕੋਚਰ ਅਤੇ ਵੀਡੀਓਕੋਨ ਦੇ ਪ੍ਰਮੋਟਰ ਵੇਣੂਗੋਪਾਲ ਧੂਤ ਦੇ ਖਿਲਾਫ਼ ਪ੍ਰੀਵੈਂਸ਼ਨ ਆੱਫ ਮਨੀ ਲਾਂਡਿਰੰਗ ਐਕਟ(PMLA) ਤਹਿਤ ਮਾਮਲਾ ਦਰਜ ਕੀਤਾ ਸੀ।

ਜਨਵਰੀ ‘ਚ ਸੀਬੀਆਈ ਨੇ ਵੀ ਇਸ ਮਾਮਲੇ ਵਿਚ ਚੰਦਾ ਕੋਚਰ, ਦੀਪਕ ਕੋਚਰ ਅਤੇ ਵੇਣੂਗੋਪਾਲ ਧੂਤ ਖ਼ਿਲਾਫ ਐਫਆਈਆਰ ਦਰਜ ਕੀਤੀ ਸੀ। ਏਜੰਸੀ ਨੇ ਵੀਡੀਓਕੋਨ ਕੰਪਨੀ ਦੇ ਮੁੰਬਈ-ਔਰੰਗਾਬਾਦ ਸਥਿਤ ਦਫਤਰਾਂ ਅਤੇ ਦੀਪਕ ਕੋਚਰ ਦੇ ਟਿਕਾਣਿਆਂ ਤੇ ਛਾਪੇ ਵੀ ਮਾਰੇ ਸੀ। ਕੁਝ ਦਿਨ ਪਹਿਲਾਂ ਸੀਬੀਆਈ ਨੇ ਚੰਦਾ ਕੋਚਰ ਦੇ ਖ਼ਿਲਾਫ ਲੁਕਆਊਟ ਨੋਟਿਸ ਵੀ ਜਾਰੀ ਕੀਤਾ ਸੀ, ਤਾਂਕਿ ਉਹ ਬਿਨਾਂ ਦੱਸੇ ਵਿਦੇਸ਼ ਨਾ ਜਾ ਸਕਣ।

Venugopal DhootVenugopal Dhoot

ਵੀਡੀਓਕੋਨ ਗਰੁੱਪ ਨੂੰ ਆਈਸੀਆਈਸੀਆਈ ਬੈਂਕ ਵੱਲੋਂ 2012 ਵਿਚ ਦਿੱਤੇ ਗਏ 1,875 ਕਰੋੜ ਰੁਪਏ ਦੇ ਲੋਨ ਤੇ ਉਸਦੇ ਨਿਊਪਾਵਰ ਰਨਿਊਏਬਲਸ ਨਾਲ ਲੇਣ ਦੇਣ ਦੇ ਮਾਮਲੇ ‘ਚ ਸੀਬੀਆਈ ਅਤੇ ਇਨਫੋਰਸਮੈਂਟ ਡਾਇਰੈਕਟੋਰੇਟ ਕਾਰਵਾਈ ਕਰ ਰਿਹਾ ਹੈ। ਨਿਊਪਾਵਰ ਚੰਦਾ ਦੇ ਪਤੀ ਦੀਪਕ ਕੋਚਰ ਦੀ ਕੰਪਨੀ ਹੈ। ਦੋਸ਼ ਹੈ ਕਿ ਧੂਤ ਨੇ ਲੋਨ ਦੇ ਬਦਲੇ ਦੀਪਕ ਦੀ ਕੰਪਨੀ ‘ਚ ਨਿਵੇਸ਼ ਕੀਤਾ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

LokSabhaElections2024 :ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ, ਪੰਜਾਬ, ਹਰਿਆਣਾ ਸਣੇ ਪੂਰੇ ਦੇਸ਼ 'ਚ ਇਸ ਦਿਨ ਹੋਵੇ.

20 Apr 2024 2:43 PM

Mohali News: ਕਾਰ ਨੂੰ ਹਾਰਨ ਮਾਰਨ ਕਰਕੇ ਚੱਲੇ ਘਸੁੰਨ..ਪਾੜ ਦਿੱਤੀ ਟੀ-ਸ਼ਰਟ, ਦੇਖੋ ਕਿਵੇਂ ਪਿਆ ਪੰਗਾ

20 Apr 2024 11:42 AM

Pathankot News: ਬਹੁਤ ਵੱਡਾ ਹਾਦਸਾ! ਤੇਜ਼ ਹਨ੍ਹੇਰੀ ਨੇ ਤੋੜ ਦਿੱਤੇ ਬਿਜਲੀ ਦੇ ਖੰਭੇ, ਲਪੇਟ 'ਚ ਆਈ ਬੱਸ, ਦੇਖੋ ਮੌਕੇ

20 Apr 2024 11:09 AM

ਪਟਿਆਲਾ ਦੇ ਬਾਗੀ ਕਾਂਗਰਸੀਆਂ ਲਈ Dharamvir Gandhi ਦਾ ਜਵਾਬ

20 Apr 2024 10:43 AM

ਕੀ Captain Amarinder Singh ਕਰਕੇ ਨਹੀਂ ਦਿੱਤੀ ਟਕਸਾਲੀ ਕਾਂਗਰਸੀਆਂ ਨੂੰ ਟਿਕਟ?

20 Apr 2024 10:00 AM
Advertisement