ਜੀਓ ਨੇ ਜਪਾਨੀ ਬੈਂਕਾਂ ਤੋਂ ਕਰਜ਼ ਦੇ ਰੂਪ 'ਚ ਜੁਟਾਏ ਲਗਭੱਗ 3,248 ਕਰੋਡ਼ ਰੁਪਏ
Published : Apr 14, 2018, 6:38 pm IST
Updated : Apr 14, 2018, 6:43 pm IST
SHARE ARTICLE
Mukesh Ambani
Mukesh Ambani

ਟੈਲੀਕਾਮ ਆਪਰੇਟਰ ਰਿਲਾਇੰਸ ਜੀਓ ਨੇ ਜਾਪਾਨ ਦੇ ਵੱਖਰੇ ਬੈਂਕਾਂ ਤੋਂ ਸਮੁਰਾਈ ਮਿਆਦ ਕਰਜ਼ ਦੇ ਰੂਪ 'ਚ 3,250 ਕਰੋੜ ਰੁਪਏ ਜੁਟਾਉਣ ਦੇ ਸਮਝੌਤੇ 'ਤੇ ਹਸਤਾਖ਼ਰ ਕੀਤੇ ਹਨ।

ਟੈਲੀਕਾਮ ਆਪਰੇਟਰ ਰਿਲਾਇੰਸ ਜੀਓ ਨੇ ਜਾਪਾਨ ਦੇ ਵੱਖਰੇ ਬੈਂਕਾਂ ਤੋਂ ਸਮੁਰਾਈ ਮਿਆਦ ਕਰਜ਼ ਦੇ ਰੂਪ 'ਚ 3,250 ਕਰੋੜ ਰੁਪਏ ਜੁਟਾਉਣ ਦੇ ਸਮਝੌਤੇ 'ਤੇ ਹਸਤਾਖ਼ਰ ਕੀਤੇ ਹਨ। ਇਸ ਲਈ ਰਿਲਾਇੰਸ ਇੰਡਸਟਰੀਜ਼ ਲਿਮਟਿਡ ਨੇ ਗਰੰਟੀ ਦਿਤੀ ਹੈ ਅਤੇ ਇਸ ਦਾ ਇਸਤੇਮਾਲ ਜੀਓ ਦੇ ਪੂੰਜੀਕਰਣ ਖ਼ਰਚੇ 'ਚ ਕੀਤਾ ਜਾਵੇਗਾ।

Mizuho BankMizuho Bank

ਇਕ ਜਾਪਾ,ਨੀ ਯੇਨ ਦੀ ਕੀਮਤ 60 ਰੁਪਏ ਦੇ ਲਗਭੱਗ ਪੈਂਦੀ ਹੈ। ਇਸ ਲਿਹਾਜ਼ ਤੋਂ ਕਰਜ਼ ਦੀ ਕੁੱਲ ਰਕਮ 3,248 ਕਰੋਡ਼ ਰੁਪਏ ਦੇ ਲਗਭੱਗ ਬੈਠਦੀ ਹੈ। ਕੰਪਨੀ ਨੇ ਅਪਣੇ ਬਿਆਨ 'ਚ ਜਾਣਕਾਰੀ ਦਿਤੀ ਹੈ ਕਿ ਇਹ ਕਿਸੇ ਵੀ ਏਸ਼ੀਆਈ ਕਾਰਪੋਰੇਟ ਨੂੰ ਸਮੁਰਾਈ ਕਰਜ਼ ਦੇ ਰੂਪ 'ਚ ਦਿਤੀ ਗਈ ਹੁਣ ਤਕ ਦੀ ਸੱਭ ਤੋਂ ਵੱਡੀ ਰਕਮ ਹੈ। ਰਿਲਾਇੰਸ ਜੀਓ ਨੇ ਦਸਿਆ ਕਿ ਉਸ ਮੀਜ਼ੂਹੋ ਬੈਂਕ ਲਿਮਟਿਡ, ਐਮਯੂਐਫ਼ਜੀ ਬੈਂਕ ਅਤੇ ਸੁਮਿਤੋਮੋ ਮਿਤਸਈ ਬੈਂਕਿੰਗ ਨਿਗਮ ਦੇ ਨਾਲ ਇਸ ਮਿਆਦ ਕਰਜ਼ ਨੂੰ ਲੈ ਕੇ ਸਮਝੌਤਾ ਹੋਇਆ ਹੈ।  

MUFG BankMUFG Bank

ਪਿਛਲੇ ਮਹੀਨੇ ਰਿਲਾਇੰਸ ਜੀਓ ਬੋਰਡ ਨੇ 20,000 ਕਰੋਡ਼ ਰੁਪਏ ਦਾ ਕਰਜ਼ ਜੁਟਾਉਣ ਨੂੰ ਮਨਜ਼ੂਰੀ ਦਿਤੀ ਸੀ। ਤੁਹਾਨੂੰ ਦਸ ਦਈਏ ਕਿ ਜੀਓ ਨੇ ਅਪਣੇ ਮੋਬਾਈਲ ਬਿਜ਼ਨਸ 'ਚ 3 ਲੱਖ ਕਰੋਡ਼ ਦਾ ਨਿਵੇਸ਼ ਕੀਤਾ ਹੈ ਅਤੇ ਮੁਕੇਸ਼ ਅੰਬਾਨੀ ਦੀ ਕੰਪਨੀ ਅਪਣੇ ਭਰਾ ਅਨਿਲ ਅੰਬਾਨੀ ਦੇ ਮੋਬਾਈਲ ਬਿਜ਼ਨਸ ਅਸੈਟਸ ਨੂੰ ਖ਼ਰੀਦਣ 'ਚ 25,000 ਕਰੋਡ਼ ਦਾ ਨਿਵੇਸ਼ ਕਰਨ ਜਾ ਰਹੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement