
ਕਰਨਾਟਕ ਚੋਣ ਨਤੀਜੇ ਮੰਗਲਵਾਰ ਨੂੰ ਆ ਜਾਣਗੇ। ਮਾਰਕੀਟ ਦੀਆਂ ਨਜ਼ਰਾਂ ਚੋਣ ਦੇ ਨਤੀਜੇ 'ਤੇ ਹੈ। ਬਾਜ਼ਾਰ ਦੇ ਮਾਹਰਾਂ ਦਾ ਕਹਿਣਾ ਹੈ ਕਿ ਬਾਜ਼ਾਰ ਨੂੰ ਕਰਨਾਟਕ ...
ਨਵੀਂ ਦਿੱਲੀ : ਕਰਨਾਟਕ ਚੋਣ ਨਤੀਜੇ ਮੰਗਲਵਾਰ ਨੂੰ ਆ ਜਾਣਗੇ। ਮਾਰਕੀਟ ਦੀਆਂ ਨਜ਼ਰਾਂ ਚੋਣ ਦੇ ਨਤੀਜੇ 'ਤੇ ਹੈ। ਬਾਜ਼ਾਰ ਦੇ ਮਾਹਰਾਂ ਦਾ ਕਹਿਣਾ ਹੈ ਕਿ ਬਾਜ਼ਾਰ ਨੂੰ ਕਰਨਾਟਕ 'ਚ ਬੀਜੇਪੀ ਦੇ ਜਿੱਤਣ ਦੀ ਉਮੀਦ ਹੈ। ਅਜਿਹਾ ਹੋਣ 'ਤੇ ਸੈਂਟਰ 'ਚ ਸਿਆਸੀ ਹਸਤੀ ਦਾ ਸੈਂਟੀਮੈਂਟ ਬਣੇਗਾ ਅਤੇ ਸ਼ੇਅਰ ਬਾਜ਼ਾਰ 'ਚ ਤੇਜ਼ੀ ਦਾ ਰੁਝਾਨ ਵਧੇਗਾ। ਨਤੀਜੇ ਇਸ ਦੇ ਉਲਟ ਹੋਣ 'ਤੇ ਮਾਰਕੀਟ 'ਚ ਦਬਾਅ ਦਿਖ ਸਕਦਾ ਹੈ। ਫਿਲਹਾਲ ਕਰਨਾਟਕ 'ਚ ਬੀਜੇਪੀ ਜਿੱਤੀ ਤਾਂ ਕੁਝ ਸ਼ੇਅਰਾਂ 'ਚ ਤੇਜ਼ੀ ਦਾ ਅਨੁਮਾਨ ਹੈ। ਐਕਸਪਰਟਜ਼ ਅਤੇ ਬਰੋਕਰਜ਼ ਹਾਉਸ ਨੇ ਇਹਨਾਂ ਵਿਚ 100 ਫ਼ੀ ਸਦੀ ਤਕ ਦੇ ਰਿਟਰਨ ਦਾ ਅਨੁਮਾਨ ਜਤਾਇਆ ਹੈ। ਬੀਜੇਪੀ ਨੂੰ ਜੇਕਰ 100 ਤੋਂ ਘੱਟ ਸੀਟਾਂ ਆਉਂਦੀਆਂ ਹਨ ਤਾਂ ਬਾਜ਼ਾਰ 'ਚ ਥੋੜ੍ਹਾ ਕਰੈਕਸ਼ਨ ਦੇਖਣ ਨੂੰ ਮਿਲ ਸਕਦਾ ਹੈ ਪਰ ਸਰਕਾਰ ਬਣਾਉਣ ਦੀ ਹਾਲਤ 'ਚ ਬਾਜ਼ਾਰ 'ਚ ਤੇਜ਼ੀ ਰਹਿਣ ਦੀ ਉਮੀਦ ਹੈ।
Narendra Modi & Rahul Gandhi
ਹਾਲਾਂਕਿ ਸਟਾਕ ਮਾਰਕੀਟ ਲਈ ਕਰਨਾਟਕ ਦੇ ਨਤੀਜਿਆਂ ਤੋਂ ਇਲਾਵਾ ਕੁਝ ਦੂਜੇ ਕਾਰਕ ਵੀ ਅਹਿਮ ਹੋਣਗੇ। ਫਾਰਚਿਊਨ ਫਿਸਕਲ ਦੇ ਡਾਈਰੈਕਟਰ ਜਗਦੀਸ਼ ਠੱਕਰ ਨੇ ਕਿਹਾ ਕਿ ਕਰਨਾਟਕ ਚੋਣ ਦੇ ਨਤੀਜੇ ਦਾ ਬਾਜ਼ਾਰ 'ਤੇ ਜ਼ਿਆਦਾ ਅਸਰ ਨਹੀਂ ਹੋਵੇਗਾ। ਐਗਜਿਟ ਪੋਲ 'ਚ ਪਿਛਲੀ ਵਾਰ ਦੀ ਤੁਲਨਾ 'ਚ ਬੀਜੇਪੀ ਦੀਆਂ ਸੀਟਾਂ ਵਧਦੀ ਦਿਖ ਰਹੀ ਹਨ। ਕਰਨਾਟਕ ਵਿਚ ਬੀਜੇਪੀ ਦੀ ਸਰਕਾਰ ਨਹੀਂ ਵੀ ਬਣ ਪਾਈ ਤਾਂ ਵੀ ਉਸ ਦੀ 22 ਰਾਜਾਂ 'ਚ ਸਰਕਾਰ ਹੈ। ਉਥੇ ਹੀ ਮਾਰਕੀਟ ਮਾਹਰ ਸਚਿਨ ਸਰਵਦੇ ਨੇ ਕਿਹਾ ਕਿ ਬਾਜ਼ਾਰ 'ਚ ਤੇਜ਼ੀ ਬਣੀ ਰਹੇਗੀ। ਜੇਕਰ ਨਤੀਜੇ ਮਾਰਕੀਟ ਦੀਆਂ ਉਮੀਦਾਂ ਮੁਤਾਬਕ ਰਿਹਾ ਤਾਂ ਨਿਫ਼ਟੀ 10,900 ਦੇ ਪੱਧਰ ਤਕ ਜਾ ਸਕਦਾ ਹੈ।