
ਸਪਾਈਵੇਅਰ ਬੱਗ ਤੁਹਾਡੇ ਫ਼ੋਨ 'ਚ ਮੌਜੂਦ ਅਹਿਮ ਜਾਣਕਾਰੀਆਂ ਕਰ ਸਕਦੈ ਚੋਰੀ
ਨਵੀਂ ਦਿੱਲੀ : ਜੇ ਤੁਸੀ ਵਟਸਐਪ ਦੀ ਵਰਤੋਂ ਕਰਦੇ ਹੋ ਤਾਂ ਸਾਵਧਾਨ ਹੋ ਜਾਓ। ਇਸ ਦੇ ਕਾਲਿੰਗ ਫੀਚਰ 'ਚ ਵਟਸਐਪ ਨੂੰ ਇਕ ਬੱਗ ਬਾਰੇ ਪਤਾ ਲੱਗਾ ਹੈ ਜੋ ਤੁਹਾਡੀ ਜਾਣਕਾਰੀਆਂ ਚੋਰੀ ਕਰਦਾ ਹੈ। ਇਸ ਲਈ ਵਟਸਐਪ ਨੇ ਆਪਣੇ 150 ਕਰੋੜ ਯੂਜਰਾਂ ਨੂੰ ਐਪ ਅਪਡੇਟ ਕਰਨ ਦੀ ਸਲਾਹ ਦਿੱਤੀ ਹੈ।
WhatsApp
ਫ਼ੇਸਬੁਕ ਦੇ ਇਸ ਐਪ ਨੂੰ ਇਕ ਵੱਡੀ ਗੜਬੜੀ ਦਾ ਪਤਾ ਲੱਗਾ ਹੈ। ਇਸ ਰਾਹੀਂ ਤੁਹਾਡੇ ਫ਼ੋਨ ਦੀ ਜਾਣਕਾਰੀ ਚੋਰੀ ਕੀਤੀ ਜਾ ਸਕਦੀ ਹੈ। ਇਸ ਨੂੰ ਸਪਾਈਵੇਅਰ ਕਹਿੰਦੇ ਹਨ। ਇਹ ਸਪਾਈਵੇਅਰ ਤੁਹਾਡੇ ਫ਼ੋਨ 'ਚ ਫ਼ੋਨ ਕਾਲ ਫੰਕਸ਼ਨ ਰਾਹੀਂ ਆ ਸਕਦਾ ਹੈ।
WhatsApp
ਜਾਣਕਾਰੀ ਮੁਤਾਬਕ ਇਹ ਸਪਾਈਵੇਅਰ ਇਜ਼ਰਾਈਲ ਦੀ ਕੰਪਨੀ ਐਨ.ਐਸ.ਓ. ਗਰੁੱਪ ਨੇ ਬਣਾਇਆ ਹੈ। ਵਟਸਐਪ ਆਡੀਓ ਕਾਲ ਰਾਹੀਂ ਇਹ ਬੱਗ ਤੁਹਾਡੇ ਫ਼ੋਨ 'ਚ ਆ ਸਕਦਾ ਹੈ। ਇਹ ਤੁਹਾਡੇ ਫ਼ੋਨ 'ਚ ਸਪਾਈਵੇਅਰ ਇੰਸਟਸਾਲ ਕਰ ਦਿੰਦਾ ਹੈ। ਵਟਸਐਪ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਪਿਛਲੇ ਹਫ਼ਤੇ ਪਤਾ ਲੱਗਿਆ ਸੀ। ਹੁਣ ਇਸ ਤੋਂ ਬਚਾਅ ਦਾ ਤਰੀਕਾ ਲੱਭ ਲਿਆ ਗਿਆ ਹੈ। ਇਸ ਬੱਗ ਤੋਂ ਬਚਣ ਲਈ ਵਟਸਐਪ ਯੂਜਰਾਂ ਨੂੰ ਆਪਣਾ ਐਪ ਅਪਡੇਟ ਕਰਨਾ ਪਵੇਗਾ।
WhatsApp
ਇਸ ਤੋਂ ਇਲਾਵਾ ਵਟਸਐਪ ਨੇ ਲੋਕਾਂ ਨੂੰ ਮੋਬਾਈਲ ਦਾ ਆਪ੍ਰੇਟਿੰਗ ਸਿਸਟਮ ਵੀ ਲੇਟੈਸਟ ਵਰਜ਼ਨ 'ਚ ਅਪਡੇਟ ਕਰਨ ਦੀ ਸਲਾਹ ਦਿੱਤੀ ਹੈ। ਜ਼ਿਕਰਯੋਗ ਹੈ ਕਿ ਇਜ਼ਰਾਈਲ ਦਾ ਐਨ.ਐਸ.ਓ. ਗਰੁੱਪ ਸਰਕਾਰ ਲਈ ਕੰਮ ਕਰਦਾ ਹੈ। ਵਟਸਐਪ ਨੇ ਆਪਣੇ ਬਿਆਨ 'ਚ ਕਿਹਾ ਕਿ ਇਹ ਇਕ ਪ੍ਰਾਈਵੇਟ ਕੰਪਨੀ ਹੈ, ਜੋ ਸਰਕਾਰ ਨਾਲ ਕੰਮ ਕਰਦੀ ਹੈ। ਦੂਜੇ ਪਾਸੇ ਐਨ.ਐਸ.ਓ. ਨੇ ਇਨ੍ਹਾਂ ਦੋਸ਼ਾਂ ਨੂੰ ਝੂਠਾ ਦੱਸਿਆ ਹੈ।