
ਅਜਿਹਾ ਨਾ ਕਰਨ ਤੇ ਲੋਕ ਧੋਖਾਧੜੀ ਦਾ ਸ਼ਿਕਾਰ ਹੋ ਸਕਦੇ ਹਨ...
ਨਵੀਂ ਦਿੱਲੀ: ਦੇਸ਼ ਦੇ ਸਭ ਤੋਂ ਵੱਡੇ ਬੈਂਕ ਭਾਰਤੀ ਸਟੇਟ ਬੈਂਕ ਨੇ ਅਪਣੇ ਗਾਹਕਾਂ ਨੂੰ ਇਕ ਸੁਨੇਹਾ ਭੇਜਿਆ ਹੈ। SBI ਨੇ ਕਿਹਾ ਹੈ ਕਿ ਇਹ ਦਸਣਾ ਉਹਨਾਂ ਦਾ ਫਰਜ਼ ਹੈ ਕਿ ਲੋਕ ਆਨਲਾਈਨ ਧੋਖਾਧੜੀ ਦਾ ਸ਼ਿਕਾਰ ਹੋਣ ਤੋਂ ਬਚਣ। ਇਸ ਲਈ ਉਹ ਬੈਂਕਿੰਗ ਨਾਲ ਜੁੜੀਆਂ ਕੁੱਝ ਸਾਵਧਾਨੀਆਂ ਦਸ ਰਿਹਾ ਹੈ ਜਿਹਨਾਂ ਦਾ ਗਾਹਕਾਂ ਨੂੰ ਸਖ਼ਤੀ ਨਾਲ ਪਾਲਣ ਕਰਨਾ ਚਾਹੀਦਾ ਹੈ।
SBI Tweet
ਅਜਿਹਾ ਨਾ ਕਰਨ ਤੇ ਲੋਕ ਧੋਖਾਧੜੀ ਦਾ ਸ਼ਿਕਾਰ ਹੋ ਸਕਦੇ ਹਨ ਅਤੇ ਲੋਕਾਂ ਦਾ ਬੈਂਕ ਖਾਤਾ ਖਾਲ੍ਹੀ ਹੋ ਸਕਦਾ ਹੈ। ਲੋਕਾਂ ਨੂੰ ਕੋਈ ਨੁਕਸਾਨ ਨਾ ਹੋਵੇ ਅਤੇ ਉਹਨਾਂ ਨਾਲ ਕੋਈ ਲੁੱਟ ਨਾ ਹੋਵੇ ਇਸ ਲਈ ਇਸ ਨੂੰ ਧਿਆਨ ਵਿਚ ਰੱਖਦੇ ਹੋਏ SBI ਨੇ ਇਹ ਸੁਨੇਹਾ ਜਾਰੀ ਕੀਤਾ ਹੈ।
SBI
SBI ਬੈਂਕ ਵੱਲੋਂ ਇਕ ਟਵੀਟ ਕਰ ਕੇ ਲਿਖਿਆ ਗਿਆ ਕਿ ਇਹ ਉਹਨਾਂ ਦਾ ਕੰਮ ਹੈ ਕਿ ਉਹ ਲੋਕਾਂ ਨੂੰ ਆਨਲਾਈਨ ਧੋਖਾਧੜੀ ਤੋਂ ਬਚਣ ਦਾ ਬਾਰੇ ਦੱਸੇ। ਗਾਹਕਾਂ ਨੂੰ ਚਾਹੀਦਾ ਹੈ ਕਿ ਉਹ ਬੈਂਕ ਸਬੰਧੀ ਨਿਯਮਾਂ ਦਾ ਪਾਲਣ ਕਰਨ ਅਤੇ ਅਪਣੀ ਨਿੱਜੀ ਜਾਣਕਾਰੀ ਕਿਸੇ ਅਣਜਾਣ ਵਿਅਕਤੀ ਨਾਲ ਸਾਂਝੀ ਨਾ ਕਰਨ।
SBI
ਕਿਸੇ ਗੈਰ ਰਸਮੀ ਲਿੰਕ ਤੇ ਕਲਿੱਕ ਨਾ ਕਰੋ ਜੋ ਈਐਮਆਈ (EMI), ਡੀਬੀਟੀ (DBT), ਪ੍ਰਧਾਨ ਮੰਤਰੀ ਕੇਅਰ ਫੰਡ ਜਾਂ ਕਿਸੇ ਹੋਰ ਕੇਅਰ ਫੰਡ ਲਈ ਵਨ ਟਾਈਮ ਪਾਸਵਰਡ (OTP) ਜਾਂ ਬੈਂਕ ਵੇਰਵਾ ਮੰਗਦਾ ਹੈ। ਫਰਜ਼ੀ ਯੋਜਨਾਵਾਂ ਤੋਂ ਸਾਵਧਾਨ ਰਹੋ ਜੋ ਐਸਐਮਐਸ (SMS), ਈ-ਮੇਲ, ਪੱਤਰ, ਫੋਨ ਕਾਲ ਜਾਂ ਵਿਗਿਆਪਨ ਰਾਹੀਂ ਲਾਟਰੀ, ਨਕਦ ਪੁਰਸਕਾਰ ਜਾਂ ਨੌਕਰੀ ਦੇਣ ਦਾ ਦਾਅਵਾ ਕਰਦੇ ਹਨ। ਸਮੇਂ-ਸਮੇਂ ਤੇ ਬੈਂਕ ਨਾਲ ਸਬੰਧਿਤ ਅਪਣਾ ਪਾਸਵਰਡ ਬਦਲਦੇ ਰਹੋ।
SBI
ਕਿਰਪਾ ਕਰ ਕੇ ਧਿਆਨ ਰੱਖੋ ਕਿ ਐਸਬੀਆਈ (SBI) ਦੇ ਪ੍ਰਤੀਨਿਧੀ ਕਦੇ ਵੀ ਅਪਣੇ ਗਾਹਕਾਂ ਨੂੰ ਉਹਨਾਂ ਦੀ ਨਿਜੀ ਜਾਣਕਾਰੀ, ਪਾਸਵਰਡ, ਸੁਰੱਖਿਆ ਪਾਸਵਰਡ ਜਾਂ ਓਟੀਪੀ ਲਈ ਨਾ ਤਾਂ ਈਮੇਲ/ਐਸਐਮਐਸ ਭੇਜਦੇ ਹਨ ਅਤੇ ਨਾ ਹੀ ਕਾਲ ਕਰਦੇ ਹਨ।
Phone
ਐਸਬੀਆਈ ਨਾਲ ਸਬੰਧਿਤ ਸੰਪਰਕ ਨੰਬਰ ਅਤੇ ਹੋਰ ਵੇਰਵਿਆਂ ਲਈ ਕੇਵਲ ਐਸਬੀਆਈ ਦੀ ਵੈਬਸਾਈਟ ਦਾ ਹੀ ਉਪਯੋਗ ਕਰੋ। ਇਸ ਸਬੰਧ ਵਿਚ ਇੰਟਰਨੈਟ ਖੋਜ ਨਤੀਜਿਆਂ ਤੇ ਉਪਲੱਬਧ ਜਾਣਕਾਰੀ ਤੇ ਭਰੋਸਾ ਨਾ ਕਰੋ। ਧੋਖੇਬਾਜ਼ਾ ਬਾਰੇ ਸਥਾਨਕ ਪੁਲਿਸ ਦੇ ਅਧਿਕਾਰੀ ਨੂੰ ਤੁਰੰਤ ਰਿਪੋਰਟ ਕਰੋ ਅਤੇ ਅਪਣੇ ਨੇੜੇ ਦੀ ਐਸਬੀਆਈ ਸ਼ਾਖਾ ਨੂੰ ਇਸ ਦੀ ਜਾਣਕਾਰੀ ਦਿਓ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।