
ਕਈ ਥਾਵਾਂ ’ਤੇ ਪਟਰੌਲ ਤੇ ਡੀਜ਼ਲ ਦੀਆਂ ਕੀਮਤਾਂ ਬਦਲੀਆਂ
ਨਵੀਂ ਦਿੱਲੀ : ਭਾਰਤ ’ਚ ਜੂਨ 2017 ਤੋਂ ਹਰ ਰੋਜ਼ ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਸਰਕਾਰੀ ਤੇਲ ਕੰਪਨੀਆਂ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਨ। ਇਹ ਕੀਮਤ ਵੱਖ-ਵੱਖ ਸ਼ਹਿਰਾਂ ਦੇ ਹਿਸਾਬ ਨਾਲ ਤੈਅ ਕੀਤੀ ਜਾਂਦੀ ਹੈ। ਅੱਜ ਦੀ ਗੱਲ ਕਰੀਏ ਤਾਂ 13 ਮਈ 2023 ਸਨਿਚਰਵਾਰ ਨੂੰ ਦੇਸ਼ ਦੇ ਕਈ ਵੱਡੇ ਸ਼ਹਿਰਾਂ ’ਚ ਪਟਰੌਲ ਤੇ ਡੀਜ਼ਲ ਦੀਆਂ ਕੀਮਤਾਂ ’ਚ ਬਦਲਾਅ ਹੋਇਆ ਹੈ। ਕਿਤੇ ਕੀਮਤ ਵਧੀ ਹੈ ਤੇ ਕਿਤੇ ਘਟੀ ਹੈ।
ਕੌਮਾਂਤਰੀ ਬਾਜ਼ਾਰ ’ਚ ਕੱਚੇ ਤੇਲ ਦੀ ਕੀਮਤ ’ਚ ਜ਼ਬਰਦਸਤ ਗਿਰਾਵਟ ਆਈ ਹੈ। ਡਬਲਿਊਟੀਆਈ ਕੱਚਾ ਤੇਲ ਅਤੇ ਬ੍ਰੈਂਟ ਕਰੂਡ ਆਇਲ ਦੋਵੇਂ ਲਾਲ ਨਿਸ਼ਾਨ ’ਤੇ ਕਾਰੋਬਾਰ ਕਰ ਰਹੇ ਹਨ। ਬ੍ਰੈਂਟ ਕੱਚਾ ਤੇਲ 1.08 ਫ਼ੀ ਸਦੀ ਡਿੱਗ ਕੇ 74.17 ਡਾਲਰ ਪ੍ਰਤੀ ਬੈਰਲ ’ਤੇ ਹੈ। ਇਸ ਦੇ ਨਾਲ ਹੀ ਡਬਲਿਊਟੀਆਈ ਕੱਚਾ ਤੇਲ 1.17 ਡਾਲਰ ਪ੍ਰਤੀ ਬੈਰਲ ਦੀ ਗਿਰਾਵਟ ਨਾਲ 70.04 ਡਾਲਰ ਪ੍ਰਤੀ ਬੈਰਲ ’ਤੇ ਹੈ।
ਨੋਇਡਾ ਵਿਖੇ ਪਟਰੌਲ 34 ਪੈਸੇ ਸਸਤਾ ਹੋ ਕੇ 96.58 ਰੁਪਏ ਹੋਇਆ, ਡੀਜ਼ਲ 33 ਪੈਸੇ ਸਸਤਾ ਹੋ ਕੇ 89.75 ਰੁਪਏ ਪ੍ਰਤੀ ਲੀਟਰ ਹੋ ਗਿਆ। ਗੁਰੂਗ੍ਰਾਮ ਵਿਚ ਪਟਰੌਲ 24 ਪੈਸੇ ਸਸਤਾ ਹੋ ਕੇ 96.85 ਰੁਪਏ, ਡੀਜ਼ਲ 13 ਪੈਸੇ ਸਸਤਾ ਹੋ ਕੇ 89.73 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।