ਚੰਦਰਯਾਨ-2 : ਚੰਨ ਦੇ ਦਖਣੀ ਧਰੁੱਵ 'ਤੇ ਜਾਣ ਵਾਲਾ ਪਹਿਲਾ ਦੇਸ਼ ਬਣ ਜਾਵੇਗਾ ਭਾਰਤ
Published : Jul 14, 2019, 7:56 pm IST
Updated : Jul 14, 2019, 7:56 pm IST
SHARE ARTICLE
Chandrayaan-2: Stage set for India's own Moon landing
Chandrayaan-2: Stage set for India's own Moon landing

ਚੰਦਰਯਾਨ-2 ਚੰਦ ਦੇ ਦਖਣੀ ਧਰੁਵ 'ਤੇ ਉਤਰੇਗਾ, ਜਿੱਥੇ ਉਮੀਦ ਹੈ ਕਿ ਪਾਣੀ ਦੀ ਮੌਜੂਦਗੀ ਹੋ ਸਕਦੀ ਹੈ।

ਨਵੀਂ ਦਿੱਲੀ : ਇੰਡੀਅਨ ਸਪੇਸ ਰਿਸਰਚ ਆਰਗੇਨਾਈਜ਼ੇਸ਼ਨ (ਇਸਰੋ) ਆਪਣੇ ਮੂਨ ਮਿਸ਼ਨ ਚੰਦਰਯਾਨ-2 ਨੂੰ 14-15 ਜੁਲਾਈ ਦੀ ਰਾਤ 2:51 ਵਜੇ ਲਾਂਚ ਕਰੇਗਾ। ਲਾਂਚਿੰਗ ਸ੍ਰੀਹਰਿਕੋਟ ਦੇ ਸਤੀਸ਼ ਧਵਨ ਸੈਂਟਰ ਦੇ ਦੂਜੇ ਲਾਂਚ ਪੈਡ ਤੋਂ ਹੋਵੇਗੀ। ਇਸ ਨੂੰ ਭਾਰਤ ਦੇ ਸੱਭ ਤੋਂ ਸ਼ਕਤੀਸਾਲੀ ਜੀਐਸਐਲਵੀ ਮਾਰਕ-III ਰਾਕੇਟ ਤੋਂ ਲਾਂਚ ਕੀਤਾ ਜਾਵੇਗਾ। ਲਾਂਚ ਦੇ ਸਫ਼ਲ ਹੋਣ ਤੋਂ ਬਾਅਦ 55 ਦਿਨ 'ਚ 6 ਅਤੇ 7 ਸਤੰਬਰ ਨੂੰ ਚੰਨ ਦੀ ਪਰਤ 'ਤੇ ਉਤਰੇਗਾ।

Chandrayaan-2Chandrayaan-2

ਲਾਂਚਿੰਗ ਤੋਂ ਬਾਅਦ ਚੰਦਰਯਾਨ ਧਰਤੀ ਦੇ ਪੰਧ 'ਚ ਪਹੁੰਚੇਗਾ। 16 ਦਿਨ ਤਕ ਇਹ ਧਰਤੀ ਦੀ ਪਰਿਕ੍ਰਮਾ ਕਰਦੇ ਹੋਏ ਚੰਦਰਮਾ ਵੱਲ ਵਧੇਗਾ। ਇਸ ਦੌਰਾਨ ਚੰਦਰਯਾਨ ਦੀ ਵੱਧ ਤੋਂ ਵੱਧ ਰਫ਼ਤਾਰ 10 ਕਿਲੋਮੀਟਰ/ ਪ੍ਰਤੀ ਸੈਕਿੰਡ ਅਤੇ ਘੱਟ ਤੋਂ ਘੱਟ ਰਫ਼ਤਾਰ 3 ਕਿਲੋਮੀਟਰ/ਪ੍ਰਤੀ ਘੰਟਾ ਹੋਵੇਗੀ। ਚੰਦਰਮਾ ਦੇ ਪੰਧ 'ਚ ਪਹੁੰਚਣ ਤੋਂ ਬਾਅਦ ਚੰਦਰਯਾਨ ਚੰਨ ਦੇ ਚਾਰੇ ਪਾਸੇ ਅਤੇ ਗੋਲ-ਗੋਲ ਚੱਕਰ ਲਾਉਂਦੇ ਹੋਏ ਉਸ ਦੀ ਸਤ੍ਹਾ ਵੱਲ ਵਧੇਗਾ। ਚੰਨ ਦੇ ਪੰਧ ਵਿਚ 27 ਦਿਨਾਂ ਤਕ ਚੱਕਰ ਲਾਉਂਦੇ ਹੋਏ ਚੰਦਰਯਾਨ ਉਸ ਦੀ ਸਤ੍ਹਾ ਦੇ ਨੇੜੇ ਪਹੁੰਚੇਗਾ। ਇਸ ਦੌਰਾਨ ਉਸ ਦੀ ਵੱਧ ਤੋਂ ਵੱਧ ਰਫ਼ਤਾਰ 10 ਕਿਲੋਮੀਟਰ/ਪ੍ਰਤੀ ਸੈਕਿੰਡ ਅਤੇ ਘੱਟ ਤੋਂ ਘੱਟ ਰਫ਼ਤਾਰ 1 ਕਿਲੋਮੀਟਰ/ਸੈਕਿੰਡ ਰਹੇਗਾ। ਇਸ ਤਰ੍ਹਾਂ ਚੰਨ ਦੀ ਸਤ੍ਹਾ ਦੇ ਨੇੜੇ ਪਹੁੰਚਣ ਤੋਂ ਬਾਅਦ ਚੰਦਰਯਾਨ ਚੰਨ ਦੇ ਦਖਣੀ ਧਰੂਵ ਦੀ ਸਤ੍ਹਾ 'ਤੇ ਉਤਰੇਗਾ ਪਰ ਇਸ ਪ੍ਰਕਿਰਿਆ 'ਚ 4 ਦਿਨ ਲੱਗਣਗੇ।

Chandrayaan-2 Chandrayaan-2

ਚੰਨ ਦੀ ਸਤ੍ਹਾ ਦੇ ਨੇੜੇ ਪਹੁੰਚਣ 'ਤੇ ਲੈਂਡਰ ਆਪਣੀ ਪੰਧ ਬਦਲੇਗਾ। ਫਿਰ ਉਹ ਸਤ੍ਹਾ ਦੀ ਉਸ ਥਾਂ ਨੂੰ ਸਕੈਨ ਕਰੇਗਾ, ਜਿੱਥੇ ਉਤਰਨਾ ਹੈ। ਲੈਂਡਰ ਆਰਬਿਟਰ ਤੋਂ ਵੱਖ ਹੋ ਜਾਵੇਗਾ ਅਤੇ ਆਖਰ 'ਚ ਚੰਦਰਮਾ ਦੀ ਸਤ੍ਹਾ 'ਤੇ ਉਤਰ ਜਾਵੇਗਾ। ਚੰਨ ਦਾ ਲੈਂਡਰ ਵਿਕਰਮ ਅਤੇ ਰੋਵਰ ਪ੍ਰਗਿਆਨ ਦਖਣੀ ਧਰੁੱਵ 'ਤੇ ਉਤਰਨਗੇ। ਉੱਥੇ ਹੀ ਆਰਬਿਟ ਚੰਨ ਦੇ ਚਾਰੇ ਪਾਸੇ ਚੱਕਰ ਲਗਾਉਂਦੇ ਹੋਏ ਲੈਂਡਰ ਅਤੇ ਰੋਵਰ ਤੋਂ ਮਿਲੇ ਡਾਟਾ ਨੂੰ ਧਰਤੀ 'ਤੇ ਸਥਿਤ ਇਸਰੋ ਕੇਂਦਰ ਨੂੰ ਭੇਜੇਗਾ। ਇਸ ਪ੍ਰਾਜੈਕਟ ਦੀ ਲਾਗਤ 1000 ਕਰੋੜ ਰੁਪਏ ਹੈ। ਜੇ ਮਿਸ਼ਨ ਸਫ਼ਲ ਹੋਇਆ ਤਾਂ ਅਮਰੀਕਾ, ਰੂਸ, ਚੀਨ ਤੋਂ ਬਾਅਦ ਭਾਰਤ ਚੰਨ 'ਤੇ ਰੋਵਰ ਉਤਾਰਨ ਵਾਲਾ ਚੌਥਾ ਦੇਸ਼ ਹੋਵੇਗਾ। 

Chandrayaan 2 to launch on 15 JulyChandrayaan 2 

ਜ਼ਿਆਦਾਰਤ ਚੰਦਰਯਾਨਾਂ ਦੀ ਲੈਂਡਿੰਗ ਉੱਤਰੀ ਧਰੂਵ ਜਾਂ ਭੂਮੱਧ ਰੇਖਾ ਖੇਤਰ 'ਚ ਹੋਈ ਹੈ। ਭਾਰਤੀ ਚੰਦਰਯਾਨ-2 ਦੀ ਲੈਂਡਿੰਗ ਦਖਣੀ ਧਰੁੱਵ ਦੇ ਨੇੜੇ ਹੋਵੇਗੀ। ਚੰਨ ਦਾ ਇਹ ਹਿੱਸਾ ਵਿਗਿਆਨੀਆਂ ਲਈ ਅਣਜਾਣ ਬਣਿਆ ਹੋਇਆ ਹੈ। ਬਾਕੀ ਹਿੱਸੇ ਦੇ ਮੁਕਾਬਲੇ ਓਹਲਾ ਰਹਿਣ ਕਰ ਕੇ ਇਸ ਖੇਤਰ ਵਿਚ ਬਰਫ਼ ਕਰ ਕੇ ਪਾਣੀ ਹੋਣ ਦੀ ਸੰਭਾਵਨਾ ਜ਼ਿਆਦਾ ਹੈ। ਇਹ ਪਹਿਲੀ ਵਾਰ ਹੈ ਕਿ ਭਾਰਤ ਕਿਸੇ ਗ੍ਰਹਿ ਤੇ ਸੋਫਟ ਲੈਂਡਿੰਗ ਕਰਵਾਏਗਾ। ਵਿਗਿਆਨੀਆਂ ਨੂੰ ਉਮੀਦ ਹੈ ਕਿ ਇਸ ਹਿੱਸੇ ਵਿਚ ਭਵਿੱਖ ਵਿੱਚ ਬੇਸ ਕੈਂਪ ਬਣਾਏ ਜਾ ਸਕਣਗੇ। ਇਸ ਕਰ ਕੇ ਚੰਦਰ ਯਾਨ ਦਾ ਮਹੱਤਵ ਸਾਰੀ ਦੁਨੀਆ ਲਈ ਵੱਧ ਜਾਂਦਾ ਹੈ।

Chandrayaan-2 to be launched on July 15 from Sriharikota: ISROChandrayaan-2 

ਇਸ ਤੋਂ ਪਹਿਲਾਂ ਭਾਰਤ ਨੇ ਚੰਦਰਯਾਨ-1 ਦੌਰਾਨ ਚੰਦ ਤੇ ਮੂਨ ਇੰਪੈਕਟ ਪ੍ਰੋਬ (ਐਮ.ਆਈ.ਪੀ.) ਉਤਾਰਿਆ ਸੀ ਪਰ ਉਸ ਨੂੰ ਉਤਾਰਨ ਲਈ ਨਿਯੰਤਰਿਤ ਹਾਲਤਾਂ 'ਚ ਚੰਦ 'ਤੇ ਕਰੈਸ਼ ਕਰਵਾਇਆ ਗਿਆ ਸੀ। ਇਸ ਵਾਰ ਵਿਕਰਮ (ਲੈਂਡਰ) ਤੇ ਉਸ 'ਚ ਮੌਜੂਦ ਛੇ ਟਾਇਰਾਂ ਵਾਲੇ ਰੋਵਰ ਨੂੰ ਚੰਦ 'ਤੇ ਉਤਾਰੇਗਾ। ਜ਼ਿਕਰਯੋਗ ਹੈ ਕਿ ਚੰਨ ਦੇ ਦਖਣੀ ਧਰੁਵ 'ਤੇ ਸੂਰਜ ਦੀਆਂ ਕਿਰਨਾਂ ਜ਼ਿਆਦਾ ਪੈਂਦੀਆਂ ਹਨ। ਚੰਨ 'ਤੇ ਤਾਪਮਾਨ ਵਧਦਾ-ਘਟਦਾ ਰਹਿੰਦਾ ਹੈ, ਪਰ ਦਖਣੀ ਧਰੁਵ 'ਤੇ ਤਾਪਮਾਨ ਵਿਚ ਜ਼ਿਆਦਾ ਬਦਲਾਅ ਨਹੀਂ ਹੁੰਦਾ। ਇਹ ਹੀ ਕਾਰਨ ਹੈ ਕਿ ਇੱਥੇ ਪਾਣੀ ਮਿਲਣ ਦੀ ਸੰਭਾਵਨਾ ਸਭ ਤੋਂ ਜ਼ਿਆਦਾ ਹੈ। ਚੰਦਰਯਾਨ-2 ਦਾ ਟੀਚਾ ਚੰਦ ਦੀ ਧਰਤੀ ਤੇ ਮੌਜੂਦ ਤੱਥਾਂ ਦਾ ਪਤਾ ਲਾਉਣਾ ਹੈ ਕਿ ਉਸ ਦੀਆਂ ਚਟਾਨਾਂ ਤੇ ਮਿੱਟੀ ਕਿਸ ਚੀਜ਼ ਦੇ ਬਣੇ ਹਨ। ਚੰਦਰਯਾਨ ਚੰਦ ਦੀ 3ਡੀ ਤਸਵੀਰਾਂ ਵੀ ਲਏਗਾ।

Chandrayaan-2 to be launched on July 15 from Sriharikota: ISROChandrayaan-2

3,850 ਕਿਲੋਗ੍ਰਾਮ ਹੈ ਵਜ਼ਨ :
3,850 ਕਿਲੋਗ੍ਰਾਮ ਵਜ਼ਨੀ ਇਹ ਪੁਲਾੜ ਯਾਨ ਆਰਬਿਟ, ਲੈਂਡਰ ਅਤੇ ਰੋਵਰ ਨਾਲ ਉਡਾਣ ਭਰੇਗਾ। ਪਹਿਲੇ ਚੰਦਰ ਮਿਸ਼ਨ ਦੀ ਸਫ਼ਲਤਾ ਦੇ 11 ਸਾਲ ਬਾਅਦ 1000 ਕਰੋੜ ਰੁਪਏ ਦੀ ਲਾਗਤ ਨਾਲ ਬਣੇ 'ਚੰਦਰਯਾਨ-2' ਦੀ ਲਾਂਚਿੰਗ ਕਰੇਗਾ। ਚੰਦਰਯਾਨ-1 ਨੇ ਚੰਨ ਦੀ ਸਤ੍ਹਾ 'ਤੇ ਪਾਣੀ ਦੀ ਖੋਜ ਕੀਤੀ ਸੀ, ਜੋ ਵੱਡੀ ਉਪਲੱਬਧੀ ਸੀ। ਇਹੀ ਕਾਰਨ ਹੈ ਕਿ ਭਾਰਤ ਨੇ ਦੂਜੇ ਮੂਨ ਮਿਸ਼ਨ ਦੀ ਤਿਆਰੀ ਕੀਤੀ। ਚੰਦਰਯਾਨ-2 ਚੰਦ ਦੇ ਦਖਣੀ ਧਰੁਵ 'ਤੇ ਉਤਰੇਗਾ, ਜਿੱਥੇ ਉਮੀਦ ਹੈ ਕਿ ਪਾਣੀ ਦੀ ਮੌਜੂਦਗੀ ਹੋ ਸਕਦੀ ਹੈ।

Location: India, Delhi, New Delhi

SHARE ARTICLE

ਏਜੰਸੀ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement