ਦਿਵਾਲੀ 'ਤੇ ਵੱਧ ਸਕਦੀਆਂ ਹਨ ਮੋਬਾਇਲ ਫੋਨ ਦੀਆਂ ਕੀਮਤਾਂ
Published : Sep 14, 2018, 10:56 am IST
Updated : Sep 14, 2018, 10:56 am IST
SHARE ARTICLE
Mobile Price
Mobile Price

ਇਸ ਵਾਰ ਦਿਵਾਲੀ ਦੇ ਮੌਕੇ 'ਤੇ ਹੈਂਡਸੈਟ ਨਿਰਮਾਤਾ ਕੰਪਨੀਆਂ ਨਵੇਂ ਮੋਬਾਇਨ ਫੋਨ ਦੀਆਂ ਕੀਮਤਾਂ ਘੱਟ ਤੋਂ ਘੱਟ 7 ਫ਼ੀ ਸਦੀ ਵਧਾ ਸਕਦੀਆਂ ਹਨ। ਖਾਸਕਰ ਫੀਚਰ ਫੋਨ ਅਤੇ ਘੱਟ...

ਨਵੀਂ ਦਿੱਲੀ : ਇਸ ਵਾਰ ਦਿਵਾਲੀ ਦੇ ਮੌਕੇ 'ਤੇ ਹੈਂਡਸੈਟ ਨਿਰਮਾਤਾ ਕੰਪਨੀਆਂ ਨਵੇਂ ਮੋਬਾਇਲ ਫੋਨ ਦੀਆਂ ਕੀਮਤਾਂ ਘੱਟ ਤੋਂ ਘੱਟ 7 ਫ਼ੀ ਸਦੀ ਵਧਾ ਸਕਦੀਆਂ ਹਨ। ਖਾਸਕਰ ਫੀਚਰ ਫੋਨ ਅਤੇ ਘੱਟ ਕੀਮਤਾਂ ਵਾਲੇ ਸਮਾਰਟਫੋਨ ਬਣਾਉਣ ਵਾਲੀ ਕੰਪਨੀਆਂ ਨੂੰ ਇਹ ਕਦਮ ਡਾਲਰ ਦੇ ਮੁਕਾਬਲੇ ਰੁਪਏ ਵਿਚ ਲਗਾਤਾਰ ਗਿਰਾਵਟ ਦੀ ਵਜ੍ਹਾ ਤੋਂ ਚੁੱਕਣਾ ਪੈ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ ਜ਼ਿਆਦਾਤਰ ਕੰਪਨੀਆਂ ਕੋਲ ਡਿਵਾਇਸਾਂ ਅਤੇ ਕੰਪੋਨੈਂਟਸ ਦਾ ਜੋ ਸਟਾਕ ਹੈ, ਉਹ ਸਤੰਬਰ ਦੇ ਅਖੀਰ ਜਾਂ ਅਕਤੂਬਰ ਦੀ ਸ਼ੁਰੂਆਤ ਵਿਚ ਖਤਮ ਹੋ ਜਾਵੇਗਾ।

Mobile Price may highMobile Price may high

ਅਜਿਹੇ ਵਿਚ ਨਵੀਂ ਇਨਵੈਂਟਰੀ ਨੂੰ ਰੁਪਏ ਅਤੇ ਡਾਲਰ ਦੇ ਨਵੇਂ ਪੱਧਰ ਦਾ ਸਾਹਮਣਾ ਕਰਨਾ ਹੋਵੇਗਾ, ਜਿਸ ਦੇ ਚਲਦੇ ਕੀਮਤਾਂ ਵਿਚ ਉਛਾਲ ਆ ਸਕਦਾ ਹੈ। ਜਾਣਕਾਰਾਂ ਦੀਆਂ ਮੰਨੀਏ ਤਾਂ ਡਾਲਰ ਦੇ ਮੁਕਾਬਲੇ ਰੁਪਏ ਦਾ ਗਿਰਨਾ ਜਾਰੀ ਰਿਹਾ ਤਾਂ ਅਕਤੂਬਰ - ਨਵੰਬਰ ਵਿਚ ਹੈਂਡਸੈਟ ਇੰਡਸਟਰੀ 'ਤੇ ਵੀ ਇਸ ਦਾ ਅਸਰ ਦਿਖਣਾ ਸ਼ੁਰੂ ਹੋ ਜਾਵੇਗਾ। ਜਾਪਾਨ ਦੀ ਪੈਨਾਸੋਨਿਕ ਵਿਚ ਮੋਬਿਲਿਟੀ ਹੈਡ ਪੰਕਜ ਰਾਣਾ ਨੇ ਦੱਸਿਆ ਕਿ ਫੈਸਟਿਵਲ ਸੀਜ਼ਨ ਵਿਚ ਇਸ ਦਾ (ਰੁਪਏ ਦੇ ਕਮਜ਼ੋਰ ਹੋਣ ਦਾ) ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਵਾਧੇ ਦਾ ਬਰੀਕੀ 'ਤੇ ਪ੍ਰਭਾਵ ਪੈ ਸਕਦਾ ਹੈ।

Mobile Price may highMobile Price may high

(ਬਰੀਕੀ ਵਿਚ) ਕੁੱਝ ਹੱਦ ਤੱਕ ਗਿਰਾਵਟ ਆਵੇਗੀ। ਆਨਲਾਈਨ ਪਲੇਅਰ ਡਿਸਕਾਉਂਟ  ਦੇ ਜ਼ਰੀਏ ਇਸ ਦੀ ਭਰਪਾਈ ਦੀ ਕੋਸ਼ਿਸ਼ ਕਰ ਸਕਦੇ ਹਨ ਪਰ ਕੁੱਝ ਨਕਾਰਾਤਮਕ ਪ੍ਰਭਾਵ ਤਾਂ ਪਵੇਗਾ। ਸ਼ਾਓਮੀ ਦੇ ਇਕ ਬੁਲਾਰੇ ਨੇ ਦੱਸਿਆ ਕਿ ਰੁਪਏ ਵਿਚ ਗਿਰਾਵਟ ਸਾਰੇ ਬਰੈਂਡਾਂ 'ਤੇ ਬਹੁਤ ਦਬਾਅ ਬਣਾ ਰਹੀ ਹੈ। ਇਹ ਗਿਰਾਵਟ ਜੇਕਰ ਇਸੇ ਤਰ੍ਹਾਂ ਨਾਲ ਜਾਰੀ ਰਹੀ ਤਾਂ ਸਾਨੂੰ ਸਾਲ ਦੇ ਅੰਤ ਵਿਚ ਸਮਾਰਟਫੋਨਾਂ ਦੀਆਂ ਕੀਮਤਾਂ ਵਿਚ ਬਦਲਾਅ ਕਰਨਾ ਹੋਵੇਗਾ, ਖਾਸਕਰ ਰੈਡਮੀ 6ਏ ਦੇ ਲਈ।

Mobile Price may highMobile Price may high

ਇਸ ਤੋਂ ਇਲਾਵਾ ਆਈਸੀਈਏ ਦੇ ਚੇਅਰਮੈਨ ਪੰਕਜ ਮੋਹਿੰਦਰੂ ਨੇ ਕਿਹਾ ਕਿ ਸੱਭ ਤੋਂ ਮਾੜਾ ਪ੍ਰਭਾਵ ਫੀਚਰ ਫੋਨ ਸੈਗਮੈਂਟ 'ਤੇ ਪਵੇਗਾ, ਉਨ੍ਹਾਂ ਦੀਆਂ ਕੀਮਤਾਂ ਵਿਚ ਘੱਟ ਤੋਂ ਘੱਟ 7 ਫ਼ੀ ਸਦੀ ਦਾ ਵਾਧਾ ਹੋਵੇਗਾ। ਇਸ ਮਾਮਲੇ 'ਤੇ ਐਚਐਮਡੀ ਅਤੇ ਵੀਵੋ ਨੇ ਕਿਹਾ ਕਿ ਉਹ ਪਹਿਲਾਂ ਤੋਂ ਮੌਜੂਦ ਅਪਣੇ ਫੋਨਾਂ ਦੀਆਂ ਕੀਮਤਾਂ ਨੂੰ ਸਥਿਰ ਰੱਖਦੇ ਹੋਏ ਰੁਪਏ ਦੇ ਨਵੇਂ ਪੱਧਰ 'ਤੇ ਨਜ਼ਰ ਬਣਾਏ ਹੋਏ ਹੈ ਅਤੇ ਉਸ ਦੇ ਹਿਸਾਬ ਨਾਲ ਅੱਗੇ ਦਾ ਫੈਸਲਾ ਲੈਣਗੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement