
ਐਲਜੀ ਨੇ ਅਪਣੇ ਟੀਵੀ ਦੀਆਂ ਕੀਮਤਾਂ ਹੋਰ ਘਟਾ ਦਿੱਤੀਆਂ ਹਨ।
ਮੁੰਬਈ: ਦਿਵਾਲੀ ’ਤੇ ਗਾਹਕਾਂ ਨੂੰ ਸਮਾਰਟ ਫੋਨ, ਕੰਜ਼ਿਯੂਮਰ ਇਲੈਕਟ੍ਰਾਨਿਕਸ ਅਤੇ ਅਪੈਰਲ ਬ੍ਰੈਂਡਸ ਵੱਲੋਂ ਚੰਗਾ ਡਿਸਕਾਉਂਟ ਮਿਲ ਸਕਦਾ ਹੈ। ਕੰਪਨੀਆਂ ਮਾਰਕਿਟ ਵਿਚ ਵਿਕਰੀ ਵਧਾਉਣ ਲਈ ਰਿਟੇਲ ਸਟੋਰਸ ’ਤੇ ਆਨਲਾਈਨ ਆਫਰ ਦੇਣ ਦੀ ਯੋਜਨਾ ਬਣਾ ਰਹੀਆਂ ਹਨ। ਇੰਡਸਟਰੀ ਦੇ ਚਾਰ ਸੀਨੀਅਰ ਐਗਜ਼ੀਕਿਊਟਿਵਸ ਨੇ ਦਸਿਆ ਕਿ ਵਨਪਲੱਸ, ਸ਼ਾਓਮੀ, ਰਿਅਲਮੀ, ਟੀਸੀਐਲ ਅਤੇ ਕੋਡਕ ਬ੍ਰੈਂਡਰਸ ਪਿਛਲੇ ਹਫ਼ਤੇ ਦੀ ਆਨਲਾਈਨ ਸੇਲ ਦੀ ਤਰਜ਼ ’ਤੇ ਰਿਟੇਲ ਸਟੋਰਸ ’ਤੇ ਵੀ ਛੋਟ ਦੇ ਰਹੇ ਹਨ।
Shopping
ਐਲਜੀ ਨੇ ਅਪਣੇ ਟੀਵੀ ਦੀਆਂ ਕੀਮਤਾਂ ਹੋਰ ਘਟਾ ਦਿੱਤੀਆਂ ਹਨ। ਸਮਾਰਟਫੋਨ ਅਤੇ ਟੈਲੀਵਿਜ਼ਨ ’ਤੇ 30 ਫ਼ੀਸਦੀ ਤਕ ਛੋਟ ਦਿੱਤੀ ਜਾ ਰਹੀ ਹੈ। ਫਿਊਚਰ ਗਰੁੱਪ ਅਤੇ ਲਾਈਫਸਟਾਈਲ ਨੇ ਵੀ ਕਪੜਿਆਂ ’ਤੇ ਆਨਲਾਈਨ ਜਿੰਨੀ ਹੀ ਛੋਟ ਦਿੱਤੀ ਹੈ। ਕੋਹੇਨੂਰ ਇਲੈਕਟ੍ਰਾਨਿਕਸ ਦੇ ਵਿਸ਼ਾਲ ਮੇਵਾਨੀ ਨੇ ਕਿਹਾ ਕਿ ਆਫਲਾਈਨ ਸਟੋਰਸ ਤੇ ਇਲੈਕਟ੍ਰਾਨਿਕਸ ਅਤੇ ਸਮਾਰਟਫੋਨ ਸੈਗਮੇਂਟ ਵਿਚ 6-10 ਫ਼ੀਸਦੀ ਤੋਂ ਵਧ ਔਸਤ ਛੋਟ ਦਿੱਤੀ ਜਾ ਰਹੀ ਹੈ।
Shopping
ਰਿਅਲਮੀ ਇੰਡੀਆ ਦੇ ਸੀਈਓ ਮਾਧਵ ਸੇਠ ਨੇ ਕਿਹਾ ਕਿ ਬ੍ਰੈਂਡ ਆਨਲਾਈਨ ਅਤੇ ਆਫਲਾਈਨ ਦੋਵਾਂ ਚੈਨਲਾਂ ’ਤੇ ਆਫਰ ਦਿੱਤੇ ਜਾ ਰਹੇ ਹਨ। ਦੋਵਾਂ ਪਲੇਟਫਾਰਮਾਂ ’ਤੇ ਵੱਖ-ਵੱਖ ਛੋਟ ਦਿੱਤੀ ਜਾ ਰਹੀ ਹੈ। ਪਰ ਗਾਹਕਾਂ ਨੂੰ ਉਹਨਾਂ ਤੋਂ ਬਰਾਬਰ ਫ਼ਾਇਦਾ ਮਿਲ ਰਿਹਾ ਹੈ। ਆਰਥਿਕ ਮੰਦਹਾਲੀ, ਰੋਜ਼ਗਾਰ ਵਿਚ ਕਮੀ, ਖਰਾਬ ਕੰਜ਼ਿਊਮਰ ਸੈਂਟੀਮੈਂਟ, ਸਮਾਰਟਫੋਨ ਅਤੇ ਟੈਲੀਵਿਜ਼ਨ ਦੀ ਸੇਲਸ ਗ੍ਰੋਥ ਘਟਣ ਕਾਰਨ ਕੰਪਨੀਆਂ ਵਿਕਰੀ ਵਧਾਉਣ ਦਾ ਵਿਚਾਰ ਕਰ ਰਹੇ ਹਨ।
Shopping
ਮੁੰਬਈ ਅਤੇ ਦਿੱਲੀ ਦੀ ਸਭ ਤੋਂ ਵੱਡੀ ਇਲੈਕਟ੍ਰਾਨਿਕ ਚੇਨ ਵਿਜੈ ਸੈਲਸ ਦੇ ਡਾਇਰੈਕਟਰ ਨੀਲੇਸ਼ ਗੁਪਤਾ ਨੇ ਦਸਿਆ ਕਿ ਬ੍ਰੈਂਡਸ ਦੋਵਾਂ ਚੈਨਲਾਂ ’ਤੇ ਬਰਾਬਰ ਕੀਮਤ ਰੱਖਣ ਦੀ ਅਹਿਮੀਅਤ ਸਮਝ ਰਹੇ ਹਨ। ਉਹਨਾਂ ਕਿਹਾ ਕਿ ਇਸ ਨਾਲ ਵਿਕਰੀ ਵਧਣ ਵਿਚ ਮਦਦ ਮਿਲੀ ਹੈ।
ਲਾਈਫਸਟਾਈਲ ਇੰਟਰਨੈਸ਼ਨਲ ਦੇ ਮੈਨੇਜਿੰਗ ਡਾਇਰੈਕਟਰ ਵਸੰਤ ਕੁਮਾਰ ਨੇ ਦਸਿਆ ਕਿ ਬ੍ਰੈਂਡਸ ਨੂੰ ਸਮਝ ਆ ਗਿਆ ਹੈ ਕਿ ਸਿਰਫ ਇਕ ਪਲੇਟਫਾਰਮ ਤੇ ਘਟ ਕੀਮਤ ’ਤੇ ਸਮਾਨ ਵੇਚਣ ਦਾ ਕੋਈ ਚਾਂਸ ਨਹੀਂ ਹੈ। ਇਸ ਨਾਲ ਉਹਨਾਂ ਦੀ ਕੁੱਲ ਵਿਕਰੀ ਤੇ ਅਸਰ ਪੈਂਦਾ ਹੈ। ਅਜੇ ਵੀ ਸਟੋਰਸ ਵਿਚ ਪੁਰਾਣੇ ਸਮਾਨ ’ਤੇ ਛੋਟ ਦਿੱਤੀ ਜਾ ਰਹੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।