
ਬਿੰਦਰਾ ਪਹਿਲੇ ਵਿਅਕਤੀ ਹਨ ਜਿਨ੍ਹਾਂ ਦਾ ਐਲਾਨ ਰਿਲਾਇੰਸ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ (ਸੀ.ਐਮ.ਡੀ.) ਮੁਕੇਸ਼ ਅੰਬਾਨੀ ਨੇ ਖੁਦ ਕੀਤਾ ਹੈ
ਨਵੀਂ ਦਿੱਲੀ : ਏਸ਼ੀਆ ਦੇ ਸੱਭ ਤੋਂ ਅਮੀਰ ਵਿਅਕਤੀ ਮੁਕੇਸ਼ ਅੰਬਾਨੀ ਨੇ ਈਰਾ ਬਿੰਦਰਾ ਨੂੰ ਰਿਲਾਇੰਸ ਇੰਡਸਟਰੀਜ਼ ਲਿਮਟਿਡ ’ਚ ਲੋਕਾਂ ਦੀ ਲੀਡਰਸ਼ਿਪ ਅਤੇ ਪ੍ਰਤਿਭਾ ਦੇ ਨਵੇਂ ਚੇਅਰਮੈਨ ਵਜੋਂ ਨਿਯੁਕਤ ਕਰਨ ਦਾ ਐਲਾਨ ਕੀਤਾ ਹੈ। ਅੰਬਾਨੀ ਸਮੂਹ ਵਿਚ ਜਨਤਕ ਨੀਤੀਆਂ ਨੂੰ ਬਦਲਣ ਦੀ ਕੋਸ਼ਿਸ਼ ਕਰ ਰਹੇ ਹਨ, ਜੋ ਤੇਲ ਤੋਂ ਲੈ ਕੇ ਦੂਰਸੰਚਾਰ ਤਕ ਦੇ ਖੇਤਰਾਂ ਵਿਚ ਕੰਮ ਕਰਦਾ ਹੈ।
ਆਮ ਤੌਰ ’ਤੇ, ਇਸ ਦੇ ਕਾਰਜਕਾਰੀ ਮੁਖੀ ਸੀਨੀਅਰ ਪੱਧਰ ’ਤੇ ਭਰਤੀਆਂ ਦਾ ਐਲਾਨ ਕਰਦੇ ਹਨ ਅਤੇ ਹਾਲ ਹੀ ਦੇ ਸਮੇਂ ’ਚ, ਬਿੰਦਰਾ ਪਹਿਲੇ ਵਿਅਕਤੀ ਹਨ ਜਿਨ੍ਹਾਂ ਦਾ ਐਲਾਨ ਰਿਲਾਇੰਸ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ (ਸੀ.ਐਮ.ਡੀ.) ਮੁਕੇਸ਼ ਅੰਬਾਨੀ ਨੇ ਖੁਦ ਕੀਤਾ ਹੈ।
ਉਨ੍ਹਾਂ ਨੂੰ ਸਮੁੱਚੇ ਸੰਗਠਨ ’ਚ ਤਬਦੀਲੀ ਲਿਆਉਣ ਲਈ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੀ ਨਿਯੁਕਤੀ ਨਾਲ ਰਿਲਾਇੰਸ ਨੂੰ ਮਨੁੱਖੀ ਸਰੋਤ ਤਬਦੀਲੀ ਦੇ ਬੇਮਿਸਾਲ ਪੱਧਰ ਤੋਂ ਲੰਘਣ ਦੀ ਉਮੀਦ ਹੈ। ਅੰਬਾਨੀ ਨੇ ਇਕ ਅੰਦਰੂਨੀ ਸੰਗਠਨ ਐਲਾਨ ’ਚ ਕਿਹਾ, ‘‘ਬਿੰਦਰਾ ਅਮਰੀਕਾ ਦੇ ਮੈਡਟ?ਰੋਨਿਕ ’ਚ ਸਾਡੇ ਨਾਲ ਸ਼ਾਮਲ ਹੋਈ, ਜਿੱਥੇ ਉਹ ਮਨੁੱਖੀ ਸਰੋਤ ਮੁਖੀ ਅਤੇ ਗਲੋਬਲ ਖੇਤਰਾਂ ਦੀ ਉਪ ਪ੍ਰਧਾਨ ਸੀ।’’ ਬਿੰਦਰਾ (47) ਸਮੂਹ ਦੀ ਸਰਬ ਸ਼ਕਤੀਸ਼ਾਲੀ ਕਾਰਜਕਾਰੀ ਕਮੇਟੀ ਵਿਚ ਸ਼ਾਮਲ ਹੋਣ ਵਾਲੀ ਪਹਿਲੀ ਗੈਰ-ਪਰਵਾਰਕ ਮਹਿਲਾ ਅਤੇ ਸੱਭ ਤੋਂ ਛੋਟੀ ਉਮਰ ਦੀ ਮਹਿਲਾ ਹੋਵੇਗੀ।
ਬਿੰਦਰਾ ਨੇ 1998 ’ਚ ਦਿੱਲੀ ਦੇ ਲੇਡੀ ਸ਼੍ਰੀ ਰਾਮ ਕਾਲਜ ਤੋਂ ਬਿਜ਼ਨਸ ਐਡਮਿਨਿਸਟਰੇਸ਼ਨ ’ਚ ਮਾਸਟਰ ਦੀ ਡਿਗਰੀ ਪੂਰੀ ਕੀਤੀ ਸੀ। ਫਿਰ ਉਸ ਨੇ ਮਈ 2018 ’ਚ ਮੈਡਟਰੋਨਿਕ ’ਚ ਸ਼ਾਮਲ ਹੋਣ ਤੋਂ ਪਹਿਲਾਂ ਜੀਈ ਕੈਪੀਟਲ, ਜੀ.ਈ. ਇੰਡੀਆ, ਜੀ.ਈ. ਹੈਲਥਕੇਅਰ ਅਤੇ ਜੀ.ਈ. ਆਇਲ ਐਂਡ ਗੈਸ ਨਾਲ ਕੰਮ ਕੀਤਾ।