
ਨੋਟਬੰਦੀ ਦੌਰਾਨ ਬੈਂਕਾਂ 'ਚ ਨਕਦੀ ਜਮਾਂ ਕਰਾਉਣ ਵਾਲੇ ਲਗਭਗ 1 ਲੱਖ ਲੋਕਾਂ 'ਤੇ ਇਨਕਮ ਟੈਕਸ ਵਿਭਾਗ ਨੇ ਕਾਰਵਾਈ ਸ਼ੁਰੂ ਕਰ ਦਿਤੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ...
ਨਵੀਂ ਦਿੱਲੀ : ਨੋਟਬੰਦੀ ਦੌਰਾਨ ਬੈਂਕਾਂ 'ਚ ਨਕਦੀ ਜਮਾਂ ਕਰਾਉਣ ਵਾਲੇ ਲਗਭਗ 1 ਲੱਖ ਲੋਕਾਂ 'ਤੇ ਇਨਕਮ ਟੈਕਸ ਵਿਭਾਗ ਨੇ ਕਾਰਵਾਈ ਸ਼ੁਰੂ ਕਰ ਦਿਤੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਹ ਉਹ ਲੋਕ ਹਨ ਜਿਨ੍ਹਾਂ ਨੇ ਬੈਂਕਾਂ 'ਚ ਜਮਾਂ ਰਾਸ਼ੀ ਦੇ ਹਿਸਾਬ ਨਾਲ ਰਿਟਰਨ ਫ਼ਾਈਲ ਨਹੀਂ ਕੀਤੀ ਹੈ। ਨੋਟਬੰਦੀ ਤੋਂ ਬਾਅਦ ਇਨਕਮ ਟੈਕਸ ਵਿਭਾਗ ਨੇ 3 ਲੱਖ 4 ਹਜ਼ਾਰ ਲੋਕਾਂ ਨੂੰ ਨੋਟਿਸ ਭੇਜਿਆ ਸੀ। ਜਿਸ 'ਚ 2 ਲੱਖ 9 ਹਜ਼ਾਰ ਲੋਕਾਂ ਨੇ ਨੋਟਿਸ ਦਾ ਜਵਾਬ ਦਿਤਾ ਸੀ।
Income Tax Department
95 ਹਜ਼ਾਰ ਲੋਕਾਂ ਨੇ ਨੋਟਿਸ ਦਾ ਜਵਾਬ ਨਹੀਂ ਦਿਤਾ ਸੀ ਹੁਣ ਇਸ 95 ਹਜ਼ਾਰ ਲੋਕਾਂ 'ਤੇ ਕਾਰਵਾਈ ਕੀਤੀ ਜਾਵੇਗੀ। ਦੂਜੇ ਪਾਸੇ, ਇਕ ਰਾਹਤ ਭਰੀ ਖ਼ਬਰ ਹੈ ਕਿ 10 ਲੱਖ ਰੁਪਏ ਤੋਂ ਘੱਟ ਨਕਦੀ ਜਮਾਂ ਕਰਨ ਵਾਲਿਆਂ 'ਤੇ ਸਰਕਾਰ ਸਖ਼ਤ ਕਾਰਵਾਈ ਦਾ ਇਰਾਦਾ ਨਹੀਂ ਹੈ। 10 ਲੱਖ ਰੁਪਏ ਤੋਂ ਘੱਟ ਜਮਾਂ ਕਰਨ ਵਾਲਿਆਂ ਨੇ ਨੋਟਿਸ ਦਾ ਜਵਾਬ ਨਹੀਂ ਦਿਤਾ ਤਾਂ ਉਨ੍ਹਾਂ ਦੀ ਆਮਦਨ 'ਚ ਉਹ ਰਾਸ਼ੀ ਜੋੜ ਦਿਤੀ ਜਾਵੇਗੀ। ਜਦਕਿ ਮੋਟੀ ਰਾਸ਼ੀ ਵਾਲਿਆਂ ਨੇ ਨੋਟਿਸ ਦਾ ਜਵਾਬ ਨਹੀਂ ਦਿਤਾ ਤਾਂ ਸਰਵੇ, ਛਾਪੇਮਾਰੀ ਹੋ ਸਕਦੀ ਹੈ।