
ਇਸ ਤੋਂ ਪਹਿਲਾਂ ਵੀਰਵਾਰ ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਕੋਰੋਨਾ ਸੰਕਟ...
ਨਵੀਂ ਦਿੱਲੀ: ਆਰਥਿਕ ਪੈਕੇਜ ਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਅੱਜ ਤੀਜੀ ਵਾਰ ਪ੍ਰੈਸ ਕਾਨਫਰੰਸ ਕਰਨਗੇ। ਸ਼ਾਮ 4 ਵਜੇ ਵਿੱਤ ਮੰਤਰੀ ਆਰਥਿਕ ਪੈਕੇਜ ਦੀ ਤੀਜੀ ਕਿਸ਼ਤ ਦਾ ਵੇਰਵਾ ਦੇਣਗੇ। ਜਾਣਕਾਰਾਂ ਦੀ ਮੰਨੀਏ ਤਾਂ ਅੱਜ ਐਵੀਏਸ਼ਨ, ਯਾਤਰੀ ਅਤੇ ਹੋਟਲ ਇੰਡਸਟਰੀ ਨੂੰ ਲੈ ਕੇ ਵੱਡੇ ਐਲਾਨ ਹੋ ਸਕਦੇ ਹਨ।
Nirmala Sitaraman
ਇਸ ਤੋਂ ਪਹਿਲਾਂ ਵੀਰਵਾਰ ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਕੋਰੋਨਾ ਸੰਕਟ ਕਾਲ ਵਿਚ 20 ਲੱਖ ਕਰੋੜ ਦੇ ਰਾਹਤ ਪੈਕੇਜ ਦਾ ਦੂਜੀ ਕਿਸ਼ਤ ਦਾ ਐਲਾਨ ਕੀਤਾ ਸੀ। ਪੈਕੇਜ ਵਿਚ ਕਿਸਾਨਾਂ, ਪ੍ਰਵਾਸੀ ਮਜ਼ਦੂਰਾਂ, ਰੇਹੜੀ ਵਾਲੇ, ਛੋਟੇ ਕਾਰੋਬਾਰੀਆਂ ਅਤੇ ਮਿਡਲ ਕਲਾਸ ਲਈ ਐਲਾਨ ਸ਼ਾਮਲ ਸਨ।
Farmer
ਵਿੱਤ ਮੰਤਰੀ ਨੇ ਪ੍ਰਵਾਸੀ ਮਜ਼ਦੂਰਾਂ ਲਈ 3500 ਕਰੋੜ ਦੀ ਮਦਦ ਦਾ ਐਲਾਨ ਕੀਤਾ। ਉਹਨਾਂ ਨੇ ਕਿਹਾ ਕਿ ਅਗਲੇ 2 ਮਹੀਨਿਆਂ ਤਕ ਹਰ ਮਜ਼ਦੂਰ ਨੂੰ 5 ਕਿਲੋ ਕਣਕ ਜਾਂ ਚਾਵਲ ਮਿਲਣਗੇ। ਬਿਨਾਂ ਰਾਸ਼ਨ ਕਾਰਡ ਵਾਲਿਆਂ ਲੋਕਾਂ ਨੂੰ ਵੀ ਰਾਸ਼ਨ ਮਿਲੇਗਾ। ਕੇਂਦਰੀ ਵਿੱਤ ਮੰਤਰੀ ਨੇ ਕਿਹਾ ਕਿ ਹੁਣ ਦੇਸ਼ ਵਿਚ ਰੇਹੜੀ ਅਤੇ ਪਟਰੀ ਤੇ ਦੁਕਾਨ ਲਗਾਉਣ ਵਾਲੇ 10 ਹਜ਼ਾਰ ਰੁਪਏ ਦਾ ਲੋਨ ਲੈ ਸਕਣਗੇ।
Street Vendor
ਇਸ ਦਾ ਫ਼ਾਇਦਾ ਦੇਸ਼ ਦੇ 50 ਲੱਖ ਸਟ੍ਰੀਟ ਵੈਂਡਰਾਂ ਨੂੰ ਹੋਵੇਗਾ। ਮਿਡਲ ਇਕਨਮ ਗਰੁੱਪ, ਜਿਹਨਾਂ ਦੀ ਸਲਾਨਾ ਆਮਦਨ 6 ਲੱਖ ਤੋਂ 8 ਲੱਖ ਦੇ ਵਿਚਕਾਰ ਹੈ ਉਹਨਾਂ ਲਈ ਕਫਾਇਤੀ ਰਿਹਾਇਸ਼ ਲਈ ਕ੍ਰੇਡਿਟ ਲਿੰਕ ਸਬਸਿਡੀ ਸਕੀਮ ਦਾ ਫ਼ਾਇਦਾ ਮਾਰਚ 2021 ਤਕ ਵਧਾਇਆ ਜਾ ਰਿਹਾ ਹੈ।
Street Vender
ਪਹਿਲਾਂ ਇਹ ਯੋਜਨਾ ਮਾਰਚ 2020 ਵਿਚ ਖ਼ਤਮ ਹੋ ਰਹੀ ਸੀ। ਨਿਰਮਲਾ ਸੀਤਾਰਮਣ ਨੇ ਕਿਹਾ ਕਿ ਨਾਬਾਰਡ ਕਿਸਾਨਾਂ ਲਈ 30 ਹਜ਼ਾਰ ਕਰੋੜ ਰੁਪਏ ਦੇ ਵੱਧ ਐਮਰਜੈਂਸੀ ਫੰਡ ਦਾ ਫਾਇਨੈਂਸ ਕਰੇਗਾ।
Farmer
ਇਹ ਰਕਮ ਕਿਸਾਨਾਂ ਨੂੰ ਤੁਰੰਤ ਲੋਨ ਦੇ ਰੂਪ ਵਿਚ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਕਿਸਾਨ ਕ੍ਰੈਡਿਟ ਕਾਰਡ ਰਾਹੀਂ ਵੀ 2 ਲੱਖ ਕਰੋੜ ਰੁਪਏ ਦਾ ਸਸਤਾ ਲੋਨ ਦੇਸ਼ ਦੇ ਢਾਈ ਕਰੋੜ ਕਿਸਾਨਾਂ ਨੂੰ ਦਿੱਤਾ ਜਾਵੇਗਾ। ਜਿਹੜੇ ਕਿਸਾਨਾਂ ਕੋਲ ਹੁਣ ਤਕ ਕਿਸਾਨ ਕ੍ਰੈਡਿਟ ਕਾਰਡ ਨਹੀਂ ਹੈ। ਉਹ ਵੀ ਕਾਰਡ ਬਣਾ ਕੇ ਇਸ ਦਾ ਫ਼ਾਇਦਾ ਲੈ ਸਕਣਗੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।