ਛੋਟੇ ਉਦਯੋਗਾਂ ਨੂੰ ਮਿਲੇਗਾ 3 ਲੱਖ ਕਰੋੜ ਰੁਪਏ ਦਾ ਬਿਨਾਂ ਗਰੰਟੀ ਲੋਨ- ਵਿੱਤ ਮੰਤਰੀ
Published : May 13, 2020, 4:45 pm IST
Updated : May 13, 2020, 5:12 pm IST
SHARE ARTICLE
Photo
Photo

ਬੀਤੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਸੰਕਟ ਦੌਰਾਨ ਅਰਥਵਿਵਸਥਾ ਨੂੰ ਰਫਤਾਰ ਦੇਣ ਲਈ 20 ਲੱਖ ਕਰੋੜ ਰੁਪਏ ਦੇ ਪੈਕੇਜ ਦਾ ਐਲਾਨ ਕੀਤਾ ਸੀ।

ਨਵੀਂ ਦਿੱਲੀ: ਬੀਤੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਸੰਕਟ ਦੌਰਾਨ ਅਰਥਵਿਵਸਥਾ ਨੂੰ ਰਫਤਾਰ ਦੇਣ ਲਈ 20 ਲੱਖ ਕਰੋੜ ਰੁਪਏ ਦੇ ਪੈਕੇਜ ਦਾ ਐਲਾਨ ਕੀਤਾ ਸੀ। ਇਸ ਸਬੰਧੀ ਅੱਜ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਪ੍ਰੈਸ ਕਾਨਫਰੰਸ ਕਰ ਕੇ ਜਾਣਕਾਰੀ ਦਿੱਤੀ ਹੈ।

MODIPhoto

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਦੱਸਿਆ ਕਿ ਸਰਕਾਰ ਹੁਣ ਅਗਸਤ ਤੱਕ ਕੰਪਨੀ ਅਤੇ ਕਰਮਚਾਰੀਆਂ ਵੱਲੋਂ 12 ਪ੍ਰਤੀਸ਼ਤ + 12 ਪ੍ਰਤੀਸ਼ਤ ਰਾਸ਼ੀ ਈਪੀਐਫਓ ਵਿਚ ਜਮਾਂ ਕਰਵਾਏਗੀ। ਇਸ ਨਾਲ ਕਰੀਬ 75 ਲੱਖ ਤੋਂ ਜ਼ਿਆਦਾ ਕਰਮਚਾਰੀਆਂ ਅਤੇ ਸੰਸਥਾਵਾਂ ਨੂੰ ਫਾਇਦਾ ਮਿਲੇਗਾ। ਦੱਸ ਦਈਏ ਕਿ ਮਾਰਚ, ਅਪ੍ਰੈਲ ਅਤੇ ਮਈ ਵਿਚ ਵੀ ਸਰਕਾਰ ਨੇ ਹੀ ਕੰਟਰੀਬਿਊਟ ਕੀਤਾ ਸੀ। 
 

Nirmala SitaramanPhoto

ਨਿਰਮਲਾ ਸੀਤਾਰਮਣ ਨੇ ਕਿਹਾ ਕਿ ਜ਼ਿਆਦਾ ਟਰਨਓਵਰ ਦੇ ਬਾਵਜੂਦ ਐਮਐਸਐਮਈ ਦਾ ਦਰਜਾ ਖਤਮ  ਨਹੀਂ ਹੋਵੇਗਾ। ਐਮਐਸਐਮਈ ਦੀ ਪਰਿਭਾਸ਼ਾ ਵਿਚ ਬਦਲਾਅ ਕੀਤਾ ਗਿਆ ਹੈ।  ਉਹਨਾਂ ਦੱਸਿਆ ਕਿ 20 ਲੱਖ ਕਰੋੜ ਦੇ ਪੈਕੇਜ ਵਿਚੋਂ 3 ਲੱਖ ਕਰੋੜ ਐਮਐਸਐਮਈ, ਭਾਵ ਮਾਈਕਰੋ, ਲਘੂ ਅਤੇ ਦਰਮਿਆਨੇ ਉਦਯੋਗਾਂ ਨੂੰ ਦਿੱਤੇ ਜਾਣਗੇ।

Nirmala sitharaman says no instruction to banks on withdrawing rs2000 notesPhoto

ਉਹਨਾਂ ਨੂੰ ਗਰੰਟੀ ਦੇ ਬਿਨਾਂ ਲੋਨ ਮਿਲੇਗਾ। ਇਸ ਦੀ ਸਮਾਂ ਸੀਮਾ 4 ਸਾਲ ਹੋਵੇਗੀ। ਉਹਨਾਂ ਨੂੰ 12 ਮਹੀਨਿਆਂ ਦੀ ਛੋਟ ਮਿਲੇਗੀ। ਇਹ ਆਫਰ 31 ਅਕਤੂਬਰ 2020 ਤੱਕ ਹੈ। ਇਸ ਦੌਰਾਨ ਉਹਨਾਂ ਕਿਹਾ ਕਿ ਜਿਹੜੇ ਐਮਐਸਐਮਈ ਤਣਾਅ ਅਧੀਨ ਹਨ, ਉਹਨਾਂ ਨੂੰ ਅਧੀਨਗੀ ਤਰੀਕ ਦੁਆਰਾ 25000 ਕਰੋੜ ਦੀ ਨਕਦ ਰਾਸ਼ੀ ਪ੍ਰਦਾਨ ਕੀਤੀ ਜਾਵੇਗੀ। ਦੱਸ ਦਈਏ ਕਿ ਐਮਐਸਐਮਈ ਛੋਟੇ ਅਤੇ ਦਰਮਿਆਨੇ ਕਾਰੋਬਾਰਾਂ ਵਿਚ ਆਉਂਦੇ ਹਨ।

Modi government is focusing on the safety of the health workersPhoto

ਵਿੱਤ ਮੰਤਰੀ ਅਨੁਸਾਰ, ਐਮਐਸਐਮਈ ਜੋ ਸਮਰੱਥ ਹਨ ਪਰ ਕੋਰੋਨਾ ਕਾਰਨ ਪ੍ਰੇਸ਼ਾਨ ਹਨ, ਉਹਨਾਂ ਨੂੰ ਕਾਰੋਬਾਰ ਦੇ ਵਿਸਥਾਰ ਲਈ 10,000 ਕਰੋੜ ਰੁਪਏ ਦੇ ਫੰਡਸ ਆਫ ਫੰਡ ਰਾਹੀਂ ਸਹਾਇਤਾ ਦਿੱਤੀ ਜਾਵੇਗੀ। ਵਿੱਤ ਮੰਤਰੀ ਨੇ ਕਿਹਾ ਜਨ ਧਨ ਖਾਤਾ ਧਾਰਕਾਂ ਦੇ ਖਾਤੇ ਵਿਚ ਡੀਬੀਟੀ ਟ੍ਰਾਂਸਫਰ ਕੀਤਾ ਗਿਆ ਹੈ। 

 

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Amritsar Encounter : ਪੰਜਾਬ 'ਚ ਹੋਣ ਵਾਲੀ ਸੀ ਗੈਂਗਵਾਰ, ਪਹਿਲਾਂ ਹੀ ਪਹੁੰਚ ਗਈ ਪੁਲਿਸ, ਚੱਲੀਆਂ ਠਾਹ-ਠਾਹ ਗੋਲੀਆਂ

17 Aug 2025 9:53 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV

17 Aug 2025 9:52 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 16/08/2025 Rozana S

16 Aug 2025 9:55 PM

Flood In Punjab : ਡੁੱਬ ਗਿਆ ਪੰਜਾਬ ਦਾ ਇਹ ਪੂਰਾ ਇਲਾਕਾ, ਦੇਖੋ ਕਿਵੇਂ ਲੋਕਾਂ ‘ਤੇ ਆ ਗਈ ਮੁਸੀਬਤ, ਕੋਈ ਤਾਂ ਕਰੋ ਮਦਦ

16 Aug 2025 9:42 PM

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM
Advertisement