ਤਿੰਨ ਲੱਖ ਆਮ ਸੇਵਾ ਕੇਂਦਰਾਂ ਤੋਂ ਪੈਦਾ ਹੋਏ ਰੁਜ਼ਗਾਰ-ਕਾਰੋਬਾਰ ਦੇ ਮੌਕੇ :  ਪ੍ਰਧਾਨ ਮੰਤਰੀ 
Published : Jun 15, 2018, 4:57 pm IST
Updated : Jun 15, 2018, 4:57 pm IST
SHARE ARTICLE
3 lakh CSCs have created jobs
3 lakh CSCs have created jobs

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਡਿਜਿਟਲ ਸੇਵਾਵਾਂ ਦੀ ਪਹੁੰਚ ਲਈ ਐਕਸੈਸ ਪੁਆਇੰਟ ਦੀ ਤਰ੍ਹਾਂ ਕੰਮ ਕਰਨ ਵਾਲੇ ਤਿੰਨ ਲੱਖ ਇੱਕੋ ਜਿਹੇ ਸੇਵਾ ਕੇਂਦਰਾਂ...

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਡਿਜਿਟਲ ਸੇਵਾਵਾਂ ਦੀ ਪਹੁੰਚ ਲਈ ਐਕਸੈਸ ਪੁਆਇੰਟ ਦੀ ਤਰ੍ਹਾਂ ਕੰਮ ਕਰਨ ਵਾਲੇ ਤਿੰਨ ਲੱਖ ਇੱਕੋ ਜਿਹੇ ਸੇਵਾ ਕੇਂਦਰਾਂ ਦੇ ਨੈੱਟਵਰਕ ਨੇ ਰੁਜ਼ਗਾਰ ਅਤੇ ਸਨਅੱਤਕਾਰੀ ਦੇ ਮੌਕਿਆਂ ਨੂੰ ਵਧਾਵਾ ਦੇ ਕੇ ਨਾਗਰਿਕਾਂ ਨੂੰ ਮਜ਼ਬੂਤ ਕੀਤਾ ਹੈ। ਮੋਦੀ ਨੇ ਡਿਜਿਟਲ ਇੰਡੀਆ ਮੁਹਿੰਮ ਦੇ ਵੱਖ-ਵੱਖ ਮੁਹਿੰਮਾਂ ਦੇ ਲਾਭਪਾਤਰੀ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮੁਹਿੰਮ ਨੂੰ ਲੋਕਾਂ ਤੱਕ ਖਾਸ ਤੌਰ 'ਤੇ ਪੇਂਡੂ ਖੇਤਰਾਂ ਵਿਚ ਤਕਨੀਕੀ ਦੇ ਫ਼ਾਇਦੇ ਪਹੁੰਚਾਉਣ ਦੇ ਟੀਚੇ ਤੋਂ ਸ਼ੁਰੂ ਕੀਤਾ ਗਿਆ ਸੀ।

PM Narendra modi PM Narendra modi

ਮੋਦੀ ਨੇ ਕਿਹਾ ਕਿ ਤਕਨੀਕੀ ਨੇ ਰੇਲ ਟਿਕਟ ਬੁੱਕ ਕਰਨ ਅਤੇ ਆਨਲਾਇਨ ਬਿੱਲਾਂ ਦਾ ਭੁਗਤਾਨ ਕਰਨ ਵਿਚ ਮਦਦ ਕੀਤੀ ਹੈ ਜਿਸ ਦੇ ਨਾਲ ਕਾਫ਼ੀ ਸਦਦ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਇਹ ਨਿਸ਼ਚਿਤ ਕੀਤਾ ਕਿ ਤਕਨੀਕੀ ਦੇ ਫ਼ਾਇਦੇ ਕੁੱਝ ਹੀ ਲੋਕਾਂ ਤੱਕ ਸੀਮਤ ਨਾ ਰਹੇ ਸਗੋਂ ਇਹ ਸਮਾਜ ਦੇ ਹਰ ਵਰਗ ਤਕ ਪਹੁੰਚੀਏ। ਅਸੀਂ ਇਕੋ ਜਿਹੇ ਸੇਵਾ ਕੇਂਦਰਾਂ ਦੇ ਨੈੱਟਵਰਕ ਨੂੰ ਮਜ਼ਬੂਤ ਕੀਤਾ ਹੈ।  ਉਨ੍ਹਾਂ ਨੇ ਕਿਹਾ ਕਿ ਇਹ ਮੁਹਿੰਮ ਪਿੰਡ ਦੇ ਪੱਧਰ 'ਤੇ ਉੱਧਮੀਆਂ ਦਾ ਸਮੂਹ ਤਿਆਰ ਕਰਨ ਦੀ ਹੈ।

Narendra ModiNarendra Modi

ਪ੍ਰਧਾਨ ਮੰਤਰੀ ਨੇ ਇਨ੍ਹਾਂ ਕੇਂਦਰਾਂ ਨੂੰ ਚਲਾਉਣ ਵਾਲੇ ਗਰਾਮ ਪੱਧਰ ਉੱਧਮੀਆਂ ਨੂੰ ਵੀਡੀਓ ਕਾਨਰੈਂਫਸਿੰਗ ਦੇ ਜ਼ਰੀਏ ਸੰਬੋਧਿਤ ਕਰਦੇ ਹੋਏ ਕਿਹਾ ਕਿ ਡਿਜਿਟਲ ਇੰਡੀਆ ਨੂੰ ਦੇਸ਼ ਦੇ ਪਿੰਡਾਂ ਅਤੇ ਨੌਜਵਾਨਾ ਨੂੰ ਜੋੜਨ ਦੇ ਟੀਚੇ ਦੇ ਨਾਲ ਸ਼ੁਰੂ ਕੀਤਾ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਪਿਛਲੇ ਚਾਰ ਸਾਲਾਂ ਵਿਚ ਇਸ ਨੇ ਕਈ ਸੇਵਾਵਾਂ ਨੂੰ ਆਮ ਲੋਕਾਂ ਦੇ ਘਰਾਂ ਦੇ ਦਰਵਾਜੇ ਤੱਕ ਪਹੁੰਚਾਇਆ ਹੈ। ਮੋਦੀ ਨੇ ਕਿਹਾ ਕਿ ਡਿਜਿਟਲ ਸਸ਼ਕਤੀਕਰਣ ਦੇ ਹਰ ਪਹਲੂ ਉਤੇ, ਪਿੰਡਾਂ ਵਿਚ ਫ਼ਾਇਬਰ ਆਪਟਿਕਸ ਪਹੁੰਚਾਣ ਨਾਲ ਡਿਜਿਟਲ ਸਿੱਖਿਆ ਤੱਕ ਕੰਮ ਕੀਤਾ ਗਿਆ ਹੈ।

Digital IndiaDigital India

ਇਸ ਮੌਕੇ ਉਤੇ ਡਿਜਿਟਲ ਇੰਡੀਆ ਦੇ ਕੁੱਝ ਲਾਭਪਾਤਰੀ ਨੇ ਵੀ ਅਪਣੇ ਤਜ਼ਰਬੇ ਨੂੰ ਬਿਆਨ ਕੀਤਾ। ਗੌਤਮ ਬੁੱਧ ਨਗਰ ਦੇ ਜਿਤੇਂਦਰ ਸਿੰਘ ਸੋਲੰਕੀ ਨੇ ਕਿਹਾ ਕਿ ਉਨ੍ਹਾਂ ਦੇ ਪਿੰਡ ਵਿਚ ਇੰਟਰਨੈਟ ਕੁਨੈਕਸ਼ਨ ਪਹੁੰਚਣ ਤੋਂ ਬਾਅਦ ਬੱਚਿਆਂ ਨੂੰ ਆਨਲਾਇਨ ਕੋਚਿੰਗ ਮਿਲਣ ਲੱਗੀ ਹੈ। ਇਸ ਤੋਂ ਇਲਾਵਾ ਡਿਜਿਟਲ ਸਿੱਖਿਆ ਵੱਧ ਰਹੀ ਹੈ ਅਤੇ ਬਜ਼ੁਰਗਾਂ ਦੀ ਪੈਂਸ਼ਨ ਸਬੰਧੀ ਦਿੱਕਤਾਂ ਨੂੰ ਤਕਨੀਕੀ ਦੇ ਜ਼ਰੀਏ ਸੁਲਝਾਇਆ ਜਾਣ ਲਗਿਆ ਹੈ। ਮੋਦੀ ਨੇ ਲਾਭਪਾਤਰੀ ਤੋਂ ਕਿਹਾ ਕਿ ਉਹ ਕਾਰੋਬਾਰੀਆਂ ਉਤੇ ਭੀਮ ਐਪ ਇੰਸਟਾਲ ਕਰਨ ਦਾ ਦਬਾਅ ਬਣਾਉਣ ਤਾਕਿ ਸੇਵਾਵਾਂ ਅਤੇ ਸਮਾਨਾਂ ਲਈ ਡਿਜਿਟਲ ਤਰੀਕੇ ਨਾਲ ਭੁਗਤਾਨ ਕੀਤਾ ਜਾ ਸਕੇ।

SHARE ARTICLE

ਏਜੰਸੀ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement