ਅਮਰੀਕੀ ਅਦਾਲਤ ਨੇ TCS ’ਤੇ ਠੋਕਿਆ 19.4 ਕਰੋੜ ਡਾਲਰ ਦਾ ਜੁਰਮਾਨਾ
Published : Jun 15, 2024, 9:55 pm IST
Updated : Jun 15, 2024, 9:55 pm IST
SHARE ARTICLE
Tata Consultancy Services
Tata Consultancy Services

ਭਾਰਤੀ ਕਰੰਸੀ ’ਚ ਜੁਰਮਾਨੇ ਦੀ ਕੁਲ ਰਕਮ ਲਗਭਗ 1,622 ਕਰੋੜ ਰੁਪਏ ਹੈ। 

ਨਿਊਯਾਰਕ: ਅਮਰੀਕਾ ਦੀ ਇਕ ਅਦਾਲਤ ਨੇ ਭਾਰਤ ਦੀ ਸੱਭ ਤੋਂ ਵੱਡੀ ਆਈ.ਟੀ. ਕੰਪਨੀ ਟਾਟਾ ਕੰਸਲਟੈਂਸੀ ਸਰਵਿਸਿਜ਼ (TCS) ’ਤੇ ਭਾਰੀ ਜੁਰਮਾਨਾ ਲਗਾਇਆ ਹੈ। ਕੰਪਨੀ ਨੇ ਸ਼ੁਕਰਵਾਰ ਨੂੰ ਇਸ ਦੀ ਜਾਣਕਾਰੀ ਦਿਤੀ । ਟਾਟਾ ਗਰੁੱਪ ਦੀ ਆਈ.ਟੀ. ਕੰਪਨੀ ’ਤੇ ਟੈਕਸਾਸ ਦੇ ਉੱਤਰੀ ਜ਼ਿਲ੍ਹੇ ਦੀ ਜ਼ਿਲ੍ਹਾ ਅਦਾਲਤ ਨੇ 19.4 ਕਰੋੜ ਡਾਲਰ ਤੋਂ ਜ਼ਿਆਦਾ ਦਾ ਜੁਰਮਾਨਾ ਲਗਾਇਆ ਹੈ। 

ਸਟਾਕ ਐਕਸਚੇਂਜ ਨੂੰ ਦਿਤੀ ਜਾਣਕਾਰੀ ’ਚ ਕੰਪਨੀ ਨੇ ਕਿਹਾ, ‘‘... ਅਸੀਂ ਤੁਹਾਨੂੰ ਸੂਚਿਤ ਕਰਦੇ ਹਾਂ ਕਿ ਕੰਪਨੀ ਨੂੰ ਸੰਯੁਕਤ ਰਾਜ ਦੀ ਜ਼ਿਲ੍ਹਾ ਅਦਾਲਤ, ਉੱਤਰੀ ਜ਼ਿਲ੍ਹਾ ਟੈਕਸਾਸ, ਡੱਲਾਸ ਡਿਵੀਜ਼ਨ ਵਲੋਂ ਪਾਸ ਕੀਤਾ ਗਿਆ ਇਕ ਉਲਟ ਫੈਸਲਾ ਪ੍ਰਾਪਤ ਹੋਇਆ ਹੈ, ਜਿਸ ਦੇ ਵੇਰਵੇ ਅਪੈਂਡਿਕਸ ਏ ’ਚ ਨਿਰਧਾਰਤ ਕੀਤੇ ਗਏ ਹਨ। ਕੰਪਨੀ ਦਾ ਮੰਨਣਾ ਹੈ ਕਿ ਇਸ ਮਾਮਲੇ ਵਿਚ ਉਸ ਦੀਆਂ ਮਜ਼ਬੂਤ ਦਲੀਲਾਂ ਹਨ ਅਤੇ ਉਹ ਉਚਿਤ ਅਦਾਲਤ ਵਿਚ ਸਮੀਖਿਆ ਪਟੀਸ਼ਨ/ਅਪੀਲ ਰਾਹੀਂ ਅਪਣੀ ਸਥਿਤੀ ਦਾ ਬਚਾਅ ਕਰੇਗੀ।’’

ਇਹ ਜੁਰਮਾਨਾ ਵਪਾਰਕ ਭੇਤਾਂ ਦੀ ਦੁਰਵਰਤੋਂ ਕਰਨ ਦੇ ਦੋਸ਼ ਕਾਰਨ ਲਗਾਇਆ ਗਿਆ ਹੈ। ਕੰਪਿਊਟਰ ਸਾਇੰਸਜ਼ ਕਾਰਪੋਰੇਸ਼ਨ (ਸੀ.ਐਸ.ਸੀ.) ਨੇ ਕੰਪਨੀ ਦੇ ਵਿਰੁਧ ਮੁਕੱਦਮਾ ਦਾਇਰ ਕੀਤਾ ਸੀ। ਸੀ.ਐੱਸ.ਐਕਸ. ਨੂੰ ਹੁਣ ਡੀ.ਐਕਸ.ਸੀ. ਤਕਨਾਲੋਜੀ ਕੰਪਨੀ ਵਜੋਂ ਜਾਣਿਆ ਜਾਂਦਾ ਹੈ। ਅਦਾਲਤ ਦੇ ਹੁਕਮਾਂ ਅਨੁਸਾਰ, ਕੰਪਨੀ 2016 ਦੇ ਰੈਜ਼ੀਡੈਂਡ ਟ੍ਰੇਡ ਸੀਕ੍ਰੇਟਸ ਐਕਟ (ਡੀ.ਟੀ.ਐਸ.ਏ.) ਦੇ ਤਹਿਤ ਵਪਾਰਕ ਭੇਤਾਂ ਦੀ ਦੁਰਵਰਤੋਂ ਲਈ ਜ਼ਿੰਮੇਵਾਰ ਹੈ। ਭਾਰਤੀ ਕਰੰਸੀ ’ਚ ਜੁਰਮਾਨੇ ਦੀ ਕੁਲ ਰਕਮ ਲਗਭਗ 1,622 ਕਰੋੜ ਰੁਪਏ ਹੈ। 

ਟੀ.ਸੀ.ਐਸ. ਨੇ ਕਿਹਾ ਕਿ ਉਸ ਕੋਲ ਇਸ ਫੈਸਲੇ ਨੂੰ ਚੁਨੌਤੀ ਦੇਣ ਲਈ ਮਜ਼ਬੂਤ ਦਲੀਲਾਂ ਹਨ ਅਤੇ ਉਹ ਸਮੀਖਿਆ ਪਟੀਸ਼ਨ ਜਾਂ ਉਚਿਤ ਅਦਾਲਤ ’ਚ ਅਪੀਲ ਰਾਹੀਂ ਅਪਣੀ ਸਥਿਤੀ ਦਾ ਬਚਾਅ ਕਰਨ ਲਈ ਤਿਆਰ ਹੈ। ਕੰਪਨੀ ਨੂੰ 14 ਜੂਨ, 2024 ਨੂੰ ਅਦਾਲਤ ਦਾ ਹੁਕਮ ਮਿਲਿਆ ਸੀ। ਟੀ.ਸੀ.ਐਸ. ਦਾ ਦਾਅਵਾ ਹੈ ਕਿ ਇਸ ਫੈਸਲੇ ਦਾ ਉਸ ਦੇ ਵਿੱਤੀ ਜਾਂ ਸੰਚਾਲਨ ’ਤੇ ਕੋਈ ਮਹੱਤਵਪੂਰਣ ਪ੍ਰਭਾਵ ਨਹੀਂ ਪਵੇਗਾ। ਕੰਪਨੀ ਅਪਣੇ ਹਿੱਤਾਂ ਦੀ ਰੱਖਿਆ ਕਰਨ ਅਤੇ ਇਸ ਫੈਸਲੇ ਤੋਂ ਪੈਦਾ ਹੋਈਆਂ ਕਾਨੂੰਨੀ ਚੁਨੌਤੀਆਂ ਦਾ ਹੱਲ ਕਰਨ ਲਈ ਜ਼ਰੂਰੀ ਕਦਮ ਚੁੱਕ ਰਹੀ ਹੈ।

Tags: tcs

SHARE ARTICLE

ਏਜੰਸੀ

Advertisement

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM

ਦਿਲਜੀਤ ਤੂੰ ਬਹੁਤ ਵੱਡੀ ਗਲਤੀ ਕੀਤੀ ਹੈ', ਦਿਲਜੀਤ ਦੋਸਾਂਝ 'ਤੇ ਭੜਕੇ ਰਵੀ ਸਿੰਘ ਖ਼ਾਲਸਾ

31 Oct 2025 3:23 PM

Mohali 3b2 Honey Trap : 3B2 ਵਿਚ ਵੇਖੋ ਕਿਵੇਂ ਹੋ ਰਿਹੈ ਨੇ ਗੰਦੇ ਕੰਮ! ਗੱਡੀਆਂ ਨੂੰ ਰੋਕ ਕੇ ਕਰ ਰਹੇ ਅਸ਼ਲੀਲ ਇਸ਼ਾਰੇ

30 Oct 2025 3:10 PM
Advertisement