ਕੇਂਦਰ ਨੂੰ ਰਿਜ਼ਰਵ ਬੈਂਕ ਤੋਂ 50 ਹਜ਼ਾਰ ਕਰੋੜ ਦੇਣ ਦੀ ਸਿਫ਼ਾਰਿਸ਼
Published : Jul 15, 2019, 2:00 pm IST
Updated : Jul 15, 2019, 2:00 pm IST
SHARE ARTICLE
Bimal jalan panel may recommend rs 50000 crore transfer from rbi to centre
Bimal jalan panel may recommend rs 50000 crore transfer from rbi to centre

ਕੇਂਦਰ ਸਰਕਾਰ ਪੂਰਾ ਸੰਕਟਕਾਲੀਨ ਫੰਡ 2.32 ਲੱਖ ਕਰੋੜ ਚਾਹੁੰਦੀ ਹੈ

ਨਵੀਂ ਦਿੱਲੀ: ਭਾਰਤੀ ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਬਿਮਲ ਜਾਲਾਨ ਦੀ ਪ੍ਰਧਾਨਗੀ ਵਾਲੀ ਕੇਂਦਰੀ ਬੈਂਕ ਦੀ ਸੰਕਟਕਾਲੀਨ ਫੰਡ ਨਾਲ 50000 ਕਰੋੜ ਰੁਪਏ ਕੇਂਦਰ ਸਰਕਾਰ ਨੂੰ ਟ੍ਰਾਂਸਫਰ ਕਰਨ ਦੀ ਸਿਫਾਰਿਸ਼ ਕਰ ਸਕਦੀ ਹੈ। ਇਹ ਕਮੇਟੀ ਆਰਬੀਆਈ ਦੇ ਰਿਜ਼ਰਵ ਕੈਪੀਟਲ ਫੰਡ ਦੇ ਆਕਾਰ ਦੀ ਜਾਂਚ ਪੜਤਾਲ ਕਰ ਰਹੀ ਹੈ। ਕਮੇਟੀ ਅਪਣੀ ਰਿਪੋਰਟ ਇਸ ਹਫ਼ਤੇ ਆਰਬੀਆਈ ਨੂੰ ਸੌਂਪੇਗੀ।

MoneyMoney

ਸੂਤਰਾਂ ਮੁਤਾਬਕ ਈਸੀਐਫ ਕਮੇਟੀ ਦੇ ਮੈਂਬਰਾਂ ਦੁਆਰਾ ਪ੍ਰਾਪਤ ਫਾਰਮੂਲੇ ਅਨੁਸਾਰ 50000 ਕਰੋੜ ਰੁਪਏ ਟ੍ਰਾਂਸਫਰ ਕਰਨ ਦਾ ਸੁਝਾਅ ਦਿੱਤਾ ਜਾ ਸਕਦਾ ਹੈ। ਆਰਬੀਆਈ ਦੀ ਸਲਾਨਾ ਰਿਪੋਰਟ 2017-18 ਅਨੁਸਾਰ ਵਿਭਿੰਨ ਪ੍ਰਕਾਰ ਦੇ ਰਿਜ਼ਰਵ ਫੰਡ ਵਿਚ ਸੰਕਟਕਾਲੀਨ ਫੰਡ 2.32 ਲੱਖ ਕਰੋੜ ਰੁਪਏ, ਸੰਪੱਤੀ ਵਿਕਾਸ ਫੰਡ 22,811 ਕਰੋੜ ਰੁਪਏ, ਮੁਦਰਾ ਅਤੇ ਸੋਨਾ ਰੀਸੀਵਲੀਜੈਂਸ ਖਾਤਾ 6.91 ਲੱਖ ਰੁਪਏ ਅਤੇ ਨਿਵੇਸ਼ ਰੀਸੀਵਲੀਜੈਂਸ ਖਾਤਾ ਰਿ-ਸਿਕਓਰਿਟੀਜ਼ 13,285 ਕਰੋੜ ਰੁਪਏ ਹੈ। ਕੁਲ ਫੰਡ 9.59 ਕਰੋੜ ਰੁਪਏ ਹੈ।

RBI to come out with mobile app for currency notes identificationRBI 

ਕੇਂਦਰ ਸਰਕਾਰ ਪੂਰਾ ਸੰਕਟਕਾਲੀਨ ਫੰਡ 2.32 ਲੱਖ ਕਰੋੜ ਚਾਹੁੰਦੀ ਹੈ ਪਰ ਜਾਲਾਨ ਕਮੇਟੀ ਮੁਦਰਾ ਵਿਚ ਉਤਾਰ-ਚੜਾਅ ਨੂੰ ਲੈ ਕੇ ਪੂਰਾ ਫੰਡ ਸਰਕਾਰ ਨੂੰ ਟ੍ਰਾਂਸਫਰ ਕੀਤੇ ਜਾਣ ਦੇ ਪੱਖ ਵਿਚ ਨਹੀਂ ਹੈ। ਸਰਕਾਰ ਮੰਨਦੀ ਹੈ ਕਿ ਸੰਕਟਕਾਲੀਨ ਫੰਡ ਅਤੇ ਹੋਰ ਫੰਡਾਂ ਦੇ ਟ੍ਰਾਂਸਫਰ ਦੇ ਮਾਧਿਅਮ ਨਾਲ ਆਰਬੀਆਈ ਕੋਲ ਢੁਕਵੀਂ ਪੂੰਜੀ ਤੋਂ ਵੱਧ ਰਕਮ ਹੈ। ਦਿੱਕਤਾਂ ਇਹ ਆ ਰਹੀਆਂ ਹਨ ਕਿ ਕੇਂਦਰ ਸਰਕਾਰ ਕੁੱਲ ਸੰਕਟਕਾਲੀਨ ਫੰਡ 9.6 ਲੱਖ ਕਰੋੜ ਰੁਪਏ ਦੀ ਇਹ ਤਿਹਾਈ ਰਕਮ ਦਾ ਟ੍ਰਾਂਸਫਰ ਚਾਹੁੰਦੀ ਹੈ।

ਪਿਛਲੇ ਸਾਲ ਸਰਕਾਰ ਨੇ ਕਿਹਾ ਸੀ ਕਿ ਆਰਬੀਆਈ ਨੂੰ 3.6 ਲੱਖ ਕਰੋੜ ਰੁਪਏ ਦਾ ਇਕ ਲੱਖ ਕਰੋੜ ਰੁਪਏ ਟ੍ਰਾਂਸਫਰ ਕਰਨ ਲਈ ਕਹਿਣ ਦਾ ਕੋਈ ਪ੍ਰਸਤਾਵ ਹੀ ਨਹੀਂ ਹੈ। ਸਰਕਾਰ ਦੇ ਮਨ੍ਹਾ ਕਰਨ ਦੇ ਬਾਵਜੂਦ ਮਸਲਾ ਉਸੇ ਤਰ੍ਹਾਂ ਹੀ ਹੈ। ਅਧਿਕਾਰੀਆਂ ਨੇ ਦਸਿਆ ਕਿ ਵਰਤਮਾਨ ਵਿਚ ਆਰਬੀਆਈ ਦੀ ਪੂੰਜੀ ਦੇ 27 ਫ਼ੀਸਦੀ ਦੀ ਲੋੜ ਹੈ। ਉਹਨਾਂ ਦੇ ਆਂਕਲਨ ਅਨੁਸਾਰ ਜੇ ਆਰਬੀਆਈ 14 ਫ਼ੀਸਦੀ ਦਾ ਪ੍ਰਬੰਧ ਕਰਦੀ ਹੈ ਤਾਂ ਉਹ 3.6 ਲੱਖ ਕਰੋੜ ਰੁਪਏ ਉਪਲੱਬਧ ਕਰ ਸਕਦਾ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement