
ਸੋਸ਼ਲ ਮੀਡੀਆ 'ਤੇ ਵੀ ਲੋਕਾਂ ਨੇ ਉਠਾਏ ਸਵਾਲ
ਨਵੀਂ ਦਿੱਲੀ: ਖੁਦ ਨੂੰ ਗਰੀਬਾਂ ਦੇ ਰਘੂਰਾਮ ਰਾਜਨ ਦੱਸਣ ਵਾਲੇ ਆਰਬੀਆਈ ਡਿਪਟੀ ਗਵਰਨਰ ਵਿਰਲ ਆਚਾਰਿਆ ਨੇ ਕਾਰਜਕਾਲ ਖ਼ਤਮ ਹੋਣ ਤੋਂ ਪਹਿਲਾਂ ਹੀ ਅਸਤੀਫ਼ਾ ਦੇ ਦਿੱਤਾ। ਵਿਰਲ ਆਚਾਰਿਆ ਹੀ ਸਨ ਜਿਹਨਾਂ ਨੇ ਆਰਬੀਆਈ ਦੇ ਅਧਿਕਾਰਾਂ ਲਈ ਸਭ ਤੋਂ ਪਹਿਲਾਂ ਖੁੱਲ੍ਹ ਕੇ ਆਵਾਜ਼ ਉਠਾਈ ਸੀ। ਦਸਿਆ ਗਿਆ ਸੀ ਕਿ ਆਰਬੀਆਈ ਵਿਚ ਵਿਰਲ ਆਚਾਰਿਆ ਇਕੱਲੇ ਹੋ ਗਏ ਸਨ।
RBI
ਉਹਨਾਂ ਨੇ ਪਿਛਲੇ ਸਾਲ ਅਕਤੂਬਰ ਵਿਚ ਕਿਹਾ ਸੀ ਜੋ ਸਰਕਾਰ ਕੇਂਦਰੀ ਬੈਂਕਾਂ ਨੂੰ ਆਜ਼ਾਦੀ ਨਾਲ ਕੰਮ ਕਰਨ ਦਿੰਦੀ ਹੈ ਉਸ ਸਰਕਾਰ ਨੂੰ ਘਟ ਲਾਗਤ 'ਤੇ ਉਧਾਰ ਅਤੇ ਅੰਤਰਰਾਸ਼ਟਰੀ ਨਿਵੇਸ਼ਕਾਂ ਦਾ ਪਿਆਰ ਮਿਲਦਾ ਹੈ। ਉਹਨਾਂ ਨੇ ਕਿਹਾ ਸੀ ਕਿ ਅਜਿਹੀ ਸਰਕਾਰ ਦਾ ਕਾਰਜਕਾਲ ਵੀ ਲੰਬਾ ਚਲਦਾ ਹੈ। ਅਸਲ ਵਿਚ ਸਰਕਾਰ ਆਰਬੀਆਈ ਸੈਕਸ਼ਨ 7 ਲਾਗੂ ਕਰਨਾ ਚਾਹੁੰਦੀ ਸੀ ਜਿਸ ਨਾਲ ਉਹ ਆਰਬੀਆਈ 'ਤੇ ਹੁਕਮ ਚਲਾ ਸਕੇ ਜਦਕਿ ਆਚਾਰਿਆ ਆਰਬੀਆਈ ਦੀ ਆਟੋਨਾਮੀ ਬਚਾਉਣ ਦੇ ਪੱਖ ਵਿਚ ਸੀ।
So our hunt for an answer may end soon in form of a story :) https://t.co/1k095jUzRO
— richa mishra (@RichaMishraBL) June 25, 2019
ਆਰਬੀਆਈ ਗਵਰਨਰ ਉਰਜਿਤ ਪਟੇਲ ਨੂੰ ਵੀ ਇਹੀ ਸਰਕਾਰ ਲੈ ਕੇ ਆਈ ਸੀ। ਉਹਨਾਂ ਨੇ ਵੀ ਸਮੇਂ ਤੋਂ ਪਹਿਲਾਂ ਅਸਤੀਫ਼ਾ ਦੇ ਦਿੱਤਾ ਸੀ। ਉਹਨਾਂ ਦਾ ਕਾਰਜਕਾਲ ਖ਼ਤਮ ਹੋ ਰਿਹਾ ਸੀ ਸਤੰਬਰ 2019 ਵਿਚ ਪਰ ਉਹਨਾਂ ਨੇ ਦਸੰਬਰ ਵਿਚ 2018 ਵਿਚ ਹੀ ਅਸਤੀਫ਼ਾ ਦੇ ਦਿੱਤਾ। ਨੋਟਬੰਦੀ ਤੋਂ ਲੈ ਕੇ ਆਰਬੀਆਈ ਦੇ ਅਧਿਕਾਰੀਆਂ ਵਿਚ ਦਖਲਅੰਦਾਜ਼ੀ ਨੂੰ ਲੈ ਕੇ ਉਰਜਿਤ ਵੀ ਸਰਕਾਰ ਤੋਂ ਨਾਰਾਜ਼ ਸੀ।
ਮਹਿੰਗਾਈ ਦੇ ਮੋਰਚੇ 'ਤੇ ਮੀਲ ਦਾ ਪੱਥਰ ਕਾਇਮ ਕਰਨ ਵਾਲੇ ਰਘੁਰਾਮ ਰਾਜਨ ਨੇ ਜੂਨ 2016 ਵਿਚ ਹੀ ਐਲਾਨ ਕਰ ਦਿੱਤਾ ਸੀ ਕਿ ਉਹ ਬਤੌਰ ਆਰਬੀਆਈ ਗਵਰਨਰ ਦੂਜਾ ਕਾਰਜਕਾਲ ਨਹੀਂ ਚਾਹੁੰਦੇ। ਰਾਜਨ ਵੀ ਆਰਬੀਆਈ ਵਿਚ ਸਰਕਾਰ ਦੀ ਦਖਲਅੰਦਾਜ਼ੀ ਦੇ ਵਿਰੁਧ ਸਨ। ਸਰਕਾਰ ਨਾਲ ਵੱਡੇ ਅਫ਼ਸਰਾਂ ਦਾ ਮਤਭੇਦ ਦਾ ਇਹ ਪੈਟਰਨ ਆਰਬੀਆਈ ਤੱਕ ਸੀਮਿਤ ਨਹੀਂ ਰਿਹਾ।
It's the opposite. Insecure homegrown economists are creating toxicity to grab important positions by running smear campaigns against competent economists. https://t.co/peJL2VaAFz
— Puja Mehra (@pujamehra) June 24, 2019
ਦੇਸ਼ ਦੇ ਆਮਦਨ ਸਟ੍ਰਕਚਰ ਦਾ ਇਕ ਹੋਰ ਅਹਿਮ ਨਾਮ ਮੁੱਖ ਆਰਥਿਕ ਸਲਾਹਕਾਰ ਰਹੇ ਅਰਵਿੰਦ ਸੁਬਰਾਮਣਿਅਮ ਨੇ ਵੀ ਕਾਰਜਕਾਲ ਖ਼ਤਮ ਹੋਣ ਤੋਂ ਕਰੀਬ ਇਕ ਸਾਲ ਪਹਿਲਾਂ ਅਸਤੀਫ਼ਾ ਦੇ ਦਿੱਤਾ। ਅਰਵਿੰਦ ਪਾਨਗੜਿਆ ਨੇ ਤਾਂ ਅਪਣਾ ਕਾਰਜਕਾਲ ਖ਼ਤਮ ਹੋਣ ਤੋਂ ਢਾਈ-ਤਿੰਨ ਸਾਲ ਪਹਿਲਾਂ ਹੀ ਅਸਤੀਫ਼ਾ ਦੇ ਦਿੱਤਾ ਸੀ। ਕੁੱਲ ਮਿਲਾ ਕੇ ਇਸ ਸਰਕਾਰ ਵਿਚ ਅਸਤੀਫ਼ਾ ਦੇਣ ਵਾਲੇ ਜ਼ਿਆਦਾਤਰ ਵੱਡੇ ਅਰਥਸ਼ਾਸਤਰੀਆਂ ਦਾ ਉਹਨਾਂ ਨਾਲ ਮਤਭੇਦ ਰਿਹਾ ਹੈ।
With RBI Deputy Guv Viral Acharya quitting we have several economists resigning before their term ended -- Urjit Patel, Arvind Subramanian, Arvind Panagaria.. Note the IAS now controls most of the institutions which had economic experts advising!
— M K Venu (@mkvenu1) June 24, 2019
ਲੋਕਾਂ ਨੇ ਅਚਾਰਿਆ ਦੇ ਅਸਤੀਫ਼ੇ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਸਵਾਲ ਉਠਾਏ ਹਨ ਕਿ ਉਹਨਾਂ ਨੂੰ ਬਾਹਰ ਤੋਂ ਟੈਲੇਂਟ ਲਾਉਣ ਦੀ ਕੀ ਜ਼ਰੂਰਤ ਹੈ, ਘਰ ਵਿਚ ਹੀ ਬਹੁਤ ਟੈਲੇਂਟ ਹੈ। ਇਨ੍ਹਾਂ ਸਵਾਲਾਂ ਦੇ ਜਵਾਬ ਵਿੱਚ ਸੀਨੀਅਰ ਬਿਜਨਸ ਪੱਤਰਕਾਰ ਪੂਜਾ ਮੇਹਰਾ ਨੇ ਲਿਖਿਆ। ਦੇਸ਼ ਦੇ ਅਯੋਗ ਅਰਥਸ਼ਾਸਤਰੀ ਅਹੁਦਾ ਪ੍ਰਾਪਤ ਕਰਨ ਲਈ ਬਾਹਰੋਂ ਆਉਂਦੇ ਹਨ, ਯੋਗ ਭਾਰਤੀ ਅਰਥਸ਼ਾਸਤਰੀਆਂ ਵਿਰੁੱਧ ਪ੍ਰਚਾਰ ਮੁਹਿੰਮ ਜਾਰੀ ਰਹਿੰਦੇ ਹਨ।
ਸੀਨੀਅਰ ਪੱਤਰਕਾਰ ਐੱਮਕੇ ਵੇਣੁ ਨੇ ਵੀ ਕਿਹਾ ਕਿ ਉਹ ਸੰਸਥਾਵਾਂ ਜੋ ਪਹਿਲਾਂ ਅਰਥ ਸ਼ਾਸਤਰੀਆਂ ਚਲਾਉਂਦੇ ਸਨ, ਹੁਣ ਉਨ੍ਹਾਂ ਵਿਚੋਂ ਜ਼ਿਆਦਾਤਰ ਨੌਕਰਸ਼ਾਹਾਂ ਨੇ ਕਬਜ਼ਾ ਹੋ ਗਿਆ ਹੈ।