
ਹੁਣ ਪੀਪੀਐੱਫ ਦੁਆਰਾ ਤੁਸੀਂ ਲੱਖਾਂ ਰੁਪਏ ਦਾ ਫੰਡ ਇੱਕਠਾ ਕਰ ਸਕਦੇ ਹੋ। ਇਹ ਫੰਡ ਤੁਹਾਡੇ ਭਵਿੱਖ ਨੂੰ ਸੁਨਹਿਰੀ ਬਣਾਏਗਾ।
PPF News: ਅਜੋਕੇ ਦੌਰ ਵਿੱਚ ਮਹਿੰਗਾਈ ਦਿਨੋਂ-ਦਿਨ ਵੱਧਦੀ ਜਾ ਰਹੀ ਹੈ। ਇਸ ਦੌਰਾਨ ਜੇਕਰ ਤੁਸੀਂ ਆਪਣੀ ਤਨਖਾਹ ਵਿਚੋਂ ਕੁਝ ਰੁਪਏ ਜੋੜਨਾ ਚਾਹੁੰਦੇ ਹੋ ਤਾਂ ਇਸ ਲਈ ਸਭ ਤੋਂ ਵਧੀਆਂ ਢੰਗ ਹੈ ਪੀਪੀਐਫ ਹੈ। ਪੀਪੀਐੱਫ ਦੁਆਰਾ ਤੁਸੀਂ ਲੱਖਾਂ ਰੁਪਏ ਫੰਡ ਇੱਕਠਾ ਕਰ ਸਕਦੇ ਹੋ। ਪਬਲਿਕ ਪ੍ਰੋਵੀਡੈਂਟ ਫੰਡ (PPF) ਸਕੀਮ ਤੁਹਾਡੇ ਲਈ ਸਹੀ ਸਾਬਤ ਹੋ ਸਕਦੀ ਹੈ। ਫਿਲਹਾਲ ਇਸ ਸਕੀਮ ਵਿੱਚ 7.1% ਸਲਾਨਾ ਵਿਆਜ ਦਿੱਤਾ ਜਾ ਰਿਹਾ ਹੈ। ਹਰ ਮਹੀਨੇ ਸਿਰਫ਼ 1000 ਰੁਪਏ ਦਾ ਨਿਵੇਸ਼ ਕਰਕੇ, ਤੁਸੀਂ ਆਸਾਨੀ ਨਾਲ 3.25 ਲੱਖ ਰੁਪਏ ਦਾ ਫੰਡ ਇੱਕਠਾ ਕਰ ਸਕਦੇ ਹੋ।
ਇਹ ਵੀ ਪੜੋ:Chandigarh News : ਸੁਖਬੀਰ ਬਾਦਲ 'ਤੇ ਭਰੋਸਾ ਨਾ ਹੋਣ ਕਾਰਨ ਇਮਾਨਦਾਰ ਆਗੂ ਛੱਡ ਰਹੇ ਹਨ ਪਾਰਟੀ : ਵਡਾਲਾ
500 ਰੁਪਏ ਵਿੱਚ ਖੋਲ੍ਹਿਆ ਜਾ ਸਕਦਾ ਖਾਤਾ
PPF ਖਾਤਾ ਖੋਲ੍ਹਣ ਲਈ ਲੋੜੀਂਦੀ ਘੱਟੋ-ਘੱਟ ਰਕਮ 500 ਰੁਪਏ ਹੈ। ਇੱਕ ਵਿੱਤੀ ਸਾਲ ਵਿੱਚ ਘੱਟੋ-ਘੱਟ 500 ਰੁਪਏ ਦੀ ਜਮ੍ਹਾਂ ਰਕਮ ਦੀ ਲੋੜ ਹੁੰਦੀ ਹੈ, ਜਦੋਂ ਕਿ ਵੱਧ ਤੋਂ ਵੱਧ ਨਿਵੇਸ਼ ਸੀਮਾ 1.5 ਲੱਖ ਰੁਪਏ ਸਾਲਾਨਾ ਰੱਖੀ ਗਈ ਹੈ। ਇਸਦਾ ਮਤਲਬ ਹੈ ਕਿ ਤੁਸੀਂ ਇੱਕ ਵਿੱਤੀ ਸਾਲ ਵਿੱਚ PPF ਵਿੱਚ 1.5 ਲੱਖ ਰੁਪਏ ਤੋਂ ਵੱਧ ਦਾ ਨਿਵੇਸ਼ ਨਹੀਂ ਕਰ ਸਕੋਗੇ।
ਇਹ ਵੀ ਪੜੋ:Amritsar News : ਸ਼੍ਰੋਮਣੀ ਅਕਾਲੀ ਦੇ ਬਾਗੀ ਧੜੇ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮੰਗ ਪੱਤਰ ਸੌਂਪਿਆ
ਜੇਕਰ 15 ਸਾਲ ਬਾਅਦ ਕੱਢਵਾਓਗੇ ਪੈਸੇ ਤਾਂ ਮਿਲਣਗੇ ਇੰਨ੍ਹੇ ਰੁਪਏ
PPF ਖਾਤਾ 15 ਸਾਲਾਂ ਵਿੱਚ ਪਰਿਪੱਕ ਹੋ ਜਾਂਦਾ ਹੈ। ਜੇਕਰ ਤੁਸੀਂ ਚਾਹੋ, ਤਾਂ ਤੁਸੀਂ ਮਿਆਦ ਪੂਰੀ ਹੋਣ ਤੋਂ ਬਾਅਦ ਪੂਰਾ ਪੈਸਾ ਕਢਵਾ ਸਕਦੇ ਹੋ। ਹਾਲਾਂਕਿ, ਜੇਕਰ ਤੁਹਾਨੂੰ ਪੈਸੇ ਦੀ ਜ਼ਰੂਰਤ ਨਹੀਂ ਹੈ ਤਾਂ ਇਸ ਨੂੰ 5 ਸਾਲ ਲਈ ਵਧਾਇਆ ਜਾ ਸਕਦਾ ਹੈ, ਇਸ ਦੇ ਲਈ ਮਿਆਦ ਪੂਰੀ ਹੋਣ ਤੋਂ ਇੱਕ ਸਾਲ ਪਹਿਲਾਂ ਵਧਾਉਣਾ ਹੋਵੇਗਾ।
(For more news apart from Now a fund of lakhs of rupees will be collected by PPF, stay tuned to Rozana Spokesman)