ਸੋਨੇ ਦੀਆਂ ਕੀਮਤਾਂ ਫਿਰ ਪਹੁੰਚੀਆਂ ਅਸਮਾਨੀ, 57 ਹਜ਼ਾਰ ਦੇ ਕਰੀਬ ਪਹੁੰਚਿਆ ਸੋਨਾ 
Published : Jan 16, 2023, 1:24 pm IST
Updated : Jan 16, 2023, 1:24 pm IST
SHARE ARTICLE
Gold-Silver Price
Gold-Silver Price

ਇਸ ਤੋਂ ਪਹਿਲਾਂ 13 ਜਨਵਰੀ ਨੂੰ ਸੋਨੇ ਨੇ ਪਿਛਲੀ ਉੱਚਾਈ ਬਣਾਈ ਸੀ, ਜੋ 56 ਹਜ਼ਾਰ 462 ਰੁਪਏ ਸੀ। 

 

ਨਵੀਂ ਦਿੱਲੀ - ਇਨ੍ਹੀਂ ਦਿਨੀਂ ਸੋਨੇ ਦੀ ਚਮਕ ਲਗਾਤਾਰ ਵਧ ਰਹੀ ਹੈ ਅਤੇ ਇਸ ਦੇ ਸਿੱਟੇ ਵਜੋਂ ਸੋਨਾ ਹਰ ਦਿਨ ਨਵੀਆਂ ਉਚਾਈਆਂ ਬਣਾ ਰਿਹਾ ਹੈ। ਅੱਜ ਸੋਮਵਾਰ ਨੂੰ ਸੋਨੇ ਨੇ ਇੱਕ ਵਾਰ ਫਿਰ ਨਵਾਂ ਸਰਵਕਾਲੀ ਉੱਚ ਪੱਧਰ ਬਣਾ ਲਿਆ ਹੈ। ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ (ਆਈਬੀਜੇਏ) ਦੀ ਵੈੱਬਸਾਈਟ ਮੁਤਾਬਕ 16 ਜਨਵਰੀ ਨੂੰ ਸਰਾਫਾ ਬਾਜ਼ਾਰ 'ਚ ਸੋਨਾ 352 ਰੁਪਏ ਮਹਿੰਗਾ ਹੋ ਕੇ 56 ਹਜ਼ਾਰ 814 ਰੁਪਏ 'ਤੇ ਪਹੁੰਚ ਗਿਆ। ਇਸ ਤੋਂ ਪਹਿਲਾਂ 13 ਜਨਵਰੀ ਨੂੰ ਸੋਨੇ ਨੇ ਪਿਛਲੀ ਉੱਚਾਈ ਬਣਾਈ ਸੀ, ਜੋ 56 ਹਜ਼ਾਰ 462 ਰੁਪਏ ਸੀ। 

ਜੇਕਰ ਚਾਂਦੀ ਦੀ ਗੱਲ ਕਰੀਏ ਤਾਂ ਅੱਜ ਇਸ ਦੀ ਕੀਮਤ 'ਚ ਜ਼ਬਰਦਸਤ ਵਾਧਾ ਹੋਇਆ ਹੈ। ਸਰਾਫਾ ਬਾਜ਼ਾਰ 'ਚ ਇਹ 1,121 ਰੁਪਏ ਮਹਿੰਗਾ ਹੋ ਕੇ 69 ਹਜ਼ਾਰ 236 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ ਹੈ । 13 ਜਨਵਰੀ ਨੂੰ ਇਹ 68 ਲੱਖ 115 ਹਜ਼ਾਰ 'ਤੇ ਸੀ। ਆਰਥਿਕ ਅਨਿਸ਼ਚਿਤਤਾ ਦੇ ਵਿਚਕਾਰ, RBI ਵਰਗੇ ਵਿਸ਼ਵ ਭਰ ਦੇ ਕੇਂਦਰੀ ਬੈਂਕਾਂ ਨੇ ਸੋਨੇ ਦੇ ਭੰਡਾਰ ਵਿਚ ਵਾਧਾ ਕੀਤਾ ਹੈ। ਕੇਡੀਆ ਐਡਵਾਈਜ਼ਰੀ ਦੇ ਨਿਰਦੇਸ਼ਕ ਅਜੈ ਕੇਡੀਆ ਮੁਤਾਬਕ ਕੇਂਦਰੀ ਬੈਂਕਾਂ ਵੱਲੋਂ ਸੋਨੇ ਦੀ ਖਰੀਦ ਵਧਣਾ ਇੱਕ ਸਕਾਰਾਤਮਕ ਸੰਕੇਤ ਹੈ। ਇਸ ਨਾਲ ਸੋਨੇ ਦੀਆਂ ਕੀਮਤਾਂ ਨੂੰ ਸਮਰਥਨ ਮਿਲੇਗਾ। ਅਜੇ ਕੇਡੀਆ ਨੇ ਕਿਹਾ ਕਿ 2023 'ਚ ਸੋਨਾ 64,000 ਰੁਪਏ ਤੱਕ ਪਹੁੰਚ ਸਕਦਾ ਹੈ।

ਡਾਲਰ ਵਿਚ ਕਮਜ਼ੋਰੀ: ਦੀਵਾਲੀ ਤੋਂ ਪਹਿਲਾਂ ਇਸ ਸਾਲ ਅਕਤੂਬਰ ਵਿਚ ਡਾਲਰ ਸੂਚਕਾਂਕ 114 ਤੋਂ ਉੱਪਰ ਸੀ। ਹੁਣ ਇਹ ਘਟ ਕੇ 102 ਰਹਿ ਗਿਆ ਹੈ। ਇਸ ਕਾਰਨ ਸੋਨੇ ਲਈ ਜ਼ਿਆਦਾ ਡਾਲਰ ਦੇਣੇ ਪੈਂਦੇ ਹਨ। ਕੇਂਦਰੀ ਬੈਂਕਾਂ ਦੀ ਖਰੀਦ: 2022 ਵਿਚ ਹੁਣ ਤੱਕ, ਦੁਨੀਆ ਭਰ ਦੇ ਕੇਂਦਰੀ ਬੈਂਕਾਂ ਨੇ ਲਗਭਗ 400 ਟਨ ਸੋਨਾ ਖਰੀਦਿਆ ਹੈ। ਚੀਨ ਨੇ ਨਵੰਬਰ ਵਿਚ 32 ਟਨ ਸੋਨਾ ਖਰੀਦ ਕੇ 2019 ਤੋਂ ਬਾਅਦ ਪਹਿਲੀ ਵਾਰ ਸੋਨੇ ਦੇ ਭੰਡਾਰ ਵਿਚ ਵਾਧਾ ਕੀਤਾ ਹੈ। 

ਸਪਲਾਈ ਵਿਚ ਕਮੀ: ਦੱਖਣੀ ਅਫਰੀਕਾ ਦੇ ਨੇਡਬੈਂਕ ਦੇ ਅਰਥਸ਼ਾਸਤਰੀਆਂ ਦੇ ਅਨੁਸਾਰ, ਅਕਤੂਬਰ ਵਿਚ ਸੋਨੇ ਦੇ ਉਤਪਾਦਨ ਵਿਚ 10.4% ਦੀ ਗਿਰਾਵਟ ਆਈ ਹੈ। ਇਸ ਤੋਂ ਪਹਿਲਾਂ ਸਤੰਬਰ 'ਚ ਵੀ ਸੋਨੇ ਦੀ ਮਾਈਨਿੰਗ 'ਚ 5.1 ਫੀਸਦੀ ਦੀ ਕਮੀ ਆਈ ਸੀ।  ਤੁਸੀਂ ਆਸਾਨੀ ਨਾਲ ਘਰ ਬੈਠੇ ਸੋਨੇ-ਚਾਂਦੀ ਦੀ ਕੀਮਤ ਜਾਣ ਸਕਦੇ ਹੋ। ਇਸ ਦੇ ਲਈ ਤੁਹਾਨੂੰ ਸਿਰਫ਼ 8955664433 'ਤੇ ਮਿਸ ਕਾਲ ਕਰਨੀ ਹੋਵੇਗੀ ਅਤੇ ਤੁਹਾਡੇ ਫ਼ੋਨ 'ਤੇ ਸੁਨੇਹਾ ਆ ਜਾਵੇਗਾ। ਇਸ 'ਚ ਤੁਸੀਂ ਲੇਟੈਸਟ ਰੇਟ ਚੈੱਕ ਕਰ ਸਕਦੇ ਹੋ। 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement