ਰਾਹੁਲ ਗਾਂਧੀ ਨੇ ਸਰਕਾਰ ਤੋਂ ਪੁੱਛੇ 50 ਬੈਂਕ ਡਿਫਾਲਟਰਸ ਦੇ ਨਾਮ, ਹੋਇਆ ਹੰਗਾਮਾ...
Published : Mar 16, 2020, 3:44 pm IST
Updated : Mar 16, 2020, 3:44 pm IST
SHARE ARTICLE
Rahul gandhi asks pm to disclose the name of top 50 willful defaluters
Rahul gandhi asks pm to disclose the name of top 50 willful defaluters

ਰਾਹੁਲ ਗਾਂਧੀ ਦੇ ਇਸ ਸਵਾਲ ਦਾ ਜਵਾਬ ਦੇਣ ਲਈ ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ...

ਨਵੀਂ ਦਿੱਲੀ: ਇਸ ਬੈਂਕ ਸੰਕਟ ਦੌਰਾਨ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਲੋਕ ਸਭਾ ਵਿੱਚ ਬੈਂਕ ਡਿਫਾਲਟਰਾਂ ਦਾ ਮੁੱਦਾ ਚੁੱਕਿਆ ਹੈ। ਜਿਵੇਂ ਹੀ ਸੋਮਵਾਰ ਨੂੰ ਸਦਨ ਦੀ ਕਾਰਵਾਈ ਸ਼ੁਰੂ ਹੋਈ, ਵਿਰੋਧੀ ਧਿਰਾਂ ਨੇ ਯੈੱਸ ਬੈਂਕ ਮਾਮਲੇ ਵਿੱਚ ਹੰਗਾਮਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ, ਰਾਹੁਲ ਗਾਂਧੀ ਨੇ ਸਰਕਾਰ ਨੂੰ ਪੁੱਛਿਆ, ਦੇਸ਼ ਦੇ 50 ਚੋਟੀ ਦੇ ਵਿਲਫਲ ਬੈਂਕ ਡਿਫਾਲਟਰ ਕੌਣ ਹਨ?  ਸਦਨ ਵਿਚ ਫਿਰ ਤੋਂ ਹੰਗਾਮਾ ਹੋ ਗਿਆ।

Rahul GandhiRahul Gandhi

ਰਾਹੁਲ ਗਾਂਧੀ ਦੇ ਇਸ ਸਵਾਲ ਦਾ ਜਵਾਬ ਦੇਣ ਲਈ ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਨੇ ਕਈ ਅੰਕੜੇ ਕੱਢੇ। ਠਾਕੁਰ ਨੇ ਕਿਹਾ ਕਿ ਵਿਲਫਟ ਡਿਫਾਲਟਰਾਂ ਦੇ ਨਾਮ ਵੈਬਸਾਈਟ 'ਤੇ  ਹਨ। ਇਸ ਵਿਚ ਛਿਪਾਉਣ ਵਾਲਾ ਕੁੱਝ ਵੀ ਨਹੀਂ ਹੈ। ਅਨੁਰਾਗ ਠਾਕੁਰ ਨੇ ਕਿਹਾ, '50 ਡਿਫਾਲਟਰਾਂ ਦੀ ਸੂਚੀ ਵੈਬਸਾਈਟ' ਤੇ ਹੈ। 25 ਲੱਖ ਤੋਂ ਵੱਧ ਵਾਲੇ ਡਿਫਾਲਟਰਾਂ ਦੇ ਨਾਮ ਵੈਬਸਾਈਟ 'ਤੇ ਹਨ।

Anurag ThakurAnurag Thakur

ਉਨ੍ਹਾਂ ਨੇ ਕਾਂਗਰਸ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਹ ਆਪਣੇ ਪਾਪ ਦੂਜਿਆਂ ਦੇ ਸਿਰ ਪਾਉਣਾ ਚਾਹੁੰਦੇ ਹਨ। ਮੈਂ ਸਾਰੇ ਡਿਫਾਲਟਰਾਂ ਦੇ ਨਾਮ ਪੜ੍ਹਨ ਅਤੇ ਉਨ੍ਹਾਂ ਨੂੰ ਸਦਨ ਦੀ ਮੇਜ਼ ਉੱਤੇ ਰੱਖਣ ਲਈ ਤਿਆਰ ਹਾਂ। ਵਿੱਤ ਰਾਜ ਮੰਤਰੀ ਨੇ ਕਿਹਾ, ‘ਕਾਂਗਰਸ ਸਰਕਾਰ ਕੋਲੋਂ ਲੋਕ ਪੈਸੇ ਲੈ ਕੇ ਵਿਦੇਸ਼ ਭੱਜ ਗਏ। ਸਾਡੀ ਸਰਕਾਰ ਭਗੌੜੇ ਲੋਕਾਂ 'ਤੇ ਕਾਰਵਾਈ ਕਰ ਰਹੀ ਹੈ। ਸਾਡੀ ਸਰਕਾਰ ਨੇ ਚਾਰ ਲੱਖ 31 ਹਜ਼ਾਰ ਕਰੋੜ ਰੁਪਏ ਦੀ ਵਸੂਲੀ ਕੀਤੀ ਹੈ।

Rahul Gandhi and Anurag ThakurRahul Gandhi and Anurag Thakur

ਕਾਂਗਰਸ ਸਰਕਾਰ ਭਗੌੜਾ ਆਰਥਿਕ ਅਪਰਾਧੀ ਬਿੱਲ ਲਿਆਉਂਦੀ ਹੈ। ਰਾਹੁਲ 'ਤੇ ਨਾਰਾਜ਼ਗੀ ਜਤਾਉਂਦਿਆਂ ਅਨੁਰਾਗ ਠਾਕੁਰ ਨੇ ਕਿਹਾ ਕਿ ਸਦਨ ਵਿਚ ਅਜਿਹਾ ਸਵਾਲ ਦਰਸਾਉਂਦਾ ਹੈ ਕਿ ਸਬੰਧਤ ਸੰਸਦ ਮੈਂਬਰ ਨੂੰ ਇਸ ਵਿਸ਼ੇ' ਤੇ ਕਿੰਨੀ ਸਮਝ ਹੈ। ਅਨੁਰਾਗ ਠਾਕੁਰ ਨੇ ਯੈਸ ਬੈਂਕ ਸੰਕਟ 'ਤੇ ਕਿਹਾ ਕਿ ਇਸ ਬੈਂਕ ਦੀ ਹਰ ਜਮ੍ਹਾਂ ਰਾਸ਼ੀ ਸੁਰੱਖਿਅਤ ਹੈ। ਯੈਸ ਬੈਂਕ ਦੇ ਪੁਨਰਗਠਨ ਲਈ ਸਰਕਾਰ ਕਈ ਕਦਮ ਉਠਾ ਰਹੀ ਹੈ।

Rahul GandhiRahul Gandhi

ਇਸ ਦੇ ਨਾਲ ਹੀ ਰਾਹੁਲ ਗਾਂਧੀ ਨੇ ਕਿਹਾ ਕਿ ਇੱਕ ਸੰਸਦ ਮੈਂਬਰ ਹੋਣ ਦੇ ਨਾਤੇ ਉਨ੍ਹਾਂ ਨੂੰ ਸਦਨ ਵਿੱਚ ਪ੍ਰਸ਼ਨ ਪੁੱਛਣ ਦਾ ਅਧਿਕਾਰ ਹੈ, ਪਰ ਸਰਕਾਰ ਨੇ ਉਨ੍ਹਾਂ ਦੇ ਸਵਾਲ ਦਾ ਜਵਾਬ ਨਹੀਂ ਦਿੱਤਾ। ਸਰਕਾਰ ਮੁੱਦਿਆਂ ਤੋਂ ਪਿੱਛੇ ਹਟ ਰਹੀ ਹੈ। ਦੱਸ ਦਈਏ ਕਿ ਵਿਲਫੁਲ ਦਾ ਮਤਲਬ ਹੁੰਦਾ ਹੈ ਕਿ ਜਾਣ ਬੁੱਝ ਕੇ ਕਰਜ਼ਾ ਨਾ ਮੋੜਨਾ।

Rahul GandhiRahul Gandhi

ਜੇ ਅਸਾਨ ਸ਼ਬਦਾਂ ਵਿੱਚ ਕਿਹਾ ਜਾਵੇ ਤਾਂ ਕੋਈ ਵੀ ਵਿਅਕਤੀ ਜਾਂ ਕੰਪਨੀ ਜਿਸ ਕੋਲ ਲੋਨ ਦੀ ਅਦਾਇਗੀ ਯੋਗ ਰਕਮ ਹੈ, ਪਰ ਉਹ ਬੈਂਕ ਦੀ ਕਿਸ਼ਤ ਦਾ ਭੁਗਤਾਨ ਨਹੀਂ ਕਰਦਾ ਅਤੇ ਬੈਂਕ ਇਸ ਦੇ ਵਿਰੁੱਧ ਅਦਾਲਤ ਵਿੱਚ ਜਾਂਦਾ ਹੈ। ਅਜਿਹੇ ਵਿਅਕਤੀ ਜਾਂ ਕੰਪਨੀ ਨੂੰ ਵਿਲਫਲ ਡਿਫਾਲਟਰ ਕਿਹਾ ਜਾਂਦਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement