
ਰਾਹੁਲ ਗਾਂਧੀ ਨੇ ਕਿਹਾ ਕਿ ਸਿੰਧਿਆ ਇਕਲੌਤੇ ਅਜਿਹੇ ਵਿਅਕਤੀ ਸੀ ਜੋ ਉਹਨਾਂ ਦੇ ਘਰ ਕਦੀ ਵੀ ਆ ਸਕਦੇ ਸੀ।
ਨਵੀਂ ਦਿੱਲੀ: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਜਯੋਤੀਰਾਦਿਤਿਆ ਸਿੰਧਿਆ ਨੂੰ ਮਿਲਣ ਦਾ ਸਮਾਂ ਨਾ ਦੇਣ ਸਬੰਧੀ ਅਫ਼ਵਾਹਾਂ ਨੂੰ ਖਾਰਜ ਕਰਦੇ ਹੋਏ ਕਿਹਾ ਕਿ ਸਿੰਧਿਆ ਇਕਲੌਤੇ ਅਜਿਹੇ ਵਿਅਕਤੀ ਸੀ ਜੋ ਉਹਨਾਂ ਦੇ ਘਰ ਕਦੀ ਵੀ ਆ ਸਕਦੇ ਸੀ। ਦਰਅਸਲ ਸੰਸਦ ਪਰੀਸ਼ਦ ਵਿਚ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਸਵਾਲ ਕੀਤਾ ਗਿਆ ਸੀ ਕਿ ਕੀ ਸਿੰਧਿਆ ਨੂੰ ਸੋਨੀਆ ਗਾਂਧੀ ਜਾਂ ਤੁਹਾਡੇ ਵੱਲੋਂ ਮਿਲਣ ਦਾ ਸਮਾਂ ਨਹੀਂ ਦਿੱਤਾ ਜਾ ਰਿਹਾ ਸੀ?
File Photo
ਇਸ ਦੇ ਜਵਾਬ ਵਿਚ ਉਹਨਾ ਨੇ ਕਿਹਾ, ‘ਸਿੰਧਿਆ ਇਕਲੌਤੇ ਅਜਿਹੀ ਵਿਅਕਤੀ ਹਨ ਜੋ ਉਹਨਾਂ ਦੇ ਘਰ ਕਦੀ ਵੀ ਆ ਸਕਦੇ ਸੀ ਕਿਉਂਕਿ ਉਹ ਮੇਰੇ ਨਾਲ ਕਾਲਜ ਵਿਚ ਵੀ ਸਨ’। ਮੀਡੀਆ ਰਿਪੋਰਟਾਂ ਅਨੁਸਾਰ ਸੰਸਦ ਭਵਨ ਵਿਚ ਦਾਖਲ ਹੁੰਦੇ ਸਮੇਂ ਐਨਸੀਪੀ ਨੇਤਾ ਸੁਪ੍ਰੀਆ ਸੁਲੇ ਨੇ ਜਦੋਂ ਕਾਂਗਰਸ ਵਿਚ ਦੋ ਨਵੀਆਂ ਨਿਯੁਕਤੀਆਂ ਲਈ ਰਾਹੁਲ ਗਾਂਧੀ ਨੂੰ ਵਧਾਈ ਦਿੱਤੀ ਤਾਂ ਉਹ ਇਸ ਨਾਲ ਸਹਿਮਤ ਨਹੀਂ ਹੋਏ।
Photo
ਉਹਨਾਂ ਨੇ ਇਹ ਕਹਿੰਦੇ ਹੋਏ ਇਨਕਾਰ ਕਰ ਦਿੱਤਾ ਕਿ ਉਹ ਨਿਯੁਕਤੀਆਂ ਨਹੀ ਕਰ ਰਹੇ। ਉਹਨਾਂ ਕਿਹਾ ਕਿ ਉਹ ਕਿਸੇ ਨੂੰ ਨਹੀਂ ਮਿਲ ਰਹੇ। ਇਸੇ ਦੌਰਾਨ ਇਕ ਸਵਾਲ ਦੇ ਜਵਾਬ ਵਿਚ ਉਹਨਾਂ ਕਿਹਾ ਕਿ ਸਿੰਧਿਆ ਇਕਲੌਤੇ ਅਜਿਹੇ ਨੇਤਾ ਸੀ ਜੋ ਸਿੱਧੇ ਮੇਰੇ ਘਰ ਆ ਸਕਦੇ ਸੀ। ਅਸੀਂ ਕਾਲਜ ਵਿਚ ਇਕੱਠੇ ਸੀ। ਸਿੰਧਿਆ ਦੇ ਅਸਤੀਫ਼ੇ ਸਬੰਧੀ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਕੋਈ ਵੀ ਵਿਅਕਤੀ ਜੇਕਰ ਕਾਂਗਰਸ ਪਾਰਟੀ ਤੋਂ ਵੱਖ ਹੁੰਦਾ ਹੈ ਤਾਂ ਸਾਨੂੰ ਬਹੁਤ ਦੁੱਖ ਹੁੰਦਾ ਹੈ।
Photo
ਦੱਸ ਦਈਏ ਕਿ ਸਿੰਧਿਆ ਦੇ ਭਾਜਪਾ ਵਿਚ ਸ਼ਾਮਲ ਹੋਣ ਤੋਂ ਬਾਅਦ ਅਜਿਹੇ ਕਿਆਸ ਲਗਾਏ ਜਾ ਰਹੇ ਹਨ ਕਿ ਕਾਂਗਰਸ ਦੇ ਕਈ ਹੋਰ ਯੁਵਾ ਨੇਤਾ ਵੀ ਅਜਿਹੇ ਕਦਮ ਚੁੱਕ ਸਕਦੇ ਹਨ। ਸਿੰਧਿਆ ਕਰੀਬ 18 ਸਾਲ ਤੱਕ ਕਾਂਗਰਸ ਵਿਚ ਰਹਿਣ ਤੋਂ ਬਾਅਦ ਬੀਤੇ ਦਿਨੀਂ ਭਾਜਪਾ ਵਿਚ ਸ਼ਾਮਲ ਹੋ ਗਏ। ਉਹਨਾਂ ਨੂੰ ਭਾਜਪਾ ਨੇ ਮੱਧ ਪ੍ਰਦੇਸ਼ ਤੋਂ ਰਾਜ ਸਭਾ ਦਾ ਉਮੀਦਵਾਰ ਬਣਾਇਆ ਹੈ।