
ਐਪਲ ਨੇ ਅਪਣੇ ਕਰਮਚਾਰੀਆਂ ਨੂੰ ਇਕ ਚਿੱਠੀ ਲਿਖੀ ਹੈ ਜਿਸ 'ਚ ਉਨ੍ਹਾਂ ਨੂੰ ਲੀਕ ਹੋਣ ਵਾਲੀ ਜਾਣਕਾਰੀਆਂ ਨੂੰ ਰੋਕਣ ਸਬੰਧੀ ਚਿਤਾਵਨੀ ਦਿਤੀ ਗਈ ਹੈ। ਐਪਲ ਦੁਆਰਾ ਜਾਰੀ..
ਨਵੀਂ ਦਿੱਲੀ: ਐਪਲ ਨੇ ਅਪਣੇ ਕਰਮਚਾਰੀਆਂ ਨੂੰ ਇਕ ਚਿੱਠੀ ਲਿਖੀ ਹੈ ਜਿਸ 'ਚ ਉਨ੍ਹਾਂ ਨੂੰ ਲੀਕ ਹੋਣ ਵਾਲੀ ਜਾਣਕਾਰੀਆਂ ਨੂੰ ਰੋਕਣ ਸਬੰਧੀ ਚਿਤਾਵਨੀ ਦਿਤੀ ਗਈ ਹੈ। ਐਪਲ ਦੁਆਰਾ ਜਾਰੀ ਕੀਤੇ ਗਏ ਇਕ ਇਨਟਰਨਲ ਮੈਮੋ 'ਚ ਐਪਲ ਨੇ ਅਪਣੇ ਕਰਮਚਾਰੀਆਂ ਨੂੰ ਸਾਵਧਾਨ ਕਰਦੇ ਹੋਏ ਲਿਖਿਆ ਹੈ, ਪਿਛਲੇ ਸਾਲ 29 ਅਜਿਹੇ ਕਰਮਚਾਰੀਆਂ ਨੂੰ ਫੜਿਆ ਗਿਆ ਜਿਨ੍ਹਾਂ ਨੇ ਜਾਣਕਾਰੀ ਲੀਕ ਕੀਤੀ ਸੀ ਅਤੇ ਇਹਨਾਂ 'ਚੋਂ 12 ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਖ਼ਬਰਾਂ ਮੁਤਾਬਕ ਇਸ ਮੈਸੇਜ ਨੂੰ ਐਪਲ ਦੇ ਇਨਟਰਨਲ ਮੈਸੇਜ ਬੋਰਡ 'ਤੇ ਪੋਸਟ ਕੀਤਾ ਗਿਆ। ਬਲੂਮਬਰਗ ਨੇ ਇਸ ਮੈਮੋ ਨੂੰ ਸੱਭ ਤੋਂ ਪਹਿਲਾਂ ਜਨਤਕ ਕੀਤਾ ਗਿਆ।
Apple
ਐਪਲ ਦੁਆਰਾ ਚਿੱਠੀ ਲਿਖੀ ਗਈ ਜਿਸ 'ਚ ਲਿਖਿਆ ਗਿਆ ਹੈ ਕਿ ਜਾਣਕਾਰੀ ਨੂੰ ਲੀਕ ਕਰਨ ਵਾਲੇ ਲੋਕਾਂ ਦੀ ਨੌਕਰੀ ਨਹੀਂ ਜਾ ਰਹੀ ਹੈ, ਸਗੋਂ ਕੁੱਝ ਮਾਮਲਿਆਂ 'ਚ ਉਨ੍ਹਾਂ ਨੂੰ ਜੇਲ੍ਹ ਵੀ ਭੇਜਿਆ ਗਿਆ। ਕੰਪਨੀ ਦੀ ਜਾਣਕਾਰੀ ਨੂੰ ਲੀਕ ਕਰਨ ਦੇ ਦੋਸ਼ ਦੇ ਚਲਦੇ ਉਨ੍ਹਾਂ 'ਤੇ ਭਾਰੀ ਜੁਰਮਾਨਾ ਵੀ ਲਗਾਇਆ ਹੈ। ਇਸ ਤੋਂ ਇਲਾਵਾ ਵਪਾਰ ਦੇ ਭੇਦ ਨੂੰ ਲੀਕ ਕਰਨ ਲਈ ਉਨ੍ਹਾਂ ਨੂੰ ਕਾਨੂੰਨੀ ਸਜ਼ਾ ਵੀ ਮਿਲੀ ਹੈ।
top secret Apple
ਐਪਲ ਨੇ ਹੁਣ ਤਕ ਉਨ੍ਹਾਂ ਕਰਮਚਾਰੀਆਂ ਦੀ ਲਿਸਟ ਜਾਰੀ ਨਹੀਂ ਕੀਤੀ ਹੈ ਜਿਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਜਾਂ ਸਜ਼ਾ ਹੋਈ ਹੈ। ਮੀਡੀਆ ਰਿਪੋਰਟਸ ਮੁਤਾਬਕ, ਲੀਕ ਹੋਈ ਜਾਣਕਾਰੀ 'ਚ ਐਪਲ ਦੇ ਕਰਮਚਾਰੀਆਂ ਅਤੇ ਠੇਕੇਦਾਰਾਂ ਤੋਂ ਇਲਾਵਾ ਆਪੂਰਤੀ ਲੜੀ ਦੇ ਸਾਥੀ ਕਰਮਚਾਰੀ ਵੀ ਸ਼ਾਮਲ ਹਨ।
top secret Apple
ਰਿਪੋਰਟ ਮੁਤਾਬਕ ਹਾਲ ਹੀ 'ਚ ਅਨ-ਆਫੀਸ਼ੀਲ ਆਈਫ਼ੋਨ ਆਪਰੇਟਿੰਗ ਸਿਸਟਮ (ਆਈਓਐਸ) ਦੇ ਲੇਟੈਸਟ ਵਰਜਨ ਨੂੰ ਲੀਕ ਕਰਨ ਵਾਲੇ ਕਰਮਚਾਰੀ ਨੂੰ ਫੜੇ ਜਾਣ ਤੋਂ ਕੁੱਝ ਦਿਨ ਬਾਅਦ ਹੀ ਕੱਢ ਦਿਤਾ ਗਿਆ। ਇਸ ਤੋਂ ਇਲਾਵਾ, iPhone X, iPad Pro ਅਤੇ Airpods ਦੀ ਜਾਣਕਾਰੀ ਇਕ ਪੱਤਰਕਾਰ ਨੂੰ ਦੇਣ ਵਾਲੇ ਕਰਮਚਾਰੀਆਂ ਨੂੰ ਵੀ ਫੜਿਆ ਗਿਆ ਹੈ।
Bloomberg
ਐਪਲ ਨੇ ਕਿਹਾ, ਜਾਣਕਾਰੀ ਨੂੰ ਲੀਕ ਕਰਨ ਵਾਲੇ ਕਰਮਚਾਰੀ ਨੇ ਮੀਡੀਆ ਨੂੰ ਦਸਿਆ ਕਿ ਉਸ ਦੀ ਜਾਂਚ ਟੀਮ ਉਸ ਨੂੰ ਨਹੀਂ ਫੜੇਗੀ ਪਰ ਚਾਹੇ ਐਪਲ ਦੇ ਕਰਮਚਾਰੀ ਹੋਣ ਜਾਂ ਠੇਕੇਦਾਰ, ਉਨ੍ਹਾਂ ਨੂੰ ਉਨ੍ਹਾਂ ਦੀ ਉਮੀਦ ਤੋਂ ਕਿਤੇ ਜ਼ਿਆਦਾ ਤੇਜ਼ੀ ਨਾਲ ਫੜਿਆ ਗਿਆ ਹੈ। ਐਪਲ ਦੀ ਗਲੋਬਲ ਸੁਰੱਖਿਆ ਟੀਮ ਨੂੰ ਲੀਕ ਕੀਤੀ ਗਈ ਜਾਣਕਾਰੀ ਦਾ ਪਤਾ ਲਗਾਉਣ ਲਈ ਡਿਜਿਟਲ ਫੋਰੈਂਸਿਕਸ ਟੈਕਨੀਕ ਲਈ ਜਾਣਿਆ ਜਾਂਦਾ ਹੈ।