
ਜਨਤਕ ਖੇਤਰ ਦੇ ਯੂਕੋ ਬੈਂਕ ਦੇ ਸਾਬਕਾ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ (ਸੀਐਮਡੀ) ਅਰੁਣ ਕੌਲ ਨੂੰ 621 ਕਰੋਡ਼ ਰੁਪਏ ਦੇ ਕਰਜੇ ਗੜਬੜੀ ਮਾਮਲੇ 'ਚ ਗ੍ਰਿਫ਼ਤਾਰ ਕੀਤੇ...
ਨਵੀਂ ਦਿੱਲੀ: ਜਨਤਕ ਖੇਤਰ ਦੇ ਯੂਕੋ ਬੈਂਕ ਦੇ ਸਾਬਕਾ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ (ਸੀਐਮਡੀ) ਅਰੁਣ ਕੌਲ ਨੂੰ 621 ਕਰੋਡ਼ ਰੁਪਏ ਦੇ ਕਰਜੇ ਗੜਬੜੀ ਮਾਮਲੇ 'ਚ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਸ਼ੇਅਰ ਅੱਜ ਸ਼ੁਰੂਆਤੀ ਕਾਰੋਬਾਰ 'ਚ ਕਰੀਬ 18 ਫ਼ੀ ਸਦੀ ਡਿੱਗ ਗਏ। ਕੌਲ ਨੂੰ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਗ੍ਰਿਫ਼ਤਾਰ ਕੀਤਾ ਹੈ।
Arun Kaul
ਮੁੰਬਈ ਸ਼ੇਅਰ ਬਾਜ਼ਾਰ 'ਚ ਬੈਂਕ ਦੇ ਸ਼ੇਅਰ 20 ਰੁਪਏ 'ਤੇ ਖੁੱਲਿਆ ਅਤੇ ਕੁੱਝ ਹੀ ਦੇਰ 'ਚ 14.31 ਫ਼ੀ ਸਦੀ ਡਿੱਗ ਕੇ 52 ਹਫ਼ਤੇ ਦੇ ਹੇਠਲੇ ਪੱਧਰ 19.15 ਰੁਪਏ 'ਤੇ ਆ ਗਿਆ। ਨੈਸ਼ਨਲ ਸਟਾਕ ਐਕਸਚੇਂਜ 'ਚ ਇਸ ਦੇ ਸ਼ੇਅਰ 20.60 ਰੁਪਏ 'ਤੇ ਖੁੱਲਿਆ ਅਤੇ ਕੁੱਝ ਹੀ ਦੇਰ 'ਚ 17.97 ਫ਼ੀ ਸਦੀ ਡਿੱਗ ਕੇ 18.25 ਰੁਪਏ 'ਤੇ ਆ ਗਿਆ।
CBI
ਸੀਬੀਆਈ ਨੇ 621 ਕਰੋਡ਼ ਰੁਪਏ ਦੇ ਕਰਜੇ ਗੜਬੜੀ ਮਾਮਲੇ ਵਿੱਚ ਕੌਲ ਅਤੇ ਹੋਰ ਲੋਕਾਂ ਨੂੰ 14 ਅਪ੍ਰੈਲ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਘੋਟਾਲੇ ਨਾਲ ਬੈਂਕ ਨੂੰ 737 ਕਰੋਡ਼ ਰੁਪਏ ਦਾ ਨੁਕਸਾਨ ਹੋਇਆ ਹੈ। ਸੀਬੀਆਈ ਨੇ ਕੌਲ ਦੇ ਇਲਾਵਾ ਏਰਾ ਇੰਜੀਨੀਅਰਿੰਗ ਇਨਫ਼ਰਾ ਇੰਡੀਆ ਲਿਮਟਿਡ ਦੇ ਸੀਐਮਡੀ ਹੇਮ ਸਿੰਘ ਭੜਾਨਾ, ਐਲਟਿਅਸ ਫ਼ਿਨਸਰਵ ਪ੍ਰਾਇਵੇਟ ਲਿਮਟਿਡ ਦੇ ਪਵਨ ਬੰਸਲ, ਦੋ ਚਾਰਟਰਡ ਅਕਾਊਂਟੈਂਟ ਪੰਕਜ ਜੈਨ ਅਤੇ ਵੰਦਨਾ ਸ਼ਾਰਦਾ ਸਮੇਤ ਹੋਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ।