
ਜਨਤਕ ਖੇਤਰ ਦੇ ਸਿੰਡਿਕੇਟ ਬੈਂਕ ਨੂੰ ਪਿਛਲੇ ਵਿੱਤੀ ਸਾਲ ਦੀ ਮਾਰਚ 'ਚ ਖ਼ਤਮ ਚੌਥੀ ਤਿਮਾਹੀ 'ਚ 2,195.12 ਕਰੋਡ਼ ਰੁਪਏ ਦਾ ਘਾਟਾ ਹੋਇਆ ਹੈ। ਉੱਚੇ ਡੁਬੇ ਕਰਜ਼ ਕਾਰਨ...
ਨਵੀਂ ਦਿੱਲੀ, 15 ਮਈ : ਜਨਤਕ ਖੇਤਰ ਦੇ ਸਿੰਡਿਕੇਟ ਬੈਂਕ ਨੂੰ ਪਿਛਲੇ ਵਿੱਤੀ ਸਾਲ ਦੀ ਮਾਰਚ 'ਚ ਖ਼ਤਮ ਚੌਥੀ ਤਿਮਾਹੀ 'ਚ 2,195.12 ਕਰੋਡ਼ ਰੁਪਏ ਦਾ ਘਾਟਾ ਹੋਇਆ ਹੈ। ਉੱਚੇ ਡੁਬੇ ਕਰਜ਼ ਕਾਰਨ ਬੈਂਕ ਨੂੰ ਜ਼ਿਆਦਾ ਪ੍ਰਬੰਧ ਕਰਨਾ ਪਿਆ ਜਿਸ ਨਾਲ ਬੈਂਕ ਦਾ ਨੁਕਸਾਨ ਵਧਿਆ ਹੈ। ਇਸ ਤੋਂ ਪਿਛਲੇ ਵਿੱਤੀ ਸਾਲ ਦੀ ਇਸ ਤਿਮਾਹੀ 'ਚ ਬੈਂਕ ਨੂੰ 103.84 ਕਰੋਡ਼ ਰੁਪਏ ਦਾ ਸ਼ੁੱਧ ਮੁਨਾਫ਼ਾ ਹੋਇਆ ਸੀ।
Syndicate Bank
ਦਸੰਬਰ ਤਿਮਾਹੀ 'ਚ ਬੈਂਕ ਨੂੰ 869.77 ਕਰੋਡ਼ ਰੁਪਏ ਦਾ ਸ਼ੁੱਧ ਘਾਟਾ ਹੋਇਆ ਸੀ। ਸ਼ੇਅਰ ਬਾਜ਼ਾਰਾਂ ਨੂੰ ਭੇਜੀ ਸੂਚਨਾ 'ਚ ਬੈਂਕ ਨੇ ਕਿਹਾ ਕਿ ਮਾਰਚ ਤਿਮਾਹੀ 'ਚ ਬੈਂਕ ਦਾ ਡੂਬੇ ਕਰਜ ਲਈ ਪ੍ਰਬੰਧ ਲਗਭਗ ਤਿੰਨ ਗੁਣਾ ਯਾਨੀ 3,544.68 ਕਰੋਡ਼ ਰੁਪਏ ਹੋ ਗਿਆ, ਜੋ ਇਕ ਸਾਲ ਪਹਿਲਾਂ ਸਮਾਨ ਤਿਮਾਹੀ 'ਚ 1,192.54 ਕਰੋਡ਼ ਰੁਪਏ ਸੀ। ਤਿਮਾਹੀ ਦੌਰਾਨ ਬੈਂਕ ਦੀ ਆਮਦਨੀ ਘੱਟ ਕੇ 6,046 ਕਰੋਡ਼ ਰੁਪਏ ਰਹਿ ਗਈ, ਜੋ ਇਸ ਤੋਂ ਪਿਛਲੇ ਵਿੱਤੀ ਸਾਲ ਦੀ ਇਸੇ ਤਿਮਾਹੀ 'ਚ 6,913.09 ਕਰੋਡ਼ ਰੁਪਏ ਰਹੀ ਸੀ।
Syndicate Bank
ਪੂਰੇ ਵਿੱਤੀ ਸਾਲ 2017 - 18 'ਚ ਬੈਂਕ ਨੂੰ 3,222.84 ਕਰੋਡ਼ ਰੁਪਏ ਦਾ ਘਾਟਾ ਹੋਇਆ, ਜਦਕਿ ਇਸ ਤੋਂ ਪਿਛਲੇ ਵਿੱਤੀ ਸਾਲ ਦੀ ਇਸੇ ਤਿਮਾਹੀ ਵਿਚ ਬੈਂਕ ਨੇ 358.95 ਕਰੋਡ਼ ਰੁਪਏ ਦਾ ਸ਼ੁੱਧ ਮੁਨਾਫ਼ਾ ਕਮਾਇਆ ਸੀ। ਵਿੱਤੀ ਸਾਲ ਦੌਰਾਨ ਬੈਂਕ ਦੀ ਕਮਾਈ ਘੱਟ ਕੇ 24,581.85 ਕਰੋਡ਼ ਰੁਪਏ ਰਹਿ ਗਈ ਸੀ, ਜੋ ਇਸ ਤੋਂ ਪਿਛਲੇ ਵਿੱਤੀ ਸਾਲ ਦੀ ਇਸੇ ਤਿਮਾਹੀ 'ਚ 26,461.18 ਕਰੋਡ਼ ਰੁਪਏ ਸੀ। ਸਿੰਡਿਕੇਟ ਬੈਂਕ ਦੇ ਪ੍ਰਬੰਧ ਨਿਰਦੇਸ਼ਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਮੇਲਵਿਨ ਰੇਗੋ ਵਿਰੁਧ ਸੀਬੀਆਈ ਨੇ ਪਿਛਲੇ ਮਹੀਨੇ 600 ਕਰੋਡ਼ ਰੁਪਏ ਦੇ ਆਈਡੀਬੀਆਈ ਬੈਂਕ ਕਰਜ਼ਾ ਚੂਕ ਨੂੰ ਲੈ ਕੇ ਮਾਮਲਾ ਦਰਜ ਕੀਤਾ ਸੀ।