Today Gold Rate News: ਸੋਨੇ ਦੀਆਂ ਕੀਮਤਾਂ ’ਚ ਮੁੜ ਹੋਇਆ ਵਾਧਾ, ਜਾਣੋ ਅੱਜ ਦੇ ਰੇਟ
Published : May 16, 2025, 1:39 pm IST
Updated : May 16, 2025, 1:39 pm IST
SHARE ARTICLE
Today Gold Rate
Today Gold Rate

22 ਕੈਰਟ ਸੋਨੇ ਦੀ ਕੀਮਤ 110 ਰੁਪਏ ਵੱਧ ਕੇ ਪ੍ਰਤੀ ਦਸ ਗ੍ਰਾਮ 87200 ਰੁਪਏ ਹੋ ਗਈ ਹੈ।

Today Gold Rate News: ਮਜ਼ਬੂਤ ਸਪਾਟ ਮੰਗ ਦੇ ਵਿਚਕਾਰ ਸੱਟੇਬਾਜ਼ਾਂ ਦੁਆਰਾ ਨਵੇਂ ਸੌਦਿਆਂ ਦੇ ਕਾਰਨ, ਵਾਅਦਾ ਕਾਰੋਬਾਰ ਵਿੱਚ ਸ਼ੁੱਕਰਵਾਰ ਨੂੰ ਸੋਨੇ ਦੀਆਂ ਕੀਮਤਾਂ ਵਿਚ ਮੁੜ ਵਾਧਾ ਹੋਇਆ ਹੈ। 22 ਕੈਰਟ ਸੋਨੇ ਦੀ ਕੀਮਤ 110 ਰੁਪਏ ਵੱਧ ਕੇ ਪ੍ਰਤੀ ਦਸ ਗ੍ਰਾਮ 87200 ਰੁਪਏ ਹੋ ਗਈ ਹੈ। 24 ਕੈਰਟ ਸੋਨੇ ਦੀ ਕੀਮਤ 120 ਰੁਪਏ ਵੱਧ ਕੇ 95130 ਰੁਪਏ ਤਕ ਪਹੁੰਚ ਗਈ ਹੈ ਤੇ 18 ਕੈਰਟ ਸੋਨੇ ਦੀ ਕੀਮਤ 90 ਰੁਪਏ ਵੱਧ ਕੇ 71350 ਤਕ ਪਹੁੰਚ ਗਈ ਹੈ।

ਵਿਸ਼ਲੇਸ਼ਕਾਂ ਨੇ ਕਿਹਾ ਕਿ ਭਾਗੀਦਾਰਾਂ ਵੱਲੋਂ ਕੀਤੇ ਗਏ ਨਵੇਂ ਕਾਰੋਬਾਰ ਕਾਰਨ ਸੋਨੇ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ।
 

ਰੱਖੋ ਇਨ੍ਹਾਂ ਗੱਲਾਂ ਦਾ ਧਿਆਨ

- ਹਾਲਮਾਰਕ ਵਾਲੇ ਗਹਿਣੇ ਹੀ ਖਰੀਦੋ 

ਹਮੇਸ਼ਾ ਹਾਲਮਾਰਕ ਵਾਲੇ ਗਹਿਣੇ ਹੀ ਖਰੀਦੋ। ਹਾਲਮਾਰਕ ਵਾਲੇ ਗਹਿਣੇ ਇਸ ਗੱਲ ਦੀ ਗਾਰੰਟੀ ਹੈ ਕਿ ਗਹਿਣੇ ਸ਼ੁੱਧ ਹਨ ਕਿਉਂਕਿ ਇਹ ਨਿਸ਼ਾਨ ਭਾਰਤੀ ਸਟੈਂਡਰਡ ਬਿਊਰੋ ਵਲੋਂ ਦਿੱਤਾ ਜਾਂਦਾ ਹੈ। ਜੇਕਰ ਹਾਲਮਾਰਕ ਵਾਲੇ ਗਹਿਣੇ ’ਤੇ 999 ਲਿਖਿਆ ਹੈ ਤਾਂ ਸੋਨਾ 99.9 ਫ਼ੀਸਦੀ ਸ਼ੁੱਧ ਹੈ। ਜੇਕਰ ਹਾਲਮਾਰਕ ਨਾਲ 916 ਦਾ ਅੰਕ ਲਿਖਿਆ ਹੋਇਆ ਹੈ ਤਾਂ ਉਹ ਗਹਿਣਾ 22 ਕੈਰਟ ਦਾ ਹੈ ਅਤੇ 91.6 ਫ਼ੀਸਦੀ ਸ਼ੁੱਧ ਹੈ।

- ਬਿੱਲ ਦੀ ਪੱਕੀ ਰਸੀਦ ਜ਼ਰੂਰ ਲਵੋ

ਸਿੱਕਾ ਜਾਂ ਗਹਿਣੇ ਖਰੀਦਦੇ ਸਮੇਂ ਕੱਚੀ ਪਰਚੀ ਲੈ ਕੇ ਕੁਝ ਪੈਸਾ ਬਚਾਉਣ ਦਾ ਰਿਵਾਜ਼ ਹੈ। ਦੁਕਾਨਦਾਰ ਇਸ ਦਾ ਲਾਭ ਗਾਹਕ ਨੂੰ ਨਾ ਦੇ ਕੇ ਖੁਦ ਲੈ ਲੈਂਦਾ ਹੈ। ਇਸ ਤਰ੍ਹਾਂ ਨਾਲ ਨਕਲੀ ਗਹਿਣਾ ਵੇਚ ਕੇ ਵਾਧੂ ਲਾਭ ਕਮਾਉਂਦਾ ਹੈ। ਇਸ ਲਈ ਅਜਿਹਾ ਕਰਨ ਤੋਂ ਬਚਣਾ ਚਾਹੀਦਾ ਹੈ। ਕਈ ਵਾਰ ਤਾਂ ਇਸ ਤਰ੍ਹਾਂ ਹੁੰਦਾ ਹੈ ਕਿ ਦੁਕਾਨਦਾਰ ਆਪਣੀ ਹੀ ਪਰਚੀ ਦੀ ਪਛਾਣ ਕਰਨ ਤੋਂ ਇਨਕਾਰ ਕਰ ਦਿੰਦੇ ਹਨ। ਇਸ ਲਈ ਪੱਕਾ ਬਿੱਲ ਜ਼ਰੂਰ ਲਵੋ।

- ਸ਼ੁੱਧਤਾ ਦਾ ਸਰਟੀਫਿਕੇਟ ਲੈਣਾ ਨਾ ਭੁੱਲੋ

ਸੋਨੇ ਦੇ ਗਹਿਣੇ ਖੀਰਦਦੇ ਸਮੇਂ ਸਰਟੀਫਿਕੇਟ ਲੈਣਾ ਨਾ ਭੁੱਲੋ। ਸਰਟੀਫਿਕੇਟ 'ਚ ਸੋਨੇ ਦੇ ਕੈਰਟ ਬਾਰੇ ਜਾਣਕਾਰੀ ਦਿੱਤੀ ਹੁੰਦੀ ਹੈ। ਇਸ ਤੋਂ ਇਹ ਜਾਣਕਾਰੀ ਮਿਲਦੀ ਹੈ ਕਿ ਤੁਹਾਡੇ ਗਹਿਣੇ 'ਚ ਕਿੰਨਾ ਸੋਨਾ ਹੈ ਅਤੇ ਇਸ ਨੂੰ ਬਣਾਉਣ ਲਈ ਕਿੰਨੇ ਫੀਸਦੀ ਹੋਰ ਧਾਤੂ ਨੂੰ ਮਿਲਾਇਆ ਗਿਆ ਹੈ। ਸੋਨੇ ਦੀ ਜਿਊਲਰੀ ਕਦੇ ਵੀ 24 ਕੈਰਟ ਗੋਲਡ ਨਾਲ ਨਹੀਂ ਬਣਦੀ ਹੈ। ਇਹ 22 ਕੈਰਟ ’ਚ ਬਣਦੀ ਹੈ ਅਤੇ ਹਮੇਸ਼ਾ 24 ਕੈਰਟ ਗੋਲਡ ਨਾਲੋਂ ਸਸਤੀ ਹੁੰਦੀ ਹੈ, ਇਸ ਲਈ ਜਦੋਂ ਵੀ ਸੋਨੇ ਦੀ ਜਿਊਲਰੀ ਖਰੀਦੋ ਤਾਂ ਇਹ ਧਿਆਨ ਰੱਖੋ ਕਿ ਜੌਹਰੀ ਤੁਹਾਥੋਂ 22 ਕੈਰਟ ਦੇ ਹਿਸਾਬ ਨਾਲ ਪੈਸਾ ਲੈ ਰਿਹਾ ਹੈ। ਜੌਹਰੀ ਵਲੋਂ ਸੋਨੇ ਦੀ ਸ਼ੁੱਧਤਾ ਅਤੇ ਕੀਮਤ ਨੂੰ ਬਿੱਲ ’ਤੇ ਜ਼ਰੂਰ ਲਿਖਵਾਓ। ਸ਼ੁੱਧਤਾ ਸਰਟੀਫਿਕੇਟ ਲੈਣਾ ਨਾ ਭੁੱਲੋ : ਗੋਲਡ ਜਿਊਲਰੀ ਖਰੀਦਦਿਆਂ ਤੁਸੀਂ ਸਰਟੀਫਿਕੇਟ ਲੈਣਾ ਨਾ ਭੁੱਲੋ। ਸਰਟੀਫਿਕੇਟ ’ਚ ਗੋਲਡ ਦੀ ਕੈਰਟ ਕਵਾਲਿਟੀ ਵੀ ਜ਼ਰੂਰ ਚੈੱਕ ਕਰ ਲਵੋ।       

SHARE ARTICLE

ਏਜੰਸੀ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement