
ਲਗਾਤਾਰ ਦਸਵੇਂ ਦਿਨ ਵੀ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਜਾਰੀ ਹੈ
ਨਵੀਂ ਦਿੱਲੀ: ਲਗਾਤਾਰ ਦਸਵੇਂ ਦਿਨ ਵੀ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਜਾਰੀ ਹੈ। ਮੰਗਲਵਾਰ ਯਾਨੀ 16 ਜੂਨ 2020 ਨੂੰ ਦਿੱਲੀ ਵਿਚ ਪੈਟਰੋਲ 47 ਪੈਸੇ ਪ੍ਰਤੀ ਲੀਟਰ ਵਧ ਕੇ 76.73 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।
Petrol Price
ਉੱਥੇ ਹੀ ਡੀਜ਼ਲ ਦੀ ਕੀਮਤ 55 ਪੈਸੇ ਪ੍ਰਤੀ ਲੀਟਰ ਵਧ ਕੇ 75.19 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਇੰਡੀਅਨ ਆਇਲ ਦੀ ਵੈੱਬਸਾਈਟ ਮੁਤਾਬਕ 16 ਜੂਨ 2020 ਨੂੰ ਦਿੱਲੀ, ਮੁੰਬਈ, ਕੋਲਕਾਤਾ ਅਤੇ ਚੇਨਈ ਵਿਚ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਇਸ ਪ੍ਰਕਾਰ ਹਨ।
Petrol diesel
ਸ਼ਹਿਰ ਪੈਟਰੋਲ (ਰੁਪਏ/ਲੀਟਰ) ਡੀਜ਼ਲ (ਰੁਪਏ/ਲੀਟਰ)
ਦਿੱਲੀ 76.73 74.73
ਮੁੰਬਈ 83.62 73.75
ਚੇਨਈ 80.37 73.17
ਕੋਲਕਾਤਾ 78.55 70.84
Petrol diesel rates
ਦੱਸ ਦਈਏ ਕਿ ਕੋਰੋਨਾ ਵਾਇਰਸ ਲੌਕਡਾਊਨ ਦੇ ਚਲਦਿਆਂ ਦੇਸ਼ ਵਿਚ ਈਧਣ ਦੀਆਂ ਕੀਮਤਾਂ ਲਗਾਤਾਰ 82 ਦਿਨ ਤੱਕ ਸਿਖਰ ‘ਤੇ ਰਹੀਆਂ ਸੀ। ਜ਼ਿਕਰਯੋਗ ਹੈ ਕਿ ਇਸ ਮਹੀਨੇ ਦੀ ਸ਼ੁਰੂਆਤ ਤੋਂ ਹੀ ਪੈਟਰੋਲ ਤੇ ਡੀਜ਼ਲ ਦੇ ਵਾਧੇ ਦਾ ਸਾਹਮਣਾ ਕਰ ਰਹੇ ਖਪਤਕਾਰਾਂ ਨੂੰ ਦੋ ਹਫ਼ਤਿਆਂ ਤੋਂ ਰਾਹਤ ਮਿਲਣ ਦੀ ਉਮੀਦ ਨਹੀਂ ਹੈ। ਸਰਕਾਰੀ ਤੇਲ ਮਾਰਕੀਟਿੰਗ ਕੰਪਨੀਆਂ ਦਾ ਕਹਿਣਾ ਹੈ ਕਿ ਦੋਵਾਂ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਵਧਾਉਣ ਦੀ ਪ੍ਰਕਿਰਿਆ ਉਦੋਂ ਤਕ ਜਾਰੀ ਰਹੇਗੀ, ਜਦ ਤੱਕ ਖਰੀਦ-ਵਿਕਰੀ ਦਾ ਪਾੜਾ 8 ਰੁਪਏ ਪ੍ਰਤੀ ਲੀਟਰ ਨਹੀਂ ਪੂਰਾ ਹੁੰਦਾ।
Petrol diesel
ਇਸ ਤਰ੍ਹਾਂ ਜੂਨ ਦੇ ਅੰਤ ਤੱਕ ਪੈਟਰੋਲ ਦਿੱਲੀ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿਚ 80 ਰੁਪਏ ਪ੍ਰਤੀ ਲੀਟਰ ਤੋਂ ਪਾਰ ਜਾ ਸਕਦਾ ਹੈ। ਤੇਲ ਨਿਰਮਾਤਾ ਕੰਪਨੀਆਂ ਕੀਮਤਾਂ ਦੀ ਸਮੀਖਿਆ ਤੋਂ ਬਾਅਦ ਰੋਜ਼ਾਨਾ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਤੈਅ ਕਰਦੀਆਂ ਹਨ। ਇੰਡੀਅਨ ਆਇਲ, ਭਾਰਤ ਪੈਟਰੋਲੀਅਮ ਅਤੇ ਹਿੰਦੋਸਤਾਨ ਪੈਟਰੋਲੀਅਮ ਰੋਜ਼ਾਨਾ 6 ਵਜੇ ਪੈਟਰੋਲ ਅਤੇ ਡੀਜ਼ਲ ਦੀਆਂ ਦਰਾਂ ਵਿਚ ਸੋਧ ਕਰ ਕੇ ਰੇਟ ਜਾਰੀ ਕਰਦੀਆਂ ਹਨ।