
RBI ਵਲੋਂ ਕਾਰਜਕਾਰੀ ਨਿਰਦੇਸ਼ਕ ਮਨੋਰੰਜਨ ਮਿਸ਼ਰਾ ਨੇ ਇਹ ਪੁਰਸਕਾਰ ਪ੍ਰਾਪਤ ਕੀਤਾ
ਮੁੰਬਈ: ਭਾਰਤੀ ਰਿਜ਼ਰਵ ਬੈਂਕ (RBI) ਨੂੰ ਲੰਡਨ ਸਥਿਤ ਪ੍ਰਮੁੱਖ ਪ੍ਰਕਾਸ਼ਨ ਸੈਂਟਰਲ ਬੈਂਕਿੰਗ ਨੇ 2024 ਲਈ ਬਿਹਤਰੀਨ ਜੋਖਮ ਮੈਨੇਜਰ ਦਾ ਪੁਰਸਕਾਰ ਦਿਤਾ ਹੈ।ਰਿਜ਼ਰਵ ਬੈਂਕ ਨੇ ਐਤਵਾਰ ਨੂੰ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਪੋਸਟ ਕੀਤਾ ਕਿ ਉਸ ਨੂੰ ਅਪਣੇ ਜੋਖਮ ਸਭਿਆਚਾਰ ਅਤੇ ਜਾਗਰੂਕਤਾ ਨੂੰ ਬਿਹਤਰ ਬਣਾਉਣ ਲਈ ਬਿਹਤਰੀਨ ਜੋਖਮ ਮੈਨੇਜਰ ਦਾ ਪੁਰਸਕਾਰ ਦਿਤਾ ਗਿਆ ਹੈ। ਕੇਂਦਰੀ ਬੈਂਕ ਨੇ ਕਿਹਾ ਕਿ RBI ਵਲੋਂ ਕਾਰਜਕਾਰੀ ਨਿਰਦੇਸ਼ਕ ਮਨੋਰੰਜਨ ਮਿਸ਼ਰਾ ਨੇ ਇਹ ਪੁਰਸਕਾਰ ਪ੍ਰਾਪਤ ਕੀਤਾ।