ਏਸ਼ੀਆ 'ਚ ਸਭ ਤੋਂ ਖ਼ਰਾਬ ਪ੍ਰਦਰਸ਼ਨ ਵਾਲੀ ਕਰੰਸੀ ਬਣਿਆ 'ਰੁਪਈਆ'
Published : Aug 16, 2019, 9:17 am IST
Updated : Aug 16, 2019, 9:17 am IST
SHARE ARTICLE
Rupee Becomes Asia's Worst Performer
Rupee Becomes Asia's Worst Performer

ਡਾਲਰ ਦੇ ਮੁਕਾਬਲੇ ਰੁਪਏ ਦੀ ਹਾਲਤ ਹੋਈ ਕਾਫ਼ੀ ਜ਼ਿਆਦਾ ਖ਼ਰਾਬ

ਨਵੀਂ ਦਿੱਲੀ: ਨਰਿੰਦਰ ਮੋਦੀ ਸਰਕਾਰ ਵੱਲੋਂ ਭਾਵੇਂ ਦੇਸ਼ ਵਿਚ ਵਿਕਾਸ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪਰ ਜੇਕਰ ਭਾਰਤੀ ਕਰੰਸੀ ਰੁਪਈਏ ਦੀ ਗੱਲ ਕਰੀਏ ਤਾਂ ਉਹ ਡਾਲਰ ਦੇ ਮੁਕਾਬਲੇ ਮੂਧੇ ਮੂੰਹ ਡਿੱਗ ਚੁੱਕਿਆ ਹੈ। ਮੌਜੂਦਾ ਸਮੇਂ ਆਲਮ ਇਹ ਹੈ ਕਿ ਇਹ ਏਸ਼ੀਆ ਦੀ ਸਭ ਤੋਂ ਖ਼ਰਾਬ ਪ੍ਰਦਰਸ਼ਨ ਵਾਲੀ ਕਰੰਸੀ ਬਣ ਗਿਆ ਹੈ। ਰੁਪਏ ਦੀ ਪਤਲੀ ਹਾਲਤ ਨੂੰ ਦੇਖਦਿਆਂ ਵਿਦੇਸ਼ੀ ਨਿਵੇਸ਼ਕ ਰੁਪਈਆ ਬਾਂਡ ਤੋਂ ਅਪਣਾ ਨਿਵੇਸ਼ ਕੱਢ ਰਹੇ ਹਨ, ਜਿਸ ਨਾਲ ਰੁਪਏ ਦੀ ਹਾਲਤ ਹੋਰ ਕਮਜ਼ੋਰ ਹੁੰਦੀ ਜਾ ਰਹੀ ਹੈ।

RupeeRupee

ਖ਼ਾਸ ਗੱਲ ਇਹ ਹੈ ਕਿ ਰੁਪਏ ਦੀ ਇਸ ਹਾਲਤ ਦੇ ਲਈ ਰਾਜਨੀਤਕ ਕਾਰਨਾਂ ਨੂੰ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ। ਜਾਣਕਾਰਾਂ ਦਾ ਕਹਿਣਾ ਹੈ ਕਿ ਜੇਕਰ ਰੁਪਏ ਵਿਚ ਗਿਰਾਵਟ ਦਾ ਦੌਰ ਇੰਝ ਹੀ ਜਾ ਰਿਹਾ ਤਾਂ ਵਿਦੇਸ਼ੀ ਨਿਵੇਸ਼ਕਾਂ ਨੂੰ ਹੋਇਆ ਸਾਰੇ ਦਾ ਸਾਰਾ ਲਾਭ ਖੂਹ ਖਾਤੇ ਜਾ ਸਕਦਾ ਹੈ। ਇਸੇ ਡਰ ਦੇ ਮਾਹੌਲ ਕਾਰਨ ਨਿਵੇਸ਼ਕ ਅਪਣਾ ਪੈਸਾ ਕੱਢ ਸਕਦੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਸਰਕਾਰ ਪਤਾ ਨਹੀਂ ਕਿਹੜੇ ਵਿਕਾਸ ਦੇ ਦਾਅਵੇ ਕਰੀ ਜਾ ਰਹੀ ਹੈ ਜਦਕਿ ਇਸ ਮਹੀਨੇ ਵਿਚ ਡਾਲਰ ਦੇ ਮੁਕਾਬਲੇ ਰੁਪਏ ਵਿਚ 3.6 ਫ਼ੀਸਦੀ ਦੀ ਗਿਰਾਵਟ ਆ ਚੁੱਕੀ ਹੈ।

 Indian rupeeIndian rupee

ਦੱਸ ਦਈਏ ਕਿ ਜਿੱਥੇ ਜੰਮੂ-ਕਸ਼ਮੀਰ ਦੇ ਵਿਸ਼ੇਸ਼ ਅਧਿਕਾਰ ਖ਼ਤਮ ਕਰਨ ਦੇ ਚਲਦਿਆਂ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਦਾ ਮਾਹੌਲ ਚੱਲ ਰਿਹਾ ਹੈ। ਉਥੇ ਹੀ ਅਮਰੀਕਾ ਅਤੇ ਚੀਨ ਦੇ ਵਿਚਕਾਰ ਚੱਲ ਰਹੀ ਟ੍ਰੇਡ ਵਾਰ ਨੇ ਵੀ ਸਥਿਤੀ ਨੂੰ ਕਾਫ਼ੀ ਖ਼ਰਾਬ ਕੀਤਾ ਹੋਇਆ ਹੈ।  ਮੌਜੂਦਾ ਸਮੇਂ ਦੇ ਹਾਲਾਤਾਂ ਨੂੰ ਦੇਖਦੇ ਹੋਏ ਰੁਪਏ ਦੀ ਹਾਲਤ ਵਿਚ ਅਜੇ ਕੋਈ ਸੁਧਾਰ ਹੁੰਦਾ ਨਜ਼ਰ ਨਹੀਂ ਆ ਰਿਹਾ। ਖ਼ੈਰ ਸਰਕਾਰ ਭਾਵੇਂ ਜੋ ਮਰਜ਼ੀ ਆਖੀ ਜਾਵੇ..ਪਰ ਮਨਮਾਨੇ ਫ਼ੈਸਲਿਆਂ ਦਾ ਅਸਰ ਦੇਸ਼ ਵਿਚ ਕਿਤੇ ਨਾ ਕਿਤੇ ਜ਼ਰੂਰ ਨਜ਼ਰ ਆਵੇਗਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement