
ਵਿੱਤ ਮੰਤਰੀ ਨਿਰਮਲਾ ਸੀਤਾਰਮਣ ਅੱਜ ਤੋਂ ਵੱਖ ਵੱਖ ਪੱਖਾਂ ਦੇ ਨਾਲ ਨਾਲ ਬਜਟ ਤੋਂ ਪਹਿਲਾਂ ਬੈਠਕਾਂ ਦਾ ਸਿਲਸਿਲਾ ਸ਼ੁਰੂ ਕਰਨ ਜਾ ਰਹੀ ਹੈ।
ਨਵੀਂ ਦਿੱਲੀ: ਵਿੱਤ ਮੰਤਰੀ ਨਿਰਮਲਾ ਸੀਤਾਰਮਣ ਅੱਜ ਤੋਂ ਵੱਖ ਵੱਖ ਪੱਖਾਂ ਦੇ ਨਾਲ ਨਾਲ ਬਜਟ ਤੋਂ ਪਹਿਲਾਂ ਬੈਠਕਾਂ ਦਾ ਸਿਲਸਿਲਾ ਸ਼ੁਰੂ ਕਰਨ ਜਾ ਰਹੀ ਹੈ। ਇਸ ਦੌਰਾਨ ਵਿੱਤ ਮੰਤਰੀ ਉਦਯੋਗ ਤੇ ਖੇਤਰੀ ਸੰਗਠਨਾਂ ਅਤੇ ਅਰਥਸ਼ਾਸਤਰੀਆਂ ਨਾਲ ਬੈਠਕਾਂ ਵਿਚ ਵਾਧਾ ਦਰ ਨੂੰ ਹੁਲਾਰਾ ਦੇਣ ਦੇ ਸੁਝਾਅ ਮੰਗੇਗੀ। ਸੀਤਾਰਮਣ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਵਿਚ ਅਪਣਾ ਦੂਜਾ ਬਜਟ ਇਕ ਫ਼ਰਵਰੀ ਨੂੰ ਪੇਸ਼ ਕਰੇਗੀ।
Budget 2019
ਸੂਤਰਾਂ ਨੇ ਦਸਿਆ ਕਿ ਬਜਟ ਤੋਂ ਪਹਿਲਾਂ ਵਿਚਾਰ ਚਰਚਾ ਸੋਮਵਾਰ ਭਾਵ ਅੱਜ ਤੋਂ ਸ਼ੁਰੂ ਹੋ ਕੇ 23 ਦਸੰਬਰ ਤਕ ਚਲੇਗੀ। ਜਾਣਕਾਰੀ ਅਨੁਸਾਰ ਇਸ ਵਾਰ ਬਜਟ ਵਿਚ ਮੁੱਢ ਧਿਆਨ ਆਰਥਕ ਵਾਧੇ ਨੂੰ ਹੁਲਾਰਾ ਦੇਣ 'ਤੇ ਹੋਵੇਗੀ। ਚਾਲੂ ਵਿੱਤੀ ਸਾਲ ਦੀ ਦੂਜੀ ਤਿਮਾਹੀ ਵਿਚ ਸਕਲ ਘਰੇਲੂ ਉਤਪਾਦ (ਜੀ.ਡੀ.ਪੀ) ਦਾ ਵਾਧਾ ਘੱਟ ਕੇ 4.5 ਫ਼ੀ ਸਦੀ ਦੇ ਛੇ ਸਾਲ ਦੇ ਨਿਚਲੇ ਪੱਧਰ 'ਤੇ ਆ ਗਿਆ ਹੈ।
GDP
ਵਿੱਤ ਮੰਤਰਾਲੇ ਅਨੁਸਾਰ ਸੀਤਾਰਮਣ ਅੱਜ ਸਵੇਰੇ 'ਨਵਾਂ ਅਰਥਚਾਰਾ, ਸਟਾਰਟ ਅੱਪ, ਫ਼ਿਨਟੇਕ ਅਤੇ ਡਿਜ਼ੀਟਲ' ਖੇਤਰ ਦੇ ਭਾਈਵਾਲਾਂ ਨੂੰ ਮਿਲੇਗੀ। ਬਾਅਦ ਵਿਚ ਉਹ ਵਿੱਤੀ ਅਤੇ ਪੂੰਜੀ ਬਾਜ਼ਾਰ ਖੇਤਰ ਦੇ ਆਗੂਆਂ ਨਾਲ ਵਿਚਾਰ ਚਰਚਾ ਕਰੇਗੀ। ਉਦਯੋਗ ਸੂਤਰਾਂ ਨੇ ਕਿਹਾ ਕਿ ਸਰਕਾਰ ਨੇ ਉਨ੍ਹਾਂ ਤੋਂ ਕਾਰੋਬਾਰ ਸੁਗਮਤਾ, ਵਧੀਆ ਵਾਤਾਵਰਣ ਦੀ ਵਜ੍ਹਾ ਨਾਲ ਨਿਵੇਸ਼, ਮੁਕਾਬਲਾ, ਦੇਰ ਨਾਲ ਭੁਗਤਾਨ ਅਤੇ ਕਰਾਰ ਵਿਚ ਤਬਦੀਲੀ, ਨਿਜੀ ਨਿਵੇਸ਼ ਅਤੇ ਵਾਧੇ ਵਿਚ ਸੁਧਾਰ 'ਤੇ ਉਨ੍ਹਾਂ ਦੇ ਵਿਚਾਰ ਮੰਗੇ ਹਨ।
Ministry of Finance
ਵਿੱਤ ਮੰਤਰੀ ਸੰਭਾਵਤ : 19 ਦਸੰਬਰ ਨੂੰ ਉਦਯੋਗ ਮੰਡਲਾਂ ਨਾਲ ਬੈਠਕ ਕਰੇਗੀ। ਸਰਕਾਰ ਪਹਿਲਾਂ ਹੀ ਕਾਰਪੋਰੇਟ ਟੈਕਸ ਦੀ ਦਰ ਵਿਚ ਜ਼ਿਕਰਯੋਗ ਵਾਧਾ ਕਰ ਚੁੱਕੀ ਹੈ। ਉਸ ਤੋਂ ਬਾਅਦ ਉਮੀਦ ਕੀਤੀ ਜਾ ਰਹੀ ਹੈ ਕਿ ਸਰਕਾਰ ਵਿਅਕਤੀਗਤ ਟੈਕਸ ਵਿਚ ਵੀ ਬਦਲਾਅ ਰਾਹੀ ਤਨਖਾਹੀ ਵਰਗ ਨੂੰ ਕੁਝ ਰਾਹਤ ਦੇਵੇਗੀ।