ਸੋਨਾ ਹੋਇਆ 1700 ਰੁਪਏ ਪ੍ਰਤੀ ਤੋਲਾ ਸਸਤਾ
ਨਵੀਂ ਦਿੱਲੀ : ਕੁਲ ਭਾਰਤ ਸਰਾਫਾ ਐਸੋਸੀਏਸ਼ਨ ਮੁਤਾਬਕ ਕੌਮਾਂਤਰੀ ਪੱਧਰ ਉਤੇ ਕਮਜ਼ੋਰ ਸੰਕੇਤਾਂ ਦੇ ਬਾਵਜੂਦ ਨਿਵੇਸ਼ਕਾਂ ਵਲੋਂ ਮੁਨਾਫਾ ਕਮਾਉਣ ਕਾਰਨ ਮੰਗਲਵਾਰ ਨੂੰ ਕੌਮੀ ਰਾਜਧਾਨੀ ’ਚ ਸੋਨਾ 1,700 ਰੁਪਏ ਡਿੱਗ ਕੇ 1,35,900 ਰੁਪਏ ਪ੍ਰਤੀ 10 ਗ੍ਰਾਮ ਉਤੇ ਆ ਗਿਆ। 99.9 ਫੀ ਸਦੀ ਸ਼ੁੱਧਤਾ ਵਾਲੀ ਧਾਤ ਸੋਮਵਾਰ ਨੂੰ 4,000 ਰੁਪਏ ਵਧ ਕੇ 1,37,600 ਰੁਪਏ ਪ੍ਰਤੀ 10 ਗ੍ਰਾਮ ਦੇ ਸੱਭ ਤੋਂ ਉੱਚੇ ਪੱਧਰ ਉਤੇ ਪਹੁੰਚ ਗਈ ਸੀ। ਐਲ.ਕੇ.ਪੀ. ਸਕਿਓਰਟੀਜ਼ ਦੇ ਕਮੋਡਿਟੀ ਅਤੇ ਕਰੰਸੀ ਦੇ ਉਪ ਖੋਜ ਵਿਸ਼ਲੇਸ਼ਕ ਜਤਿਨ ਤ੍ਰਿਵੇਦੀ ਨੇ ਕਿਹਾ, ‘‘ਸੋਨੇ ਦੀਆਂ ਕੀਮਤਾਂ ’ਚ ਮੁਨਾਫਾ ਬੁਕਿੰਗ ਵੇਖਣ ਨੂੰ ਮਿਲੀ ਅਤੇ ਅਸਥਿਰ ਰਹੀ, ਆਲਮੀ ਬਾਜ਼ਾਰਾਂ ’ਚ ਪੀਲੀ ਧਾਤੂ 4,275 ਡਾਲਰ ਦੇ ਪੱਧਰ ਉਤੇ ਖਿਸਕ ਗਈ ਅਤੇ ਦਬਾਅ ’ਚ ਬਣੀ ਰਹੀ।’’
ਐਚ.ਡੀ.ਐਫ.ਸੀ. ਸਕਿਓਰਿਟੀਜ਼ ਦੇ ਖੋਜ ਵਿਸ਼ਲੇਸ਼ਕ ਦਿਲੀਪ ਪਰਮਾਰ ਨੇ ਕਿਹਾ, ‘‘ਘਰੇਲੂ ਸੋਨੇ ਦੀਆਂ ਕੀਮਤਾਂ ਵਿਚ ਵੀ ਨਰਮੀ ਆਈ ਹੈ। ਹਾਲਾਂਕਿ, ਇਹ ਘਾਟਾ ਖਾਸ ਤੌਰ ਉਤੇ ਭਾਰਤੀ ਰੁਪਏ ਵਿਚ ਲਗਾਤਾਰ ਕਮਜ਼ੋਰੀ ਦੇ ਕਾਰਨ ਘੱਟ ਹੋਇਆ ਜੋ ਰੀਕਾਰਡ ਹੇਠਲੇ ਪੱਧਰ ਉਤੇ ਹਵਾਲਾ ਦਿਤਾ ਗਿਆ ਸੀ।’’
ਸਥਾਨਕ ਸਰਾਫਾ ਬਾਜ਼ਾਰਾਂ ’ਚ ਚਾਂਦੀ ਦੀ ਕੀਮਤ ਵੀ 1,000 ਰੁਪਏ ਘਟ ਕੇ 1,98,500 ਰੁਪਏ ਪ੍ਰਤੀ ਕਿਲੋਗ੍ਰਾਮ ਉਤੇ ਪਹੁੰਚ ਗਈ। ਐਸੋਸੀਏਸ਼ਨ ਦੇ ਅਨੁਸਾਰ, ਚਿੱਟੀ ਧਾਤ 1,99,500 ਰੁਪਏ ਪ੍ਰਤੀ ਕਿਲੋਗ੍ਰਾਮ ਉਤੇ ਬੰਦ ਹੋਈ ਸੀ, ਜੋ ਕਿ ਇਸ ਦਾ ਸੱਭ ਤੋਂ ਉੱਚਾ ਪੱਧਰ ਵੀ ਹੈ।
