
ਜੇਫ ਬੇਜੋਸ ਨੇ ਭਾਰਤ ਵਿਚ ਇੰਨੀ ਵੱਡੀ ਰਾਸ਼ੀ ਨੂੰ ਨਿਵੇਸ਼ ਕਰਨ ਦਾ ਫੈਸਲਾ ਇਸ ਲਈ ਲਿਆ ਹੈ ਤਾਂ ਜੋ ਉਹ ਅਪਣੇ ਘਾਟੇ ਦੀ ਪੂਰਤੀ ਕਰ ਸਕਣ।
ਨਵੀਂ ਦਿੱਲੀ: ਵਣਜ ਅਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਨੇ ਕਿਹਾ ਹੈ ਕਿ ਐਮਾਜ਼ਨ ਦੇ ਸੀਈਓ ਜੇਫ ਬੇਜੋਸ ਭਾਰਤ ਵਿਚ ਇਕ ਬਿਲੀਅਨ ਡਾਲਰ ਦਾ ਨਿਵੇਸ਼ ਕਰਕੇ ਦੇਸ਼ ‘ਤੇ ਕੋਈ ਅਹਿਸਾਨ ਨਹੀਂ ਕਰ ਰਹੇ ਹਨ। ਪੀਯੂਸ਼ ਗੋਇਲ ਨੇ ਇਹ ਬਿਆਨ ਦਿੱਲੀ ਵਿਚ ਅਯੋਜਿਤ ਇਸ ਸਮਾਰੋਹ ਵਿਚ ਦਿੱਤਾ।
Piyush Goyal
ਮੀਡੀਆ ਰਿਪੋਰਟ ਮੁਤਾਬਕ ਉਹਨਾਂ ਕਿਹਾ ਕਿ ਜੇਫ ਬੇਜੋਸ ਨੇ ਭਾਰਤ ਵਿਚ ਇੰਨੀ ਵੱਡੀ ਰਾਸ਼ੀ ਨੂੰ ਨਿਵੇਸ਼ ਕਰਨ ਦਾ ਫੈਸਲਾ ਇਸ ਲਈ ਲਿਆ ਹੈ ਤਾਂ ਜੋ ਉਹ ਅਪਣੇ ਘਾਟੇ ਦੀ ਪੂਰਤੀ ਕਰ ਸਕਣ। ਗੋਇਲ ਨੇ ਹੈ ਕਿ ਬੇਜੋਸ ਭਾਰਤ ‘ਤੇ ਕੋਈ ਅਹਿਸਾਨ ਨਹੀਂ ਕਰ ਰਹੇ ਹਨ। ਸੋਸ਼ਲ ਮੀਡੀਆ ‘ਤੇ ਪੀਯੂਸ਼ ਗੋਇਲ ਦੇ ਇਸ ਬਿਆਨ ਨੂੰ ਲੈ ਕੇ ਵੱਖ-ਵੱਖ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦੇਖਣ ਨੂੰ ਮਿਲੀਆਂ ਹਨ।
Jeff Bezos
ਐਮਾਜ਼ੋਨ ਅਤੇ ਫਲਿੱਪਕਾਰਟ ਆਦਿ ਕੰਪਨੀਆਂ ਦੇ ਖਿਲਾਫ ਪ੍ਰਦਰਸ਼ਨ ਕਰਨ ਵਾਲੇ ਸੰਗਠਨ ‘ਕਨਫੈਡਰੇਸ਼ਨ ਆਫ ਆਲ ਇੰਡੀਆ ਟਰੇਡਰਜ਼’ ਨੇ ਗੋਇਲ ਦੇ ਬਿਆਨ ਦੀ ਤਾਰੀਫ ਕੀਤੀ ਹੈ। ਸੰਗਠਨ ਦੇ ਪ੍ਰਧਾਨ ਪ੍ਰਵੀਣ ਖੰਡੇਲਵਾਲ ਨੇ ਕਿਹਾ, ‘ਇਸ ਤੋਂ ਪਤਾ ਚੱਲਦਾ ਹੈ ਕਿ ਸਰਕਾਰ ਦੇਸ਼ ਦੇ ਉਹਨਾਂ ਸੱਤ ਕਰੋੜ ਸਥਾਨਕ ਵਪਾਰੀਆਂ ਦੇ ਹਿੱਤਾਂ ਨੂੰ ਲੈ ਕੇ ਸੰਵੇਦਨਸ਼ੀਲ ਹੈ ਜੋ ਵੱਡੀਆਂ ਈ-ਕਾਮਰਸ ਕੰਪਨੀਆਂ ਦੀਆਂ ਗਲਤ ਨੀਤੀਆਂ ਕਾਰਨ ਨੁਕਸਾਨ ਜਾ ਸਾਹਮਣਾ ਕਰ ਰਹੀਆਂ ਹਨ’।
Amazon
ਤਿੰਨ ਦਿਨ ਦੇ ਭਾਰਤ ਦੌਰੇ ‘ਤੇ ਆਏ ਬੇਜੋਸ ਨੇ ਬੁੱਧਵਾਰ ਨੂੰ ਕਿਹਾ ਸੀ ਕਿ ਅਗਲੇ 5 ਸਾਲਾਂ ਵਿਚ 71 ਹਜ਼ਾਰ ਕਰੋੜ ਰੁਪਏ ਦੇ ਮੇਕ ਇੰਨ ਇੰਡੀਆ ਪ੍ਰੋਡਕਟ ਐਕਸਪੋਰਟ ਕਰਨਗੇ। ਦੇਸ਼ ਦੇ ਛੋਟੇ-ਦਰਮਿਆਨੇ ਕਾਰੋਬਾਰਾਂ ਨੂੰ ਡਿਜ਼ੀਟਾਈਜ਼ ਕਰਨ ਲਈ 71,00 ਕਰੋੜ ਰੁਪਏ ਦਾ ਨਿਵੇਸ਼ ਵੀ ਕੀਤਾ ਜਾਵੇਗਾ।
Jeff Bezos
ਦੱਸ ਦਈਏ ਕਿ ਤਿੰਨ ਦਿਨਾਂ ਵਿਚ ਬੇਜੋਸ ਦੀ ਕਿਸੇ ਵੀ ਸਰਕਾਰੀ ਅਧਿਕਾਰੀ ਜਾਂ ਮੰਤਰੀ ਨਾਲ ਮੁਲਾਕਾਤ ਹੋਣ ਦੀ ਜਾਣਕਾਰੀ ਨਹੀਂ ਹੈ। ਇਕ ਹੋਰ ਮੀਡੀਆ ਰਿਪੋਰਟ ਮੁਤਾਬਕ ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ ਹੈ ਕਿ ਚੀਨ ਨੂੰ ਕਸ਼ਮੀਰ ਮੁੱਦੇ 'ਤੇ ਵਿਸ਼ਵਵਿਆਪੀ ਸਹਿਮਤੀ ਬਾਰੇ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ।
Piyush goyal
ਚੀਨ ਨੇ ਪਾਕਿਸਤਾਨ ਨਾਲ ਮਿਲ ਕੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਬੰਦ ਕਮਰੇ ਵਿਚ ਹੋਈ ਗੈਰ-ਰਸਮੀ ਬੈਠਕ ਵਿਚ ਕਸ਼ਮੀਰ ਦਾ ਮੁੱਦਾ ਚੁੱਕਣ ਦੀ ਕੋਸ਼ਿਸ਼ ਕੀਤੀ ਸੀ ਪਰ ਬੈਠਕ ਵਿਚ ਮੌਜੂਦ ਬਾਕੀ ਮੈਂਬਰਾਂ ਨੇ ਸਖ਼ਤ ਪ੍ਰਕਿਰਿਆ ਜਤਾਉਂਦੇ ਹੋਏ ਇਸ ਗੱਲ ‘ਤੇ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ ਸੀ।