
ਕੇਂਦਰੀ ਮੰਤਰੀ ਪੀਯੂਸ਼ ਗੋਇਲ ਦੇ ਘਰ ਵਿਚ ਕੰਮ ਕਰਨ ਵਾਲੇ ਇਕ ਨੌਕਰ ਨੇ ਉਹਨਾਂ ਦੀ ਮੁੰਬਈ ਸਥਿਤ ਰਿਹਾਇਸ਼ ਵਿਚੋਂ ਚੋਰੀ ਕੀਤੀ ਸੀ।
ਨਵੀਂ ਦਿੱਲੀ: ਕੇਂਦਰੀ ਮੰਤਰੀ ਪੀਯੂਸ਼ ਗੋਇਲ ਦੇ ਘਰ ਵਿਚ ਕੰਮ ਕਰਨ ਵਾਲੇ ਇਕ ਨੌਕਰ ਨੇ ਉਹਨਾਂ ਦੀ ਮੁੰਬਈ ਸਥਿਤ ਰਿਹਾਇਸ਼ ਵਿਚੋਂ ਚੋਰੀ ਕੀਤੀ ਸੀ, ਜਿਸ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਚੋਰੀ ਦੀ ਐਫਆਈਆਰ ਮੁੰਬਈ ਦੇ ਗਾਮਦੇਵੀ ਪੁਲਿਸ ਸਟੇਸ਼ਨ ਵਿਚ ਦਰਜ ਕਰਵਾਈ ਗਈ ਸੀ। ਪੀਯੂਸ਼ ਗੋਇਲ ਦੇ ਘਰ ਵਿਚੋਂ ਚੁੱਕੇ ਗਏ ਕੁਝ ਜ਼ਰੂਰੀ ਦਸਤਾਵੇਜ਼ ਵੀ ਉਸ ਨੌਜਵਾਨ ਕੋਲੋਂ ਬਰਾਮਦ ਕੀਤੇ ਗਏ।
Railways Minister Piyush Goyal
ਪੁਲਿਸ ਨੂੰ ਮੁਲਜ਼ਮ ਕੋਲੋਂ ਬਰਾਮਦ ਕੀਤੇ ਗਏ ਫੋਨ ‘ਤੇ ਰੇਲਵੇ ਅਤੇ ਵਿੱਤ ਮੰਤਰਾਲੇ ਨਾਲ ਜੁੜੇ ਕੁਝ ਜ਼ਰੂਰੀ ਦਸਤਾਵੇਜ਼ ਮਿਲੇ ਹਨ। ਇਹਨਾਂ ਦਸਤਾਵੇਜ਼ਾਂ ਨੂੰ ਤਿੰਨ ਅਲੱਗ-ਅਲੱਗ ਈਮੇਲ ਆਈਡੀ ‘ਤੇ ਭੇਜਿਆ ਗਿਆ ਹੈ। ਪੁਲਿਸ ਨੂੰ ਸ਼ੱਕ ਹੈ ਕਿ ਮੁਲਜ਼ਮ ਕੁਝ ਲੋਕਾਂ ਨੂੰ ਜ਼ਰੂਰੀ ਸੂਚਨਾ ਦੇ ਰਿਹਾ ਸੀ। ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਪਿਛਲੇ ਮਹੀਨੇ ਪੀਯੂਸ਼ ਗੋਇਲ ਦੇ ਪਰਿਵਾਰ ਵਿਚੋਂ ਕੁਝ ਚਾਂਦੀ ਦੇ ਭਾਂਡੇ ਅਤੇ ਪਿੱਤਲ ਦਾ ਸਮਾਨ ਗਾਇਬ ਮਿਲਿਆ।
Robbery
ਘਟਨਾ 16 ਤੋਂ 18 ਸਤੰਬਰ ਦੇ ਵਿਚ ਦੀ ਹੈ। ਇਸ ਤੋਂ ਬਾਅਦ ਨੌਜਵਾਨ ਵਿਰੁੱਧ ਗਾਮਦੇਵੀ ਪੁਲਿਸ ਸਟੇਸ਼ਨ ਵਿਚ ਐਫਆਈਆਰ ਦਰਜ ਕਰਵਾਈ ਗਈ ਸੀ।ਮੁਲਜ਼ਮ ਦਾ ਨਾਂਅ ਵਿਸ਼ਨੂ ਕੁਮਾਰ ਹੈ। ਉਸ ਦੀ ਉਮਰ 28 ਸਾਲ ਦੀ ਹੈ ਅਤੇ ਉਹ ਪਿਛਲੇ 3 ਸਾਲਾਂ ਤੋਂ ਕੇਂਦਰੀ ਮੰਤਰੀ ਦੇ ਘਰ ਕੰਮ ਕਰ ਰਿਹਾ ਹੈ। ਮੁਲਜ਼ਮ ਦੇ ਫੋਨ ਨੂੰ ਸਾਇਬਰ ਸੈੱਲ ਭੇਜ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਪੁਲਿਸ ਡਿਲੀਟ ਕੀਤੀਆਂ ਗਈਆਂ ਮੇਲਾਂ ਦੀ ਰਿਕਵਰੀ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਦੇ ਨਾਲ ਹੀ ਮੁਲਜ਼ਮ ਦੇ ਸਾਥੀਆਂ ਦੀ ਭਾਲ ਕੀਤੀ ਜਾ ਰਹੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।