ਡੀ.ਡੀ. ਡਿਸ਼ ਤੋਂ ਪਾਪੂਲਰ ਚੈਨਲ ਬਾਹਰ
Published : Feb 17, 2019, 11:40 am IST
Updated : Feb 17, 2019, 11:40 am IST
SHARE ARTICLE
DD Dish
DD Dish

ਹੁਣ ਪ੍ਰਸਾਰ ਭਾਰਤੀ ਦੀ ਡੀ. ਡੀ. ਫ੍ਰੀ ਡਿਸ਼ 'ਤੇ ਪ੍ਰਸਿੱਧ ਹਿੰਦੀ ਮਨੋਰੰਜਨ ਚੈਨਲਾਂ ਦਾ ਮਜ਼ਾ ਨਹੀਂ ਮਿਲੇਗਾ.....

ਮੁੰਬਈ : ਹੁਣ ਪ੍ਰਸਾਰ ਭਾਰਤੀ ਦੀ ਡੀ. ਡੀ. ਫ੍ਰੀ ਡਿਸ਼ 'ਤੇ ਪ੍ਰਸਿੱਧ ਹਿੰਦੀ ਮਨੋਰੰਜਨ ਚੈਨਲਾਂ ਦਾ ਮਜ਼ਾ ਨਹੀਂ ਮਿਲੇਗਾ। ਜਾਣਕਾਰੀ ਮੁਤਾਬਕ, ਚਾਰ ਪ੍ਰਸਾਰਕਾਂ ਨੇ ਸਲਾਟਾਂ ਲਈ ਬੋਲੀ ਦੇਣ ਤੋਂ ਇਨਕਾਰ ਕਰ ਦਿਤਾ ਹੈ। 1 ਮਾਰਚ ਤੋਂ 'ਜ਼ੀ ਅਨਮੋਲ, ਸਟਾਰ ਭਾਰਤ, ਰਿਸ਼ਤੇ ਤੇ ਸੋਨੀ ਪਲ' ਵਰਗੇ ਪਾਪੁਲਰ ਹਿੰਦੀ ਮਨੋਰਜੰਕ ਤੇ ਫਿਲਮੀ ਚੈਨਲ ਡੀ. ਡੀ. ਫ੍ਰੀ ਡਿਸ਼ 'ਤੇ ਉਪਲੱਬਧ ਨਹੀਂ ਹੋਣਗੇ। ਸਟਾਰ ਇੰਡੀਆ, ਜ਼ੀ ਐਂਟਰਟੇਨਮੈਂਟ ਇੰਟਰਪ੍ਰਾਈਜਿਜ਼ (ਜ਼ੀ), ਸੋਨੀ ਪਿਕਚਰਜ਼ ਨੈੱਟਵਰਕਸ ਇੰਡੀਆ (ਐੱਸ. ਪੀ. ਐੱਨ.) ਅਤੇ ਵਾਇਆਕਾਮ-18 ਨੇ ਫ੍ਰੀ ਡੀ. ਟੀ. ਐੱਚ. ਪਲੇਟਫਾਰਮ 'ਤੇ ਸਲਾਟ ਨਾ ਲੈਣ ਦਾ ਫੈਸਲਾ ਕੀਤਾ ਹੈ।

ਇਨ੍ਹਾਂ ਚਾਰ ਪ੍ਰਸਾਰਕਾਂ ਨੇ 9 ਚੈਨਲ ਹਟਾਉਣ ਦਾ ਫੈਸਲਾ ਕੀਤਾ ਹੈ। ਇਸ ਨਾਲ ਡੀ. ਡੀ. ਫ੍ਰੀ ਡਿਸ਼ ਦੇ 2.2 ਕਰੋੜ ਗਾਹਕ ਪ੍ਰਭਾਵਿਤ ਹੋਣਗੇ। ਪ੍ਰਸਾਰ ਭਾਰਤੀ ਦੇ ਸੀ. ਈ. ਓ. ਸ਼ਸ਼ੀ ਸ਼ੇਖਰ ਨੇ ਕਿਹਾ ਕਿ ਕੁਝ ਪ੍ਰਸਿੱਧ ਚੈਨਲ ਜੋ ਡੀ. ਡੀ. ਫ੍ਰੀ ਡਿਸ਼ ਪਲੇਟਫਾਰਮ ਕਾਰਨ ਪ੍ਰਚਲਿੱਤ ਹੋਏ ਉਨ੍ਹਾਂ ਨੇ ਇਸ ਵਾਰ ਸਲਾਟਾਂ ਦੀ ਬੋਲੀ ਤੋਂ ਦੂਰ ਰਹਿਣ ਦਾ ਫੈਸਲਾ ਕੀਤਾ ਹੈ ਪਰ ਇਹ ਇਕ ਤਰ੍ਹਾਂ ਨਾਲ ਸਾਡੇ ਡੀ. ਡੀ. ਚੈਨਲਾਂ ਨੂੰ ਵਧਾਉਣ 'ਚ ਮਦਦ ਕਰੇਗਾ। ਜ਼ਿਕਰਯੋਗ ਹੈ ਕਿ ਫ੍ਰੀ ਡਿਸ਼ 'ਤੇ 80 ਚੈਨਲ ਉਪਲੱਬਧ ਹਨ, ਜਿਨ੍ਹਾਂ 'ਚ ਰਾਜ ਸਭਾ ਤੇ ਲੋਕ ਸਭਾ ਟੀ. ਵੀ. ਸਮੇਤ 23 ਡੀ. ਡੀ. ਚੈਨਲ ਹਨ।

ਇਹ ਗਾਹਕਾਂ ਲਈ ਪੂਰੀ ਤਰ੍ਹਾਂ ਮੁਫਤ ਸਰਵਿਸ ਹੈ। ਉਨ੍ਹਾਂ ਨੂੰ ਹਰ ਮਹੀਨੇ ਜਾਂ ਸਾਲ 'ਚ ਕੋਈ ਵਾਧੂ ਰੀਚਾਰਜ ਨਹੀਂ ਕਰਵਾਉਣਾ ਪੈਂਦਾ। ਸਿਰਫ ਡਿਸ਼ ਤੇ ਸੈੱਟ ਟਾਪ ਬਾਕਸ ਖਰੀਦਣ ਲਈ ਇਕ ਵਾਰ ਪੈਸੇ ਖਰਚ ਕਰਨ ਦੀ ਜ਼ਰੂਰਤ ਪੈਂਦੀ ਹੈ।  (ਏਜੰਸੀਆਂ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement