EPFO ਨੇ ਨਿਕਾਸੀ ਦੇ ਨਿਯਮਾਂ 'ਚ ਕੀਤਾ ਬਦਲਾਅ
Published : Apr 17, 2018, 11:51 am IST
Updated : Apr 17, 2018, 11:51 am IST
SHARE ARTICLE
EPFO
EPFO

ਸੇਵਾਮੁਕਤੀ ਨਾਲ ਜੁਡ਼ੇ ਕਰਮਚਾਰੀਆਂ ਦੇ ਫ਼ੰਡ ਦੀ ਸੰਭਾਲ ਕਰਨ ਵਾਲੀ ਸੰਸਥਾ ਈਪੀਐਫ਼ਓ ਯਾਨੀ ਕਰਮਚਾਰੀ ਪ੍ਰੋਵੀਡੈਂਟ ਫ਼ੰਡ ਸੰਗਠਨ ਨੇ ਹਾਲ ਹੀ 'ਚ ਅਪਣੇ ਕੁੱਝ ਨਿਯਮਾਂ 'ਚ..

ਨਵੀਂ ਦਿੱਲੀ :  ਸੇਵਾਮੁਕਤੀ ਨਾਲ ਜੁਡ਼ੇ ਕਰਮਚਾਰੀਆਂ ਦੇ ਫ਼ੰਡ ਦੀ ਸੰਭਾਲ ਕਰਨ ਵਾਲੀ ਸੰਸਥਾ ਈਪੀਐਫ਼ਓ ਯਾਨੀ ਕਰਮਚਾਰੀ ਪ੍ਰੋਵੀਡੈਂਟ ਫ਼ੰਡ ਸੰਗਠਨ ਨੇ ਹਾਲ ਹੀ 'ਚ ਅਪਣੇ ਕੁੱਝ ਨਿਯਮਾਂ 'ਚ ਬਦਲਾਅ ਕੀਤਾ ਹੈ। ਇਹ ਬਦਲਾਅ 10 ਲੱਖ ਰੁਪਏ ਜਾਂ ਇਸ ਤੋਂ ਜ਼ਿਆਦਾ ਦੇ ਪੀਐਫ਼ ਖ਼ਾਤਾ ਧਾਰਕਾਂ ਨਾਲ ਸਬੰਧਤ ਹੈ।

EPFOEPFO

ਬਦਲੇ ਗਏ ਨਿਯਮ ਮੁਤਾਬਕ ਈਪੀਐਫ਼ਓ ਦਾ ਕਹਿਣਾ ਹੈ ਕਿ ਜ਼ਿਆਦਾ ਰਕਮ ਕੱਢਣ ਲਈ ਇਕ ਫ਼ਾਰਮ ਭਰਨਾ ਹੋਵੇਗਾ। ਇਹ ਨਿਯਮ 13 ਅਪ੍ਰੈਲ ਤੋਂ ਲਾਗੂ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਸੰਸਥਾ ਨੇ ਪ੍ਰੋਵੀਡੈਂਟ ਫ਼ੰਡ ਤੋਂ 10 ਲੱਖ ਰੁਪਏ ਤੋਂ ਜ਼ਿਆਦਾ ਦੀ ਨਿਕਾਸੀ ਨੂੰ ਆਨਲਾਈਨ ਦਾਅਵਾ ਕਰਨਾ ਲਾਜ਼ਮੀ ਕਰ ਦਿਤਾ ਸੀ। 

EPFOEPFO

ਧਿਆਨ ਯੋਗ ਹੈ ਕਿ ਖਾਤਾ ਧਾਰਕਾਂ ਨੂੰ ਪੀਐਫ਼ (PF) ਪ੍ਰੋਵੀਡੈਂਟ ਫ਼ੰਡ ਲਈ ਈਪੀਐਫ਼ਓ (EPFO) ਦੁਆਰਾ ਸਮੇਂ ਸਮੇਂ 'ਤੇ ਜਾਰੀ ਕੀਤੇ ਜਾਣ ਵਾਲੇ ਨਿਰਦੇਸ਼ ਅਤੇ ਨਿਯਮਾਂ 'ਚ ਬਦਲਾਵਾਂ ਤੋਂ ਜਾਣੂ ਰਹਿਣਾ ਬਹੁਤ ਜ਼ਰੂਰੀ ਹੁੰਦਾ ਹੈ। ਇਸ ਨਾਲ ਸਮੇਂ 'ਤੇ ਮੁਸ਼ਕਲਾਂ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਦਸ ਦਈਏ ਕਿ ਫ਼ਰਵਰੀ ਦੇ ਆਖ਼ਰੀ ਹਫ਼ਤੇ 'ਚ ਕਰਮਚਾਰੀ ਪ੍ਰੋਵੀਡੈਂਟ ਫ਼ੰਡ ਸੰਗਠਨ ਨੇ ਪ੍ਰਾਵੀਡੈਂਟ ਫ਼ੰਡ ਤੋਂ 10 ਲੱਖ ਰੁਪਏ ਤੋਂ ਜ਼ਿਆਦਾ ਦੀ ਨਿਕਾਸੀ ਨੂੰ ਆਨਲਾਈਨ ਦਾਅਵਾ ਕਰਨਾ ਲਾਜ਼ਮੀ ਕਰ ਦਿਤਾ ਸੀ।

EPFO Retirement PlanEPFO Retirement Plan

ਈਪੀਐਫ਼ਓ ਦੁਆਰਾ ਅਪਣੇ ਆਪ ਨੂੰ ਕਾਗਜ਼ਰਹਿਤ ਸੰਸਥਾ ਬਣਾਉਣ ਦੀ ਦਿਸ਼ਾ 'ਚ ਇਹ ਇਕ ਹੋਰ ਕਦਮ ਚੁਕਿਆ ਗਿਆ ਸੀ। ਮੰਨਿਆ ਜਾ ਰਿਹਾ ਹੈ ਕਿ ਇਸ ਤੋਂ ਹਾਲ ਫ਼ਿਲਹਾਲ 'ਚ ਕੁੱਝ ਸਮੱਸਿਆ ਆਈ ਜਿਸ ਕਾਰਨ ਇੰਨੀ ਜਲਦੀ ਇਸ ਨਿਯਮ 'ਚ ਬਦਲਾਅ ਕੀਤਾ ਗਿਆ ਹੈ। ਇਸ ਤੋਂ ਇਲਾਵਾ ਈਪੀਐਫ਼ਓ ਨੇ ਕਰਮਚਾਰੀ ਪੈਨਸ਼ਨ ਯੋਜਨਾ (EPS) 1995 ਤੋਂ ਪੰਜ ਲੱਖ ਰੁਪਏ ਤੋਂ ਜ਼ਿਆਦਾ ਦੀ ਨਿਕਾਸੀ ਲਈ ਵੀ ਆਨਲਾਈਨ ਅਰਜ਼ੀ ਲਾਜ਼ਮੀ ਕਰ ਦਿਤਾ ਸੀ।

EPFOEPFO

ਪੈਨਸ਼ਨ ਯੋਜਨਾ ਤਹਿਤ, ਪੈਨਸ਼ਨ ਦੀ ਅਧੂਰੀ ਰਕਮ ਦੀ ਨਿਕਾਸੀ ਦਾ ਪ੍ਰਬੰਧ ਹੈ। ਇਸ ਨੂੰ ਪੈਨਸ਼ਨ ਦੇ ਪੈਸੇ ਦੀ ਬਦਲੀ ਕਿਹਾ ਜਾਂਦਾ ਹੈ। ਫ਼ਿਲਹਾਲ ਈਪੀਐਫ਼ਓ ਸ਼ੇਅਰ ਧਾਰਕ ਨੂੰ ਆਨਲਾਈਨ ਦੇ ਨਾਲ ਮੈਨੂਅਲ ਤਰੀਕੇ ਤੋਂ ਵੀ ਦਾਅਵਾ ਦਾਖ਼ਲ ਕਰਨ ਦੀ ਆਗਿਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM

Punjabi Gurdeep Singh shot dead in Canada: "ਆਜਾ ਸੀਨੇ ਨਾਲ ਲੱਗਜਾ ਪੁੱਤ, ਭੁੱਬਾਂ ਮਾਰ ਰੋ ਰਹੇ ਟੱਬਰ

15 Dec 2025 3:02 PM

Adv Ravinder Jolly : ਪੰਜਾਬ ਦੇ ਮੁੱਦੇ ਛੱਡ ਘੋੜਿਆਂ ਦੀ ਹਾਰ ਜਿੱਤ ਦੇ ਕੰਮ ਲੱਗੇ ਲੋਕਾਂ ਨੂੰ ਸਿੱਖ ਵਕੀਲ ਦੀ ਲਾਹਨਤ

15 Dec 2025 3:02 PM

Rupinder Kaur ਦੇ Father ਕੈਮਰੇ ਸਾਹਮਣੇ ਆ ਕੇ ਹੋਏ ਭਾਵੁਕ,ਦੱਸੀ ਪੂਰੀ ਅਸਲ ਕਹਾਣੀ, ਕਿਹਾ- ਮੇਰੀ ਧੀ ਨੂੰ ਵੀ ਮਿਲੇ..

14 Dec 2025 3:04 PM

Haryana ਦੇ CM Nayab Singh Saini ਨੇ VeerBal Divas ਮੌਕੇ ਸਕੂਲਾ 'ਚ ਨਿਬੰਧ ਲੇਖਨ ਪ੍ਰਤੀਯੋਗਿਤਾ ਦੀ ਕੀਤੀ ਸ਼ੁਰੂਆਤ

14 Dec 2025 3:02 PM
Advertisement