
ਵਿੱਤੀ ਸਾਲ 2016 'ਚ ਇਹ 150 ਫ਼ੀਸਦੀ ਵੱਧ ਕੇ 6007 ਕਰੋੜ ਰੁਪਏ ਤਕ ਪਹੁੰਚ ਗਿਆ ਸੀ
ਨਵੀਂ ਦਿੱਲੀ : ਏਅਰ ਇੰਡੀਆ, ਬੀਐਸਐਨਐਲ ਤੋਂ ਬਾਅਦ ਹੁਣ ਭਾਰਤੀ ਡਾਕ ਵਿਭਾਗ ਦਾ ਹਾਲ ਵੀ ਮਾੜਾ ਹੋ ਚੁੱਕਾ ਹੈ। ਪਿਛਲੇ 3 ਸਾਲਾਂ 'ਚ ਭਾਰਤੀ ਡਾਕ ਵਿਭਾਗ ਦਾ ਮਾਲੀਆ ਲਗਾਤਾਰ ਵੱਧ ਰਿਹਾ ਹੈ। ਵਿੱਤੀ ਸਾਲ 2016 'ਚ ਇਹ 150 ਫ਼ੀਸਦੀ ਵੱਧ ਕੇ 6007 ਕਰੋੜ ਰੁਪਏ ਤਕ ਪਹੁੰਚ ਗਿਆ। ਵਿੱਤੀ ਸਾਲ 2019 'ਚ ਇਹ ਘਾਟਾ ਵੱਧ ਕੇ 15000 ਕਰੋੜ ਰੁਪਏ ਤਕ ਪਹੁੰਚ ਗਿਆ। ਭਾਰਤ ਸੰਚਾਰ ਨਿਗਮ ਲਿਮਟਿਡ ਅਤੇ ਏਅਰ ਇੰਡੀਆ ਨੂੰ ਪਿੱਛੇ ਛਡਦਿਆਂ ਇਹ ਸੱਭ ਤੋਂ ਵੱਧ ਨੁਕਸਾਨ ਵਾਲਾ ਜਨਤਕ ਅਦਾਰਾ ਵਿਭਾਗ ਬਣ ਗਿਆ ਹੈ।
India posts annual deficit touched a staggering Rs 15000 crore
ਵਿੱਤੀ ਸਾਲ 2018 'ਚ ਬੀਐਸਐਨਐਲ 8000 ਕਰੋੜ ਦੇ ਘਾਟੇ 'ਚ ਸੀ ਅਤੇ ਏਅਰ ਇੰਡੀਆ 5340 ਕਰੋੜ ਦੇ ਘਾਟੇ 'ਚ, ਪਰ ਡਾਕ ਵਿਭਾਗ ਨੇ ਇਨ੍ਹਾਂ ਦੋਹਾਂ ਨੂੰ ਪਿੱਛੇ ਛੱਡ ਦਿੱਤਾ ਹੈ। ਭਾਰਤੀ ਡਾਕ ਵਿਭਾਗ ਆਪਣੇ ਪ੍ਰਦਰਸ਼ਨ 'ਚ ਸੁਧਾਰ ਲਿਆਉਣ ਅਤੇ ਮਾਲੀਆ ਵਧਾਉਣ ਦੀ ਕੋਸ਼ਿਸ਼ 'ਚ ਸਫ਼ਲ ਨਹੀਂ ਹੋ ਸਕਿਆ ਹੈ। ਇਸ ਦਾ ਕਾਰਨ ਉਤਪਾਦਨ ਲਾਗਤ ਅਤੇ ਕੀਮਤ 'ਚ ਭਾਰੀ ਅੰਤਰ ਦੇ ਨਾਲ-ਨਾਲ ਪਾਰੰਪਰਿਕ ਮੇਲ ਸੇਵਾਵਾਂ ਲਈ ਸਸਤਾ ਤੇ ਤੇਜ਼ ਸੇਵਾਵਾਂ ਦੀ ਉਪਲੱਬਥਧਾ ਹੈ।
India posts annual deficit touched a staggering Rs 15000 crore
ਘਾਟੇ ਦਾ ਇਕ ਕਾਰਨ ਇਹ ਵੀ ਹੈ ਕਿ ਇਕ ਪੋਸਟਕਾਰਡ 'ਤੇ ਔਸਤਨ 12.15 ਕਰੋੜ ਰੁਪਏ ਦਾ ਖ਼ਰਚਾ ਆਉਂਦਾ ਹੈ ਅਤੇ ਮਿਲਦੇ ਹਨ ਸਿਰਫ਼ 50 ਪੈਸੇ ਮਤਬਲ 4 ਫ਼ੀਸਦੀ। ਇਸੇ ਤਰ੍ਹਾਂ ਇਕ ਪਾਰਸਲ 'ਤੇ ਸਰਵਿਸ ਖ਼ਰਚ ਔਸਤਨ 89.23 ਪੈਸਾ ਆਉਂਦਾ ਹੈ ਅਤੇ ਮਿਲਦੇ ਹਨ ਅੱਧੇ। ਮਾਲੀਏ ਦੀ ਗੱਲ ਕਰੀਏ ਤਾਂ ਭਾਰਤੀ ਡਾਕ ਵਿਭਾਗ ਨੂੰ ਨੈਸ਼ਨਲ ਸੇਵਿੰਗ ਸਕੀਮ ਅਤੇ ਸੇਵਿੰਗ ਸਰਟੀਫ਼ਿਕੇਟ ਸੱਭ ਤੋਂ ਵੱਧ ਮਾਲੀਆ ਮਿਲਦਾ ਹੈ। ਸਾਲ 2017 'ਚ ਪੂਰੇ ਮਾਲੀਏ ਦਾ 60 ਫ਼ੀਸਦੀ ਮਤਲਬ 11,511 ਕਰੋੜ ਇੱਥੋਂ ਪ੍ਰਾਪਤ ਹੁੰਦਾ ਹੈ।