
ਬੀ.ਐਸ.ਐਨ.ਐਲ. ਪੰਜਾਬ ਟੈਲੀਕਾਮ ਸਰਕਲ ਅਪਣੇ ਗ੍ਰਾਹਕਾਂ ਨੂੰ ਆਜ਼ਾਦੀ ਦਿਹਾੜੇ ਦੀਆਂ ਮੁਬਾਰਕਾਂ ਦਿੰਦਾ ਹੈ...............
ਚੰਡੀਗੜ੍ਹ : ਬੀ.ਐਸ.ਐਨ.ਐਲ. ਪੰਜਾਬ ਟੈਲੀਕਾਮ ਸਰਕਲ ਅਪਣੇ ਗ੍ਰਾਹਕਾਂ ਨੂੰ ਆਜ਼ਾਦੀ ਦਿਹਾੜੇ ਦੀਆਂ ਮੁਬਾਰਕਾਂ ਦਿੰਦਾ ਹੈ। ਇਸ ਮੌਕੇ ਬੋਲਦਿਆਂ ਸ੍ਰੀ ਐਸ.ਕੇ. ਗੁਪਤਾ, ਸੀ.ਜੀ.ਐਮ.ਟੀ. ਪੰਜਾਬ ਸਰਕਲ ਨੇ ਬੀ.ਐਸ.ਐਨ.ਐਲ. ਪੰਜਾਬ ਨੂੰ ਕਿਹਾ ਕਿ ਇਹ ਪੰਜਾਬ ਦੇ ਲੋਕਾਂ ਨੂੰ ਸੱਭ ਤੋਂ ਸਸਤੀਆਂ ਦਰਾਂ 'ਤੇ ਟੈਲੀਕਾਮ ਸੇਵਾਵਾਂ ਮੁਹਈਆ ਕਰਵਾਉਣ ਲਈ ਵਚਨਬੱਧ ਹੈ ਜੋ ਕਿ ਸਮਾਜ ਦੇ ਹਰ ਵਰਕ ਦੀਆਂ ਜ਼ਰੂਰਤਾਂ ਪੂਰੀਆਂ ਕਰਦੀਆਂ ਹੋਣ। 72ਵੇਂ ਆਜ਼ਾਦੀ ਦਿਹਾੜੇ ਮੌਕੇ ਬੀ.ਐਸ.ਐਨ.ਐਲ. ਨੇ ਅਪਣੇ ਪ੍ਰੀਪੇਡ ਮੋਬਾਈਲ, ਲੈਂਡਲਾਈਨ ਅਤੇ ਬ੍ਰਾਡਬੈਂਡ ਗ੍ਰਾਹਕਾਂ ਲਈ ਕਈ ਸਕੀਮਾਂ ਜਾਰੀ ਕੀਤੀਆਂ ਹਨ।
ਨਵੇਂ/ਐਮ.ਐਨ.ਪੀ. ਕੁਨੈਕਸ਼ਨਾਂ ਲਈ ਗ੍ਰਾਹਕ ਪੀ.ਵੀ.-36/49 ਕਈ ਮੁਫ਼ਤ ਸਹੂਲਤਾਂ ਨਾਲ ਪ੍ਰਾਪਤ ਕਰ ਸਕਦੇ ਹਨ। ''ਛੋਟਾ ਪੈਕ'' ਨਾਮਕ ਸਕੀਮ ਰਾਹੀਂ ਗ੍ਰਾਹਕ ਕਿਸੇ ਵੀ ਨੈੱਟਵਰਕ 'ਤੇ ਅਸੀਮਤ ਕਾਲਾਂ, ਅਸੀਮਤ ਡਾਟਾ, 100 ਐਸ.ਐਮÊਐਸ. ਪ੍ਰਤੀ ਦਿਨ ਅਤੇ ਮੁਫ਼ਤ ਰਿੰਗਟੋਨ 7 ਦਿਨਾਂ ਲਈ ਸਿਰਫ਼ 29 ਰੁਪਏ ਦੇ ਕੇ ਹਾਸਲ ਕਰ ਸਕਦੇ ਹਨ ਅਤੇ ਇਸੇ ਤਰ੍ਹਾਂ 9 ਰੁਪਏ ਦਾ ਪਲਾਨ ਵੀ ਹੋਵੇਗਾ।
ਸਿਰਫ਼ ਵਾਇਸ ਗ੍ਰਾਹਕਾਂ ਲਹੀ ਬੀ.ਐਸ.ਐਨ.ਐਲ. ਨੇ ਐਸ.ਟੀ.ਵੀ.-39, 99 ਅਤੇ 139 ਜਾਰੀ ਕੀਤਾ ਹੈ ਜਿਸ ਦੀ ਵੈਲੀਡਿਟੀ ਕ੍ਰਮਵਾਰ 10, 26 ਅਤੇ 90 ਦਿਨ ਹੈ। ਕਿਸੇ ਵੀ ਨੈੱਟਵਰਕ 'ਤੇ ਅਸੀਮਤ ਕਾਲਾਂ, ਅਸੀਮਤ ਡਾਟਾ ਅਤੇ 100 ਐਸ.ਐਮ.ਐਸ. ਪ੍ਰਤੀ ਦਿਨ ਚਾਹੁਣ ਵਾਲੇ ਗ੍ਰਾਹਕ ਐਸਟੀਵੀ-187, ਪੀਵੀ-429, ਪੀਵੀ-485 ਅਤੇ ਪੀਵੀ-666 ਪਲਾਨ ਵੀ ਕ੍ਰਮਵਾਰ 28 ਦਿਨਾਂ, 81 ਦਿਨਾਂ, 90 ਦਿਨਾਂ ਅਤੇ 129 ਦਿਨਾਂ ਲਈ ਲੈ ਸਕਦੇ ਹਨ। ਹੋਰ ਵੇਰਵੇ ਲਈ ਅਪਣੇ ਨੇੜਲੇ ਕਸਅਮਰ ਕੇਅਰ ਕੇਂਦਰ ਜਾਉ ਜਾਂ on: www.punjab.bsnl.co.in 'ਤੇ ਲਾਗ ਆਨ ਕਰੋ।