ਬੀਮਾਰਾਂ, ਬਜ਼ੁਰਗਾਂ ਨੂੰ ਬੈਂਕਿੰਗ ਲਈ ਆਧਾਰ ਜ਼ਰੂਰੀ ਨਹੀਂ, ਸਰਕਾਰ ਨੇ ਜਾਰੀ ਕੀਤੀ ਅਧਿਸੂਚਨਾ
Published : May 17, 2018, 11:31 am IST
Updated : May 17, 2018, 11:31 am IST
SHARE ARTICLE
Aadhar Card
Aadhar Card

ਸਰੀਰਕ ਦਿੱਕਤਾਂ ਕਾਰਨ ਆਧਾਰ ਕਾਰਡ ਬਣਵਾਉਣ 'ਚ ਅਪਾਹਜ ਲੋਕ ਬੈਂਕ ਖਾਤੇ ਦੇ ਤਸਦੀਕ ਲਈ ਦੂਜੀ ਆਈਡੀ ਵੀ  ਦੇ ਸਕਦੇ ਹਨ। ਅਜਿਹੇ ਲੋਕਾਂ ਨੂੰ ਬੈਂਕ ਖਾਤਿਆਂ ...

ਨਵੀਂ ਦਿੱਲੀ : ਸਰੀਰਕ ਦਿੱਕਤਾਂ ਕਾਰਨ ਆਧਾਰ ਕਾਰਡ ਬਣਵਾਉਣ 'ਚ ਅਪਾਹਜ ਲੋਕ ਬੈਂਕ ਖਾਤੇ ਦੇ ਤਸਦੀਕ ਲਈ ਦੂਜੀ ਆਈਡੀ ਵੀ  ਦੇ ਸਕਦੇ ਹਨ। ਅਜਿਹੇ ਲੋਕਾਂ ਨੂੰ ਬੈਂਕ ਖਾਤਿਆਂ 'ਚ ਆਧਾਰ ਦੀ ਲਾਜ਼ਮੀ ਨਾਲ ਸਰਕਾਰ ਨੇ ਛੋਟ ਦੇ ਦਿਤੀ ਹੈ। ਸਰਕਾਰ ਨੇ ਗਜਟ ਅਧਿਸੂਚਨਾ ਜਾਰੀ ਕਰ ਮਨੀ ਲਾਂਡਿਰੰਗ ਰੋਕਣ ਦੇ ਨਿਯਮਾਂ ਵਿਚ ਖੋਜ ਦੀ ਜਾਣਕਾਰੀ ਦਿਤੀ ਹੈ। ਇਸ ਦੇ ਤਹਿਤ ਅਜਿਹੇ ਲੋਕ ਜਿਨ੍ਹਾਂ ਨੂੰ ਬਾਇਓਮੈਟ੍ਰਿਕ ਆਇਡੈਂਟਿਫ਼ਿਕੇਸ਼ਨ 'ਚ ਪਰੇਸ਼ਾਨੀ ਹੋ ਰਹੀ ਹੋਵੇ ਉਹ ਅਪਣੀ ਪਹਿਚਾਣ ਲਈ ਦੂਜੇ ਦਸਤਾਵੇਜ਼ ਦੇ ਸਕਦੇ ਹਨ।  ਯੂਆਈਡੀਏਆਈ ਦੇ ਸੀਈਓ ਅਜੈ ਭੂਸ਼ਣ ਪਾਂਡੇ ਦਾ ਕਹਿਣਾ ਹੈ ਕਿ ਆਧਾਰ ਕਾਰਡ ਨਾ ਹੋਣ ਕਾਰਨ ਜਿਨ੍ਹਾਂ ਬੀਮਾਰ ਅਤੇ ਜਖ਼ਮੀ ਲੋਕਾਂ ਨੂੰ ਪਰੇਸ਼ਾਨੀ ਹੋ ਰਹੀ ਸੀ ਉਹ ਹੁਣ ਬਿਨਾਂ ਮੁਸ਼ਕਿਲ ਦੇ ਬੈਂਕਿੰਗ ਅਤੇ ਦੂਜੀ ਵਿੱਤੀ ਸੇਵਾਵਾਂ ਦਾ ਫ਼ਾਇਦਾ ਲੈ ਸਕਣਗੇ। ਨਵੇਂ ਨਿਯਮਾਂ ਤੋਂ ਇਹ ਨਿਸ਼ਚਿਤ ਹੋਵੇਗਾ ਕਿ ਅਸਲੀਅਤ ਜ਼ਰੂਰਤਮੰਦਾਂ ਦੀ ਬੈਂਕਿੰਗ ਸੇਵਾਵਾਂ ਨਾ ਰੁਕਣ। 

Aadhar CardAadhar Card

ਮੰਗਲਵਾਰ ਨੂੰ ਅਮਲਾ ਰਾਜ ਮੰਤਰੀ ਜਿਤੇਂਦਰ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਕਰਮਚਾਰੀਆਂ ਨੂੰ ਪੈਂਸ਼ਨ ਲੈਣ ਲਈ ਆਧਾਰ ਕਾਰਡ ਲਾਜ਼ਮੀ ਨਹੀਂ ਹੈ। ਉਨ੍ਹਾਂ ਨੇ ਸਾਫ਼ ਕੀਤਾ ਕਿ ਆਧਾਰ ਇਕ ਹੋਰ ਸਹੂਲਤ ਹੈ ਜੋ ਲਾਈਫ਼ ਸਰਟਿਫ਼ਿਕੇਟ ਦੇਣ ਲਈ ਬੈਂਕ ਦੇ ਚੱਕਰ ਕੱਟਣ ਦੀ ਪਰੇਸ਼ਾਨੀ ਤੋਂ ਬਚਾਉਂਦਾ ਹੈ। ਹਾਲ ਹੀ 'ਚ ਬੈਂਕ ਅਕਾਉਂਟ ਨਾਲ ਆਧਾਰ ਲਿੰਕ ਨਹੀਂ ਹੋਣ ਕਾਰਨ ਕੁੱਝ ਰਿਟਾਇਰਡ ਕਰਮਚਾਰੀਆਂ ਨੂੰ ਪੈਂਸ਼ਨ ਲੈਣ 'ਚ ਮੁਸ਼ਕਲਾਂ ਹੋਣ ਦੀਆਂ ਖ਼ਬਰਾਂ ਆਈਆਂ ਹਨ। ਅਜਿਹੇ 'ਚ ਕੇਂਦਰੀ ਮੰਤਰੀ ਨੇ ਇਸ ਮਾਮਲੇ 'ਤੇ ਸਫ਼ਾਈ ਦਿਤੀ ਹੈ। ਅਦਾਲਤ ਨੇ ਬੈਂਕ ਖਾਤਿਆਂ ਅਤੇ ਮੋਬਾਈਲ ਨੰਬਰ ਨੂੰ ਆਧਾਰ ਨਾਲ ਜੋੜਨ ਨੂੰ ਲਾਜ਼ਮੀ ਲਈ ਸਮੇਂ ਸੀਮਾ ਅਨਿਸ਼ਚਿਤ ਤੌਰ ਤੇ ਵਧਾ ਦਿਤੀ। ਇਸ ਤੋਂ ਪਹਿਲਾਂ ਸਰਕਾਰ ਵਲੋਂ 31 ਮਾਰਚ 2018 ਦੀ ਸਮੇਂ ਸੀਮਾ ਤੈਅ ਕੀਤੀ ਗਈ ਸੀ। ਆਧਾਰ ਦੀ ਵੈਧਤਾ ਨੂੰ ਚੁਣੋਤੀ ਦੇਣ ਵਾਲੀ ਪਟੀਸ਼ਨਾਂ 'ਤੇ ਸੁਨਵਾਈ ਕਰਦੇ ਹੋਏ ਸੁਪ੍ਰੀਮ ਕੋਰਟ ਨੇ 10 ਮਈ ਨੂੰ ਫ਼ੈਸਲਾ ਸੁਰੱਖਿਅਤ ਰੱਖ ਲਿਆ ਹੈ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੌਣ ਖੋਹੇਗਾ ਤੁਹਾਡੀਆਂ ਜ਼ਮੀਨਾਂ-ਜਾਇਦਾਦਾਂ ? ਮਰ+ਨ ਤੋਂ ਬਾਅਦ ਕਿੱਥੇ ਜਾਵੇਗੀ 55% ਦੌਲਤ ?

26 Apr 2024 11:00 AM

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM
Advertisement