ਕੇਂਦਰੀ ਮੰਤਰੀ ਮੰਡਲ ਵਲੋਂ ਜੈਵਿਕ ਤੇਲ 'ਤੇ ਰਾਸ਼ਟਰੀ ਨੀਤੀ-2018 ਨੂੰ ਮਨਜ਼ੂਰੀ
Published : May 17, 2018, 10:57 am IST
Updated : May 17, 2018, 10:57 am IST
SHARE ARTICLE
Biological Oil
Biological Oil

ਕੇਂਦਰੀ ਮੰਤਰੀ ਮੰਡਲ ਨੇ ਅੱਜ ਜੈਵਿਕ ਤੇਲ 'ਤੇ ਰਾਸ਼ਟਰੀ ਨੀਤੀ-2018 ਨੂੰ ਮਨਜ਼ੂਰੀ ਦਿਤੀ, ਜਿਸ 'ਚ ਪਟਰੌਲ ਲਾਲ ਮਿਲਾਏ ਜਾਣ ਵਾਲੇ ਐਥੇਨਾਲ ਦੇ ਉਤਪਾਦਨ ਲਈ...

ਨਵੀਂ ਦਿੱਲੀ,  ਕੇਂਦਰੀ ਮੰਤਰੀ ਮੰਡਲ ਨੇ ਅੱਜ ਜੈਵਿਕ ਤੇਲ 'ਤੇ ਰਾਸ਼ਟਰੀ ਨੀਤੀ-2018 ਨੂੰ ਮਨਜ਼ੂਰੀ ਦਿਤੀ, ਜਿਸ 'ਚ ਪਟਰੌਲ ਲਾਲ ਮਿਲਾਏ ਜਾਣ ਵਾਲੇ ਐਥੇਨਾਲ ਦੇ ਉਤਪਾਦਨ ਲਈ ਕੱਚੇ ਮਾਲ ਦਾ ਦਾਇਰਾ ਵਧਾਉਂਦਿਆਂ ਅਣਉਚਿਤ ਅਨਾਜ, ਸੜੇ ਹੋਏ ਆਲੂ ਅਤੇ ਚੁਕੰਦਰ ਆਦਿ ਦੀ ਵਰਤੋਂ ਦੀ ਆਗਿਆ ਦਿਤੀ ਗਈ ਹੈ। ਇਸ ਤੋਂ ਤੇਲ ਆਯਾਤ ਦੀ ਦਰਾਮਦ ਦੇ ਮਾਮਲੇ 'ਚ ਇਸ ਸਾਲ ਹੀ 4000 ਕਰੋੜ ਰੁਪਏ ਦੀ ਬੱਚਤ ਦਾ ਅਨੁਮਾਨ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ 'ਚ ਇਸ ਪ੍ਰਸਤਾਵ ਨੂੰ ਮਨਜ਼ੂਰੀ ਦਿਤੀ ਗਈ।ਇਸ ਨੀਤੀ 'ਚ ਗੰਨੇ ਦਾ ਰਸ, ਚੀਨੀ ਵਾਲੀਆਂ ਚੀਜ਼ਾਂ, ਜਿਵੇਂ ਚੁਕੰਦਰ, ਸਵੀਟ ਸੌਰਗਮ, ਭੱਟਾ, ਕਸਾਵਾ, ਮਨੁੱਖ ਦੇ ਉਪਭੋਗ ਲਈ ਗ਼ੈਰ-ਉਪਯੋਗੀ ਬੇਕਾਰ ਅਨਾਜ ਜਿਵੇਂ ਕਣਕ, ਟੁਟੇ ਹੋਏ ਚੌਲ, ਸੜੇ ਹੋਏ ਆਲੂ ਦੀ ਵਰਤੋਂ ਦੀ ਆਗਿਆ ਦੇ ਕੇ ਐਥੇਨਾਲ ਉਤਪਾਦਨ ਲਈ ਕੱਚੇ ਮਾਲ ਦਾ ਦਾਇਰਾ ਬਣਾਇਆ ਗਿਆ ਹੈ। ਇਸ ਨੀਤੀ 'ਚ ਜੈਵਿਕ ਤੇਲ ਨੂੰ ਤਿੰਨ ਸ੍ਰੇਣੀਆਂ 'ਚ ਵੰਡਿਆ ਗਿਆ ਹੈ।

Biological OilBiological Oil

ਇਸ ਤਹਿਤ ਪਹਿਲੀ ਪੀੜ੍ਹੀ ਦੇ ਜੈਵਿਕ ਤੇਲ 'ਚ ਸ਼ੀਰੇ ਤੋਂ ਬਣਾਏ ਗਏ ਐਥੇਨਾਲ ਅਤੇ ਕੁਲ ਗ਼ੈਰ ਖਾਦ ਤੇਲ ਬੀਜਾਂ ਤੋਂ ਤਿਆਰ ਜੈਵਿਕ ਡੀਜ਼ਲ, ਦੂਜੀ ਸ੍ਰੇਣੀ ਯਾਂਲੀ 'ਵਿਕਸਿਤ ਜੈਵਿਕ ਤੇਲਾਂ' ਵਿਚ ਸ਼ਹਿਰ ਠੋਸ ਕਚਰੇ (ਅੇਮ.ਐਸ.ਡਬਲਿਊ.) ਤੋਂ ਤਿਆਰ ਐਥਨਾਲ ਤੇ ਤੀਜੀ ਪੀੜ੍ਹੀ ਦੇ ਜੈਵਿਕ ਬਾਲਣ 'ਚ ਜੈਵਿਕ ਸੀ.ਐਨ.ਜੀ. ਆਦਿ ਨੂੰ ਸ਼੍ਰੇਣੀਬੱਧ ਕੀਤਾ ਗਿਆ ਹੈ ਤਾਂ ਕਿ ਹਰੇਕ ਸ਼੍ਰੇਣੀ 'ਚ ਉਚਿਤ ਵਿੱਤੀ ਅਤੇ ਆਰਥਕ ਉਤਸ਼ਾਹ ਵਧਾਇਆ ਜਾ ਸਕੇ।  ਜ਼ਿਆਦਾ ਉਤਾਪਦਨ ਦੌਰਾਨ ਕਿਸਾਨਾਂ ਨੂੰ ਉਨ੍ਹਾਂ ਦੇ ਉਤਪਾਦ ਦਾ ਉਚਿਤ ਮੁੱਲ ਨਾ ਮਿਲਣ ਦੇ ਖ਼ਤਰੇ ਨੂੰ ਧਿਆਨ 'ਚ ਰਖਦਿਆਂ ਇਸ ਨੀਤੀ 'ਚ ਕੌਮੀ ਜੈਵਿਕ ਤੇਲ ਤਾਲਮੇਲ ਕਮੇਟੀ ਦੀ ਮਨਜ਼ੂਰੀ ਤੋਂ ਐਥੇਨਾਲ ਉਤਪਾਦਨ ਲਈ ਪਟਰੌਲ ਨਾਲ ਉਸ ਨੂੰ ਮਿਲਾਉਣ ਲਈ ਵਾਧੂ ਅਨਾਜਾਂ ਦੀ ਵਰਤੋਂ ਦੀ ਮਨਜ਼ੂਰੀ ਦਿਤੀ ਗਈ ਹੈ। ਜੈਵਿਕ ਤੇਲਾਂ ਲਈ ਇਸ ਨੀਤੀ 'ਚ 2ਜੀ ਐਥੇਨਾਲ ਜੈਵਿਕ ਰਿਫ਼ਾਇਨਰੀ ਲਈ 1ਜੀ ਜੈਵਿਕ ਤੇਲਾਂ ਦੀ ਤੁਲਨਾ 'ਚ ਵਾਧੂ ਟੈਕਸ ਉਤਸ਼ਾਹ, ਉਚ ਖ਼ਰੀਦ ਮੁੱਲ ਤੋਂ ਇਲਾਵਾ 6 ਸਾਲਾਂ 'ਚ 5000 ਕਰੋੜ ਰੁਪਏ ਦੀ ਯੋਜਨਾ ਲਈ ਸੰਕੇਤ ਦਿਤਾ ਗਿਆ ਹੈ। ਅਨੁਮਾਨ ਹੈ ਕਿ ਇਕ ਕਰੋੜ ਲੀਟਰ ਈ-10 ਮੌਜੂਦਾ ਦਰਾਂ 'ਤੇ 28 ਕਰੋੜ ਰੁਪਏ ਦੀ ਵਿਦੇਸ਼ੀ ਮੁਦਰਾ ਦੀ ਬੱਚਤ ਕਰੇਗਾ।  

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement