ਇਹ ਮੌਜੂਦਾ ਪ੍ਰੋਜੈਕਟਾਂ ਦੇ ਨਿਰਮਾਣ ਵਿਚ ਤੇਜ਼ੀ ਲਿਆਉਣ ਅਤੇ ਕਰਜ਼ੇ ਦੀ ਅਦਾਇਗੀ ਕਰਨ ਦੀਆਂ ਕੋਸ਼ਿਸ਼ਾਂ ਦਾ ਹਿੱਸਾ ਹੈ।
ਨਵੀਂ ਦਿੱਲੀ - ਸੁਪਰਟੈਕ ਡਿਵੈਲਪਰਸ ਨੇ ਕੁਝ ਪੈਂਡਿੰਗ ਪ੍ਰੋਜੈਕਟਾਂ ਨੂੰ ਪੂਰਾ ਕਰਨ ਲਈ ਫੰਡਾਂ ਦਾ ਪ੍ਰਬੰਧ ਕਰਨ ਲਈ ਵੱਡਾ ਫ਼ੈਸਲਾ ਲਿਆ ਹੈ। ਇਨ੍ਹਾਂ ਪ੍ਰਾਜੈਕਟਾਂ ਨੂੰ ਪੂਰਾ ਕਰਨ ਲਈ ਕੰਪਨੀ ਆਪਣੇ ਦੋ ਹੋਟਲ ਅਤੇ ਦੋ ਸ਼ਾਪਿੰਗ ਮਾਲ ਵੇਚਣ ਜਾ ਰਹੀ ਹੈ। ਇਹ ਹੋਟਲ ਅਤੇ ਸ਼ਾਪਿੰਗ ਮਾਲ ਉੱਤਰ ਪ੍ਰਦੇਸ਼ ਦੇ ਮੇਰਠ ਅਤੇ ਉੱਤਰਾਖੰਡ ਦੇ ਹਰਿਦੁਆਰ ਵਿਚ ਸਥਿਤ ਹਨ। ਸੁਪਰਟੈਕ ਲਿਮਟਿਡ ਨੇ ਸ਼ਨੀਵਾਰ ਨੂੰ ਕਿਹਾ ਕਿ ਉਹ ਮੇਰਠ ਅਤੇ ਹਰਿਦੁਆਰ ਵਿਚ ਸਥਿਤ ਚਾਰ ਵਪਾਰਕ ਸੰਪਤੀਆਂ ਨੂੰ ਅੰਦਾਜ਼ਨ 1,000 ਕਰੋੜ ਰੁਪਏ ਵਿਚ ਵੇਚਣ ਦੀ ਯੋਜਨਾ ਬਣਾ ਰਹੀ ਹੈ। ਇਹ ਮੌਜੂਦਾ ਪ੍ਰੋਜੈਕਟਾਂ ਦੇ ਨਿਰਮਾਣ ਵਿਚ ਤੇਜ਼ੀ ਲਿਆਉਣ ਅਤੇ ਕਰਜ਼ੇ ਦੀ ਅਦਾਇਗੀ ਕਰਨ ਦੀਆਂ ਕੋਸ਼ਿਸ਼ਾਂ ਦਾ ਹਿੱਸਾ ਹੈ।
ਕੰਪਨੀ ਨੇ ਇਨ੍ਹਾਂ ਸੰਪਤੀਆਂ ਨੂੰ ਕੁਝ ਸਾਲ ਪਹਿਲਾਂ ਵੀ ਵਿਕਰੀ ਲਈ ਰੱਖਿਆ ਸੀ ਪਰ ਅਜਿਹਾ ਨਹੀਂ ਹੋ ਸਕਿਆ ਕਿਉਂਕਿ ਕੋਵਿਡ ਮਹਾਂਮਾਰੀ ਨਾਲ ਪ੍ਰਾਹੁਣਚਾਰੀ ਅਤੇ ਪ੍ਰਚੂਨ ਖੇਤਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਸਨ। ਨੋਇਡਾ ਦੀ ਸੁਪਰਟੈਕ ਲਿਮਟਿਡ ਨੇ ਇਕ ਬਿਆਨ 'ਚ ਕਿਹਾ ਕਿ ਮੇਰਠ ਅਤੇ ਹਰਿਦੁਆਰ 'ਚ ਸ਼ਾਪਿੰਗ ਮਾਲ ਅਤੇ ਹੋਟਲਾਂ ਦੀ ਵਿਕਰੀ ਲਈ ਰੱਖਿਆ ਗਿਆ ਹੈ ਅਤੇ ਇਸ ਸੌਦੇ ਦਾ ਟੀਚਾ ਇਸ ਡੀਲ ਤੋਂ 1,000 ਕਰੋੜ ਰੁਪਏ ਇਕੱਠੇ ਕਰਨਾ ਹੈ। ਮੇਰਠ ਅਤੇ ਹਰਿਦੁਆਰ ਵਿਚ ਸੂਪਰਟੈੱਕ ਦੇ ਇਕ-ਇਕ ਹੋਟਲ ਅਤੇ ਇਕ-ਇਕ ਸ਼ਾਪਿੰਗ ਮਾਲ ਹਨ।
10 ਜੂਨ ਨੂੰ ਨੈਸ਼ਨਲ ਕੰਪਨੀ ਲਾਅ ਅਪੀਲੀ ਟ੍ਰਿਬਿਊਨਲ ਵੱਲੋਂ ਇੱਕ ਹੁਕਮ ਜਾਰੀ ਕੀਤਾ ਗਿਆ ਸੀ। ਇਸ ਵਿਚ ਗ੍ਰੇਟਰ ਨੋਇਡਾ ਵੈਸਟ ਦੇ ਸੁਪਰਟੈਕ ਲਿਮਟਿਡ ਦੇ ਪ੍ਰੋਜੈਕਟ ਈਕੋ ਵਿਲੇਜ-2, ਜਿਸ ਨੂੰ ਨੋਇਡਾ ਐਕਸਟੈਂਸ਼ਨ ਵੀ ਕਿਹਾ ਜਾਂਦਾ ਹੈ ਉਸ ਦੇ ਖਿਲਾਫ ਦੀਵਾਲੀਆਪਨ ਦੀ ਕਾਰਵਾਈ ਸ਼ੁਰੂ ਕਰਨ ਦਾ ਆਦੇਸ਼ ਜਾਰੀ ਕੀਤਾ ਗਿਆ ਸੀ। ਇਸ ਪ੍ਰੋਜੈਕਟ ਲਈ ਕਰਜ਼ਦਾਰਾਂ ਦੀ ਇੱਕ ਕਮੇਟੀ ਗਠਿਤ ਕਰਨ ਲਈ ਕਿਹਾ ਗਿਆ ਹੈ। ਇਸ ਤੋਂ ਪਹਿਲਾਂ 25 ਮਾਰਚ ਨੂੰ, NCLT ਨੇ ਸੁਪਰਟੈਕ ਲਿਮਟਿਡ ਦੇ ਖਿਲਾਫ਼ ਦੀਵਾਲੀਆਪਨ ਦੀ ਕਾਰਵਾਈ ਦਾ ਆਦੇਸ਼ ਦਿੱਤਾ ਸੀ। ਯੂਨੀਅਨ ਬੈਂਕ ਵੱਲੋਂ ਇਸ ਸਬੰਧੀ ਪਟੀਸ਼ਨ ਦਾਇਰ ਕੀਤੀ ਗਈ ਸੀ। ਸੁਪਰਟੈੱਕ ਦਾ ਯੂਨੀਅਨ ਬੈਂਕ ਵੱਲ 432 ਕਰੋੜ ਰੁਪਿਆ ਬਕਾਇਆ ਹੈ।