
Gold Rate News: ਚਾਂਦੀ ਦੀਆਂ ਕੀਮਤਾਂ ਚ ਵੀ ਹੋਇਆ ਵਾਧਾ
Gold Rate News: ਗਹਿਣਾ ਵਿਕਰੇਤਾਵਾਂ ਦੀ ਲਗਾਤਾਰ ਖਰੀਦਦਾਰੀ ਦੇ ਵਿਚਕਾਰ ਸੋਨੇ ਦੀਆਂ ਕੀਮਤਾਂ ਸਥਾਨਕ ਬਾਜ਼ਾਰ 'ਚ 550 ਰੁਪਏ ਵਧ ਕੇ 75,700 ਰੁਪਏ ਪ੍ਰਤੀ 10 ਗ੍ਰਾਮ ਹੋ ਗਈਆਂ। ਰਾਸ਼ਟਰੀ ਰਾਜਧਾਨੀ 'ਚ 99.9 ਫ਼ੀਸਦੀ ਅਤੇ 99.5 ਫ਼ੀਸਦੀ ਸ਼ੁੱਧਤਾ ਵਾਲੇ ਦੀ ਸੋਨੇ ਦੀ ਕੀਮਤ ਕ੍ਰਮਵਾਰ 75,700 ਰੁਪਏ ਪ੍ਰਤੀ 10 ਗ੍ਰਾਮ ਪਹੁੰਚ ਗਈ।
ਪੜ੍ਹੋ ਇਹ ਖ਼ਬਰ : Karnataka News: 'ਪ੍ਰਾਈਵੇਟ ਕੰਪਨੀਆਂ 'ਚ ਕੁਝ ਅਸਾਮੀਆਂ 'ਤੇ ਮਿਲੇਗਾ 100% ਰਾਖਵਾਂਕਰਨ'; ਸਰਕਾਰ ਲਿਆ ਸਕਦੀ ਹੈ ਬਿੱਲ
ਆਲ ਇੰਡੀਆ ਸਰਾਫਾ ਐਸੋਸੀਏਸ਼ਨ ਮੁਤਾਬਕ ਸੋਮਵਾਰ ਨੂੰ ਕੀਮਤੀ ਧਾਤੂ ਦੇ ਭਾਅ 75,150 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਏ ਸਨ। ਪੀਲੀ ਧਾਤੂ 10 ਜੁਲਾਈ ਤੋਂ ਪਿਛਲੇ ਪੰਜ ਸੈਸ਼ਨਾਂ 'ਚ 1,300 ਰੁਪਏ ਪ੍ਰਤੀ 10 ਗ੍ਰਾਮ ਵਧੀ ਹੈ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਇਸ ਤੌਰਾਨ ਚਾਂਦੀ ਦੀ ਕੀਮਤ ਵੀ 400 ਰੁਪਏ ਦੇ ਵਾਧੇ ਨਾਲ 94,400 ਰੁਪਏ ਪ੍ਰਤੀ ਕਿੱਲੋਗ੍ਰਾਮ 'ਤੇ ਪਹੁੰਚ ਗਈ। ਪਿਛਲੇ ਸੈਸ਼ਨ 'ਚ ਇਹ 94,000 ਰੁਪਏ ਪ੍ਰਤੀ ਕਿੱਲੋਗ੍ਰਾਮ 'ਤੇ ਬੰਦ ਹੋਈ ਸੀ।
(For more Punjabi news apart from Gold prices broke records, the price of gold reached around 76 thousand, stay tuned to Rozana Spokesman)