SBI ਨੇ ਮਹਿੰਗਾ ਕੀਤਾ ਹੋਮ ਲੋਨ, ਗਾਹਕਾਂ ਦੀ EMI ’ਤੇ ਹੋਵੇਗਾ ਸਿੱਧਾ ਅਸਰ
Published : Aug 17, 2022, 2:00 pm IST
Updated : Aug 17, 2022, 2:00 pm IST
SHARE ARTICLE
SBI’s home loan EMIs to rise as lending rate hiked again
SBI’s home loan EMIs to rise as lending rate hiked again

ਬੈਂਕ ਨੇ ਬਾਹਰੀ ਬੈਂਚਮਾਰਕ ਅਤੇ ਰੈਪੋ ਰੇਟ ਨਾਲ ਜੁੜੇ ਕਰਜ਼ਿਆਂ 'ਤੇ ਵਿਆਜ ਦਰਾਂ 'ਚ 0.50 ਫੀਸਦੀ ਦਾ ਵਾਧਾ ਕੀਤਾ ਹੈ।

 

ਨਵੀਂ ਦਿੱਲੀ:  ਰਿਜ਼ਰਵ ਬੈਂਕ ਵੱਲੋਂ ਰੈਪੋ ਰੇਟ ਵਧਾਉਣ ਤੋਂ ਬਾਅਦ ਹੁਣ ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ SBI ਨੇ ਵੀ ਆਪਣੇ ਗਾਹਕਾਂ 'ਤੇ ਕਰਜ਼ੇ ਦਾ ਬੋਝ ਵਧਾ ਦਿੱਤਾ ਹੈ। ਬੈਂਕ ਨੇ ਬਾਹਰੀ ਬੈਂਚਮਾਰਕ ਅਤੇ ਰੈਪੋ ਰੇਟ ਨਾਲ ਜੁੜੇ ਕਰਜ਼ਿਆਂ 'ਤੇ ਵਿਆਜ ਦਰਾਂ 'ਚ 0.50 ਫੀਸਦੀ ਦਾ ਵਾਧਾ ਕੀਤਾ ਹੈ।

SBI SBI

ਬੈਂਕ ਦੀ ਵੈੱਬਸਾਈਟ ਅਨੁਸਾਰ 15 ਅਗਸਤ ਤੋਂ ਘਰ ਅਤੇ ਵਾਹਨ ਕਰਜ਼ਿਆਂ ਸਮੇਤ ਬਾਹਰੀ ਬੈਂਚਮਾਰਕ (ਈਬੀਐਲਆਰ) ਅਤੇ ਰੇਪੋ ਦਰ (ਆਰਐਲਐਲਆਰ) ਨਾਲ ਜੁੜੇ ਹਰ ਤਰ੍ਹਾਂ ਦੇ ਕਰਜ਼ਿਆਂ 'ਤੇ ਵਿਆਜ ਦਰਾਂ ਵਧ ਗਈਆਂ ਹਨ। ਇਸ ਦਾ ਸਿੱਧਾ ਅਸਰ ਗਾਹਕਾਂ ਦੀ EMI 'ਤੇ ਪਵੇਗਾ। ਇਸ ਮਹੀਨੇ ਦੀ ਸ਼ੁਰੂਆਤ 'ਚ ਰਿਜ਼ਰਵ ਬੈਂਕ ਨੇ ਵੀ ਮਹਿੰਗਾਈ 'ਤੇ ਕਾਬੂ ਪਾਉਣ ਲਈ ਰੈਪੋ ਰੇਟ 'ਚ 0.50 ਫੀਸਦੀ ਦਾ ਵਾਧਾ ਕੀਤਾ ਸੀ। SBI ਨੇ ਵੀ 15 ਅਗਸਤ ਤੋਂ ਆਪਣੇ MCLR 'ਚ 0.20 ਫੀਸਦੀ ਦਾ ਵਾਧਾ ਕੀਤਾ ਹੈ।

SBISBI

MCLR 'ਚ ਵਾਧੇ ਤੋਂ ਬਾਅਦ ਇਕ ਸਾਲ ਦੀ ਵਿਆਜ ਦਰ 7.70 ਫੀਸਦੀ ਹੋ ਗਈ ਹੈ, ਜੋ ਪਹਿਲਾਂ 7.50 ਫੀਸਦੀ ਸੀ। ਇਸੇ ਤਰ੍ਹਾਂ ਦੋ ਸਾਲਾਂ ਦਾ MCLR 7.9 ਫੀਸਦੀ ਅਤੇ ਤਿੰਨ ਸਾਲਾਂ ਦਾ 8 ਫੀਸਦੀ ਹੋ ਗਿਆ ਹੈ। ਵਰਤਮਾਨ ਵਿਚ ਬੈਂਕ ਦੇ ਜ਼ਿਆਦਾਤਰ ਕਰਜ਼ੇ ਇਕ ਸਾਲ ਦੀ MCLR ਦਰ ਨਾਲ ਜੁੜੇ ਹੋਏ ਹਨ।
SBI ਦੇ 50 ਆਧਾਰ ਅੰਕਾਂ ਦੇ ਵਾਧੇ ਤੋਂ ਬਾਅਦ ਬਾਹਰੀ ਬੈਂਚਮਾਰਕ ਨਾਲ ਜੁੜੇ ਕਰਜ਼ਿਆਂ ਲਈ ਵਿਆਜ ਦਰ ਯਾਨੀ EBLR ਵਧ ਕੇ 8.05 ਪ੍ਰਤੀਸ਼ਤ ਹੋ ਗਈ ਹੈ, ਜਦਕਿ ਰੇਪੋ ਰੇਟ RLLR ਨਾਲ ਜੁੜੇ ਕਰਜ਼ਿਆਂ 'ਤੇ ਵਿਆਜ ਦਰ 7.65 ਪ੍ਰਤੀਸ਼ਤ ਹੋ ਗਈ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement