ਸੈਂਸੈਕਸ ਪਹਿਲੀ ਵਾਰ 44 ਹਜ਼ਾਰ ਤੋਂ ਪਾਰ, ਮਿੰਟਾਂ 'ਚ ਨਿਵੇਸ਼ਕਾਂ ਨੇ ਕੀਤੀ 71 ਹਜ਼ਾਰ ਕਰੋੜ ਦੀ ਕਮਾਈ 
Published : Nov 17, 2020, 11:12 am IST
Updated : Nov 17, 2020, 11:34 am IST
SHARE ARTICLE
Sensex hits 44,000 on vaccine hopes, Nifty takes out 12,900; Voda Idea gains 5%
Sensex hits 44,000 on vaccine hopes, Nifty takes out 12,900; Voda Idea gains 5%

ਨਿਫਟੀ 100 ਅੰਕ ਦੀ ਛਲਾਂਗ ਲਗਾ ਕੇ 12871 ਦੇ ਪੱਧਰ 'ਤੇ ਪਹੁੰਚ ਗਿਆ ਹੈ।

ਨਵੀਂ ਦਿੱਲੀ - ਕੋਰੋਨਾ ਵਾਇਰਸ ਟੀਕੇ ਬਾਰੇ ਵੱਡੀ ਖ਼ਬਰ ਆਉਣ ਤੋਂ ਬਾਅਦ ਭਾਰਤੀ ਸਟਾਕ ਮਾਰਕੀਟ ਆਲ ਟਾਈਮ ਸਿਖਰ 'ਤੇ ਪਹੁੰਚ ਗਿਆ ਹੈ। ਬੀ.ਐਸ.ਈ. ਦਾ 30 ਸ਼ੇਅਰਾਂ ਵਾਲਾ ਇੰਡੈਕਸ ਸੈਂਸੈਕਸ 350 ਅੰਕ ਚੜ੍ਹ ਕੇ 44 ਹਜ਼ਾਰ ਨੂੰ ਪਾਰ ਕਰ ਗਿਆ ਹੈ। ਸੈਂਸੈਕਸ ਨੇ ਪਹਿਲੀ ਵਾਰ 44 ਹਜ਼ਾਰ ਨੂੰ ਪਾਰ ਕੀਤਾ ਹੈ।

Nifty upNifty up

ਇਸ ਦੇ ਨਾਲ ਹੀ ਐਨ.ਐਸ.ਈ. ਦਾ 50 ਸ਼ੇਅਰਾਂ ਵਾਲਾ ਪ੍ਰਮੁੱਖ ਇੰਡੈਕਸ ਐਨ.ਐਸ.ਈ. ਨਿਫਟੀ 100 ਅੰਕ ਦੀ ਛਲਾਂਗ ਲਗਾ ਕੇ 12871 ਦੇ ਪੱਧਰ 'ਤੇ ਪਹੁੰਚ ਗਿਆ ਹੈ। ਮਾਹਰਾਂ ਦਾ ਕਹਿਣਾ ਹੈ ਕਿ ਪਹਿਲੇ 5 ਮਿੰਟਾਂ ਵਿਚ ਨਿਵੇਸ਼ਕਾਂ ਨੇ 71 ਹਜ਼ਾਰ ਕਰੋੜ ਦੀ ਕਮਾਈ ਕੀਤੀ ਹੈ।

Sensex Sensex

ਆਉਣ ਵਾਲੇ ਦਿਨਾਂ ਵਿਚ ਸਟਾਕ ਮਾਰਕੀਟ ਫਿਰ ਤੋਂ ਇੱਕ ਨਵੇਂ ਸ਼ਿਖ਼ਰ 'ਤੇ ਪਹੁੰਚਦਾ ਦਿਖਾਈ ਦੇ ਰਿਹਾ ਹੈ। ਅੱਜ ਏਸ਼ੀਆਈ ਬਾਜ਼ਾਰਾਂ ਵਿਚ ਵੀ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਜਾਪਾਨ ਦੇ ਬੈਂਚਮਾਰਕ ਇੰਡੈਕਸ ਦੀ ਨਿੱਕੇਈ 'ਚ ਉਚਾਈ ਜਾਰੀ ਹੈ। ਇਸ ਦੇ ਨਾਲ ਹੀ ਸਿੰਗਾਪੁਰ ਦੇ ਸਟ੍ਰੇਟ ਟਾਈਮਜ਼ 'ਚ 0.80 ਪ੍ਰਤੀਸ਼ਤ ਦੀ ਤੇਜ਼ੀ ਨਜ਼ਰ ਆ ਰਹੀ ਹੈ। ਹਾਂਗ ਕਾਂਗ ਦਾ ਵੱਡਾ ਬੈਂਚਮਾਰਕ ਇੰਡੈਕਸ ਹੈਂਗਸੈਂਗ ਵੀ ਮਜ਼ਬੂਤੀ ਨਾਲ 26,434 ਦੇ ਪੱਧਰ 'ਤੇ ਨਜ਼ਰ ਆ ਰਿਹਾ ਹੈ। 

ModernaModerna

ਮਾਡਰਨਾ ਦਾ ਕਹਿਣਾ ਹੈ ਕਿ ਉਸ ਦੀ ਕੋਰੋਨਾ ਵੈਕਸੀਨ 94.5 ਪ੍ਰਤੀਸ਼ਤ ਸਫਲ ਰਹੀ ਹੈ। ਇਸ ਤੋਂ ਪਹਿਲਾਂ ਫਾਈਜ਼ਰ ਨੇ ਵੀ ਆਪਣੇ ਟੀਕੇ ਨੂੰ 90 ਪ੍ਰਤੀਸ਼ਤ ਪ੍ਰਭਾਵਸ਼ਾਲੀ ਐਲਾਨ ਕੀਤਾ ਸੀ। ਟੀਕੇ 'ਤੇ ਖੁਸ਼ਖਬਰੀ ਅਤੇ ਰਾਹਤ ਪੈਕੇਜ ਨੇ ਬਾਜ਼ਾਰਾਂ ਵਿਚ ਉਤਸ਼ਾਹ ਭਰਿਆ ਹੈ। ਯੂ.ਐਸ. ਦੇ ਬਾਜ਼ਾਰਾਂ ਵਿਚ ਉਛਾਲ ਜਾਰੀ ਹੈ ਭਾਰਤ ਦੀ ਬਾਇਲੋਜੀਕਲ-ਈ. ਨੇ ਵੀ ਮਨੁੱਖੀ ਅਜ਼ਮਾਇਸ਼ਾਂ ਸ਼ੁਰੂ ਕਰ ਦਿੱਤੀਆਂ ਹਨ।

Brent crudeBrent crude

ਇਸ ਦੌਰਾਨ ਬ੍ਰੈਂਟ ਕਰੂਡ 'ਚ ਵੀ 3 ਪ੍ਰਤੀਸ਼ਤ ਦਾ ਉਛਾਲ ਦੇਖਣ ਨੂੰ ਮਿਲ ਰਿਹਾ ਹੈ। ਯੂ.ਐਸ. ਦੇ ਬਾਜ਼ਾਰਾਂ ਵਿਚ ਤੇਜ਼ੀ ਦੀ ਸਥਿਤੀ ਇਹ ਹੈ ਕਿ ਕੱਲ ਦੇ ਕਾਰੋਬਾਰ ਵਿਚ ਡਾਓ 471 ਅੰਕ ਵਧ ਕੇ 29950 ਦੇ ਪੱਧਰ 'ਤੇ ਬੰਦ ਹੋਇਆ ਸੀ। ਇਸ ਦੇ ਨਾਲ ਹੀ ਨੈਸਡੈਕ 95 ਅੰਕ ਦੀ ਤੇਜ਼ੀ ਨਾਲ ਅਤੇ 11924 ਰੇ ਦੇ ਪੱਧਰ 'ਤੇ ਬੰਦ ਹੋਇਆ।

SHARE ARTICLE

ਏਜੰਸੀ

Advertisement

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

Raja Raj Singh Clash With Police : ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

Panjab university senate issue :ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM
Advertisement