
ਚਾਲੂ ਵਿੱਤੀ ਸਾਲ ਦੀ ਅਪ੍ਰੈਲ-ਜਨਵਰੀ ਮਿਆਦ 'ਚ ਯੂਰੀਆ ਦੀ ਦਰਾਮਦ 1.81 ਅਰਬ ਡਾਲਰ ਰਹੀ
ਨਵੀਂ ਦਿੱਲੀ: ਸਰਕਾਰ ਨੇ ਸੋਮਵਾਰ ਨੂੰ ਇੰਡੀਆ ਪੋਟਾਸ਼ ਲਿਮਟਿਡ ਰਾਹੀਂ ਯੂਰੀਆ (ਖੇਤੀਬਾੜੀ ਗ੍ਰੇਡ) ਦੇ ਆਯਾਤ ਨੂੰ ਇਕ ਸਾਲ ਲਈ ਵਧਾ ਕੇ ਮਾਰਚ 2025 ਤੱਕ ਕਰ ਦਿੱਤਾ ਹੈ।
ਵਿਦੇਸ਼ ਵਪਾਰ ਡਾਇਰੈਕਟੋਰੇਟ ਜਨਰਲ (DGFT) ਦੇ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ, "ਸਰਕਾਰ ਨੇ ਇੰਡੀਅਨ ਪੋਟਾਸ਼ ਲਿਮਟਿਡ ਰਾਹੀਂ ਯੂਰੀਆ (ਖੇਤੀਬਾੜੀ ਗ੍ਰੇਡ) ਦੀ ਦਰਾਮਦ ਦੀ ਆਗਿਆ 31 ਮਾਰਚ, 2025 ਤੱਕ ਦਿੱਤੀ ਹੈ। ''
ਚਾਲੂ ਵਿੱਤੀ ਸਾਲ ਦੀ ਅਪ੍ਰੈਲ-ਜਨਵਰੀ ਮਿਆਦ 'ਚ ਯੂਰੀਆ ਦੀ ਦਰਾਮਦ 1.81 ਅਰਬ ਡਾਲਰ ਰਹੀ। ਖਾਦ ਮੁੱਖ ਤੌਰ 'ਤੇ ਚੀਨ, ਓਮਾਨ ਅਤੇ ਰੂਸ ਤੋਂ ਆਯਾਤ ਕੀਤੀ ਜਾਂਦੀ ਹੈ।