ਸੈਮਸੰਗ ਬਣਿਆ ਭਾਰਤ ਦਾ ਸੱਭ ਤੋਂ ਭਰੋਸੇਮੰਦ ਬਰਾਂਡ 
Published : Apr 18, 2018, 11:39 am IST
Updated : Apr 18, 2018, 11:39 am IST
SHARE ARTICLE
Samsung
Samsung

ਦੱਖਣੀ ਕੋਰੀਆ ਦੀ ਕੰਜ਼ਿਊਮਰ ਡਿਊਰੇਬਲਜ਼ ਕੰਪਨੀ ਸੈਮਸੰਗ ਭਾਰਤ ਦਾ ਸੱਭ ਤੋਂ ਭਰੋਸੇਮੰਦ ਬਰਾਂਡ ਬਣੀ ਹੋਈ ਹੈ। ਇਸ ਤੋਂ ਬਾਅਦ ਸੋਨੀ ਅਤੇ ਐਲਜੀ ਦਾ ਨੰਬਰ ਆਉਂਦਾ ਹੈ।

ਮੁੰਬਈ: ਦੱਖਣੀ ਕੋਰੀਆ ਦੀ ਕੰਜ਼ਿਊਮਰ ਡਿਊਰੇਬਲਜ਼ ਕੰਪਨੀ ਸੈਮਸੰਗ ਭਾਰਤ ਦਾ ਸੱਭ ਤੋਂ ਭਰੋਸੇਮੰਦ ਬਰਾਂਡ ਬਣੀ ਹੋਈ ਹੈ। ਇਸ ਤੋਂ ਬਾਅਦ ਸੋਨੀ ਅਤੇ ਐਲਜੀ ਦਾ ਨੰਬਰ ਆਉਂਦਾ ਹੈ। ਉਥੇ ਹੀ ਮੁੱਖ 5 ਬਰਾਂਡਜ਼ 'ਚ ਟਾਟਾ ਗਰੁਪ ਸਿਰਫ਼ ਇਕੋ ਭਾਰਤੀ ਕੰਪਨੀ ਦੇ ਤੌਰ 'ਤੇ ਮੌਜੂਦ ਹੈ, ਜੋ ਚੌਥੇ ਨੰਬਰ 'ਤੇ ਹੈ।

Tata GroupTata Group

ਬਰਾਂਡ ਟਰੱਸਟ ਰਿਪੋਰਟ 2014 'ਚ ਇਹ ਗੱਲਾਂ ਸਾਹਮਣੇ ਆਈਆਂ ਹਨ। ਮੁੱਖ 3 ਸੂਚੀ 'ਚ ਕੋਈ ਬਦਲਾਅ ਨਹੀਂ ਹੋਇਆ, ਉਥੇ ਹੀ ਟਾਟਾ ਗਰੁਪ ਦੀ ਸਥਿਤੀ 'ਚ ਸੁਧਾਰ ਹੋਇਆ ਹੈ। 

SBISBI

ਬੈਂਕਿੰਗ ਵਿਤੀ ਸੇਵਾਵਾਂ ਅਤੇ ਬੀਮਾ ਖੇਤਰ ਦੀ ਗੱਲ ਕਰੀਏ ਤਾਂ ਦੇਸ਼ ਦਾ ਸੱਭ ਤੋਂ ਵੱਡਾ ਕਰਜ਼ਦਾਤਾ ਸਟੇਟ ਬੈਂਕ ਆਫ਼ ਇੰਡੀਆ ਮੋਹਰੀ ਦੇ ਤੌਰ 'ਤੇ ਸਾਹਮਣੇ ਆਇਆ ਹੈ, ਜੋ ਸੂਚੀ 'ਚ 21ਵੇਂ ਸਥਾਨ 'ਤੇ ਰਿਹਾ।

PepsicoPepsico

ਉਥੇ ਹੀ ਪੈਪਸੀ ਫ਼ੂਡ ਐਂਡ ਬਿਵਰੇਜ ਸ਼੍ਰੇਣੀ 'ਚ ਸਿਖਰ 'ਤੇ ਰਿਹਾ ਅਤੇ ਉਸ ਨੂੰ ਸੂਚੀ 'ਚ 44ਵੇਂ ਸਥਾਨ 'ਤੇ ਜਗ੍ਹਾ ਮਿਲੀ। ਬਾਬਾ ਰਾਮਦੇਵ ਦੀ ਪਤੰਜਲੀ ਐਫ਼ਐਮਸੀਜੀ ਸ਼੍ਰੇਣੀ 'ਚ ਸੱਭ ਤੋਂ ਅੱਗੇ ਰਹੀ ਅਤੇ ਸੂਚੀ 'ਚ 13ਵੇਂ ਨੰਬਰ 'ਤੇ ਰਹੀ। 

AppleApple

ਰਿਪੋਰਟ ਮੁਤਾਬਕ ਅਮਰੀਕਾ ਦੀ ਐੱਪਲ ਕੰਪਨੀ ਸੂਚੀ 'ਚ 5ਵੇਂ ਸਥਾਨ 'ਤੇ ਰਹੀ, ਜੋ ਬੀਤੇ ਸਾਲ ਦੀ ਤੁਲਨਾ 'ਚ ਇਕ ਸਥਾਨ ਘੱਟ ਹੈ। ਕੰਪਿਊਟਰ ਬਣਾਉਣ ਵਾਲੀ ਕੰਪਨੀ ਡੈਲ ਦੋ ਸਥਾਨ ਦੇ ਸੁਧਾਰ ਨਾਲ ਛੇਵੇਂ ਸਥਾਨ 'ਤੇ ਪਹੁੰਚ ਗਈ ਹੈ, ਉਥੇ ਹੀ ਆਟੋ ਕੰਪਨੀ ਹੋਂਡਾ 7ਵੇਂ ਸਥਾਨ 'ਤੇ ਰਹੀ।

NikeNike

ਸਪੋਰਟਸਵੀਅਰ ਕੰਪਨੀ ਨਾਇਕੀ 29 ਸਥਾਨ ਦੀ ਛਲਾਂਗ ਨਾਲ 8ਵੇਂ ਸਥਾਨ 'ਤੇ ਪਹੁੰਚ ਗਈ ਹੈ, ਉਥੇ ਹੀ ਕੰਪਿਊਟਰ ਬਣਾਉਣ ਵਾਲੀ ਇਕ ਹੋਰ ਕੰਪਨੀ ਹੈਵਲੇਟ ਪੈਕਰਡ (ਐਚਪੀ) ਅਤੇ ਕਾਰ ਕੰਪਨੀ ਮਾਰੂਤੀ ਸੁਜ਼ੂਕੀ ਹੌਲੀ ਹੌਲੀ 9ਵੇਂ ਅਤੇ 10ਵੇਂ ਨੰਬਰ 'ਤੇ ਰਹੀਆਂ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM

'ਨੀਲਾ ਬਾਣਾ ਪਾ ਕੇ ਸਿੱਖੀ ਨੂੰ ਬਦਨਾਮ ਕੀਤਾ ਮਹਿਰੋਂ ਨੇ' Gursimran Mand | Sri Darbar Sahib |Amritpal Mehron

16 Jun 2025 3:02 PM

ਸਾਨੂੰ ਵੱਖ ਵੱਖ ਕਰਨ ਲਈ ਲੱਚਰਤਾ ਫੈਲਾਈ ਜਾ ਰਹੀ ਹੈ-Akal Takht Jathedar Gargaj|Amritpal mehron| Kamal Bhabhi

16 Jun 2025 3:02 PM

Nihang Singh Lawyer Big Disclosures | Amritpal Singh Mehron | Kamal Kaur Bhabhi Murder Case News

15 Jun 2025 8:46 PM

Kamal Kaur Bhabhi Murder Case Update : Amritpal Singh Mehron fled abroad | Punjab Police Disclosures

15 Jun 2025 8:44 PM
Advertisement