Lockdown 2.0- ਦੇਸ਼ ਦੀ 45 ਫੀਸਦੀ ਅਰਥਵਿਵਸਥਾ 20 ਅਪ੍ਰੈਲ ਤੋਂ ਹੋ ਜਾਵੇਗੀ ਰੀ-ਸਟਾਰਟ
Published : Apr 18, 2020, 4:35 pm IST
Updated : Apr 18, 2020, 4:35 pm IST
SHARE ARTICLE
Photo
Photo

ਦੇਸ਼ ਭਰ ਵਿਚ ਲੌਕਡਾਊਨ ਦਾ ਦੂਜਾ ਪੜਾਅ ਜਾਰੀ ਹੈ। ਇਹ 3 ਮਈ ਤੱਕ ਚੱਲੇਗਾ।

ਨਵੀਂ ਦਿੱਲੀ: ਦੇਸ਼ ਭਰ ਵਿਚ ਲੌਕਡਾਊਨ ਦਾ ਦੂਜਾ ਪੜਾਅ ਜਾਰੀ ਹੈ। ਇਹ 3 ਮਈ ਤੱਕ ਚੱਲੇਗਾ। ਇਸ ਨੂੰ ਲੈ ਕੇ ਸਰਕਾਰ ਨੇ ਵੀ ਨਵੀਂ ਗਾਈਡਲਾਈਨ ਜਾਰੀ ਕੀਤੀ ਹੈ। ਇਸ ਤੋਂ ਬਾਅਦ ਹੁਣ 20 ਅਪ੍ਰੈਲ ਤੋਂ ਕਈ ਸੈਕਟਰਾਂ ਵਿਚ ਫਿਰ ਤੋਂ ਕੰਮ ਸ਼ੁਰੂ ਹੋ ਜਾਵੇਗਾ। ਮੀਡੀਆ ਰਿਪੋਰਟ ਮੁਤਾਬਕ ਸਰਕਾਰ ਨੇ ਜਿਨ੍ਹਾਂ ਸੈਕਟਰਾਂ ਵਿਚ ਕੰਮ ਸ਼ੁਰੂ ਕਰਨਦੀ ਇਜਾਜ਼ਤ ਦਿੱਤੀ ਹੈ।

File PhotoFile Photo

ਉਹਨਾਂ ਵਿਚ 65 ਫੀਸਦੀ ਲੋਕ ਕੰਮ ਕਰਦੇ ਹਨ। ਮੰਨਿਆ ਜਾ ਰਿਹਾ ਹੈ ਕਿ ਇਸ ਛੋਟ ਤੋਂ ਬਾਅਦ 45 ਫੀਸਦੀ ਅਰਥਵਿਵਸਥਾ ਵਿਚ ਕੰਮ ਸ਼ੁਰੂ ਹੋ ਜਾਵੇਗਾ। ਅਜਿਹੇ ਵਿਚ ਦੇਸ਼ ਦੀ ਜੀਡੀਪੀ ਵਿਕਾਸ ਦਰ ਵਿਚ ਜਾਰੀ ਗਿਰਾਵਟ ਥੋੜੀ ਘੱਟ ਹੋਵੇਗੀ। ਮੀਡੀਆ ਰਿਪੋਰਟ ਅਨੁਸਾਰ ਦੇਸ਼ ਦੇ ਕੁੱਲ ਜੀਡੀਪੀ ਵਿਚ 34.64 ਫੀਸਦੀ ਯੋਗਦਾਨ ਖੇਤੀਬਾੜੀ ਸੈਕਟਕ ਦਾ ਹੈ।

EconomyPhoto

ਅਜਿਹੇ ਵਿਚ ਸਰਕਾਰ ਵੱਲੋਂ ਫੂਡ ਪ੍ਰੋਸੈਸਿੰਗ ਇੰਡਸਟਰੀ, ਕੋਲਡ ਸਟੋਰੇਜ, ਵੇਅਰਹਾਊਸ ਸਰਵਿਸ, ਮੱਛੀਆਂ ਦਾ ਖਾਣਾ, ਪ੍ਰੋਸੈਸਿੰਗ, ਪੈਕੇਜਿੰਗ, ਮਾਰਕਿਟਿੰਗ, ਵਪਾਰਕ ਇਕਵੇਰੀਅਮ, ਮੱਛੀ ਪਾਲਣ ਉਤਪਾਦ, ਮੱਛੀ ਦਾ ਬੀਜ, ਚਾਹ, ਕਾਫੀ, ਰਬੜ, ਕਾਜੂ ਪ੍ਰੋਸੈਸਿੰਗ, ਪੈਕਜਿੰਗ, ਦੁੱਧ ਇਕੱਠਾ ਕਰਨਾ, ਪ੍ਰੋਸੈਸਿੰਗ, ਮੱਕੀ ਦਾ ਨਿਰਮਾਣ ਆਦਿ ਸ਼ੁਰੂ ਹੋਣ ਦੀ ਉਮੀਦ ਹੈ।

FarmingPhoto

ਖੇਤੀਬਾੜੀ ਨੀਤੀ ਮਾਹਰ ਦੇਵੇਂਦਰ ਸ਼ਰਮਾ ਨੇ ਕਿਹਾ ਕਿ ਲੌਕਡਾਉਨ 2.0 ਵਿਚ ਖੇਤੀਬਾੜੀ ਅਤੇ ਸਹਾਇਕ ਸੇਵਾਵਾਂ ਦੀ ਸ਼ੁਰੂਆਤ ਨਾਲ 50 ਪ੍ਰਤੀਸ਼ਤ ਲੋਕਾਂ ਨੂੰ ਕੰਮ ਮਿਲੇਗਾ ਕਿਉਂਕਿ ਅੱਧੀ ਤੋਂ ਵੱਧ ਆਬਾਦੀ ਖੇਤੀਬਾੜੀ ‘ਤੇ ਨਿਰਭਰ ਕਰਦੀ ਹੈ। ਇਸ ਸਮੇਂ ਸਰਕਾਰ ਹਾੜ੍ਹੀ ਦੀ ਫਸਲ ਦੀ ਖ਼ਰੀਦਦਾਰੀ ਕਰ ਰਹੀ ਹੈ। ਇਸ ਨਾਲ ਕਿਸਾਨਾਂ ਨੂੰ ਪੈਸਾ ਆਵੇਗਾ ਤੇ ਖਰੀਦਦਾਰੀ ਵਧੇਗੀ ਜੋ ਕਿ ਪੂਰੀ ਅਰਥਵਿਵਸਥਾ ਲਈ ਬਿਹਤਰ ਹੋਵੇਗਾ। ਹਾਲਾਂਕਿ, ਘਾਟੇ ਦੀ ਭਰਪਾਈ ਕਰਨ ਦਾ ਕੋਈ ਰਸਤਾ ਨਜ਼ਰ ਨਹੀਂ ਆ ਰਿਹਾ।

File PhotoFile Photo

ਇਸ ਤੋਂ ਇਲਾਵਾ ਸਰਕਾਰ ਨੇ ਡਾਟਾ, ਕਾਲ ਸੈਂਟਰ ਅਤੇ ਆਈਟੀ ਦਫਤਰ ਖੋਲ੍ਹਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਸ ਦੇ ਨਾਲ ਹੀ ਇਲੈਕਟ੍ਰੀਸ਼ੀਅਨ, ਪਲੰਬਰ, ਮੋਟਰ ਮਕੈਨਿਕ, ਤਰਖਾਣ, ਕੋਰੀਅਰ, ਡੀਟੀਐਚ ਅਤੇ ਕੇਬਲ ਸੇਵਾ ਕਰਮਚਾਰੀ ਵੀ ਆਪਣੀਆਂ ਸੇਵਾਵਾਂ ਸ਼ੁਰੂ ਕਰ ਸਕਣਗੇ। ਜ਼ਰੂਰੀ ਸਮਾਨ ਬਣਾਉਣ ਵਾਲੀਆਂ ਕੰਪਨੀਆਂ ਵੀ ਉਤਪਾਦਨ ਸ਼ੁਰੂ ਕਰ ਸਕਦੀਆਂ ਹਨ। ਇਹਨਾਂ ਤੋਂ ਇਲਾਵਾ ਰਿਅਲ ਅਸਟੇਟ ਸੈਕਟਰ ਨੂੰ ਵੀ ਕੰਮ ਕਰਨ ਦੀ ਮਨਜ਼ੂਰੀ ਮਿਲ ਗਈ ਹੈ।

Location: India, Delhi, New Delhi

SHARE ARTICLE

ਏਜੰਸੀ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement