
ਇੰਜੀਨੀਅਰਿੰਗ ਗ੍ਰੈਜੂਏਟਾਂ ਨੂੰ 4-12 ਲੱਖ ਰੁਪਏ ਦਾ ਪੈਕੇਜ ਮਿਲੇੇਗਾ।
Engineering career: ਸੂਚਨਾ ਤਕਨਾਲੋਜੀ ਕੰਪਨੀ ਕਾਗਨੀਜੈਂਟ ਨੇ ਐਤਵਾਰ ਨੂੰ ਕਿਹਾ ਕਿ ਉਹ ਨਵੇਂ ਇੰਜੀਨੀਅਰਿੰਗ ਗ੍ਰੈਜੂਏਟਾਂ ਨੂੰ 4-12 ਲੱਖ ਰੁਪਏ ਦਿੰਦੀ ਹੈ ਅਤੇ ਸੋਸ਼ਲ ਮੀਡੀਆ ’ਤੇ ਜਿਸ ਤਨਖਾਹ ਦਾ ਜ਼ਿਕਰ ਕੀਤਾ ਜਾ ਰਿਹਾ ਹੈ, ਉਹ ਗੈਰ-ਇੰਜੀਨੀਅਰਿੰਗ ਗ੍ਰੈਜੂਏਟ ਡਿਗਰੀ ਧਾਰਕਾਂ ਲਈ ਹੈ।
ਕੰਪਨੀ ਨੂੰ ਨਵੇਂ ਭਰਤੀ ਕਰਨ ਵਾਲਿਆਂ ਨੂੰ 2.52 ਲੱਖ ਰੁਪਏ ਸਾਲਾਨਾ ਤਨਖਾਹ ਦੀ ਪੇਸ਼ਕਸ਼ ਕਰਨ ਲਈ ਸੋਸ਼ਲ ਮੀਡੀਆ ’ਤੇ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਕੰਪਨੀ ਨੂੰ ਸਿਰਫ ਇਕ ਫ਼ੀ ਸਦੀ ਸਾਲਾਨਾ ਤਨਖਾਹ ਵਾਧਾ ਦੇਣ ਲਈ ਸੋਸ਼ਲ ਮੀਡੀਆ ’ਤੇ ਵੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ, ਇਹ 1-5 ਫ਼ੀ ਸਦੀ ਸਾਲਾਨਾ ਵਾਧੇ ਦੀ ਘੱਟ ਰੇਂਜ ਹੈ ਜੋ ਕੰਪਨੀ ਨੇ ਵਿਅਕਤੀਗਤ ਪ੍ਰਦਰਸ਼ਨ ਦੇ ਅਧਾਰ ’ਤੇ ਦਿਤੀ ਹੈ।
ਕਾਗਨੀਜੈਂਟ ਹਰ ਸਾਲ ਵੱਖ-ਵੱਖ ਭੂਮਿਕਾਵਾਂ ਲਈ ਨਵੇਂ ਇੰਜੀਨੀਅਰਾਂ ਅਤੇ ਗੈਰ-ਇੰਜੀਨੀਅਰਿੰਗ ਗ੍ਰੈਜੂਏਟਾਂ ਨੂੰ ਨਿਯੁਕਤ ਕਰਦਾ ਹੈ। ਉਨ੍ਹਾਂ ਕਿਹਾ ਕਿ ਗੈਰ-ਇੰਜੀਨੀਅਰਿੰਗ ਪਿਛੋਕੜ ਵਾਲੇ ਪ੍ਰਤਿਭਾਵਾਂ ਲਈ ਸਾਡੇ ਹਾਲੀਆ ਭਰਤੀ ਨੋਟਿਸ ਨੂੰ ਪੂਰੀ ਤਰ੍ਹਾਂ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ। ਲਗਭਗ 2.52 ਲੱਖ ਰੁਪਏ ਸਾਲਾਨਾ ਤਨਖਾਹ ਵਾਲੀ ਇਹ ਨੌਕਰੀ ਸਿਰਫ ਤਿੰਨ ਸਾਲ ਦੀ ਅੰਡਰਗ੍ਰੈਜੂਏਟ ਡਿਗਰੀ ਵਾਲੇ ਉਮੀਦਵਾਰਾਂ ਲਈ ਸੀ, ਇੰਜੀਨੀਅਰਿੰਗ ਗ੍ਰੈਜੂਏਟਾਂ ਲਈ ਨਹੀਂ।
ਉਨ੍ਹਾਂ ਕਿਹਾ ਕਿ ਨਵੇਂ ਇੰਜੀਨੀਅਰਿੰਗ ਗ੍ਰੈਜੂਏਟਾਂ ਲਈ ਸਾਡਾ ਸਾਲਾਨਾ ਤਨਖਾਹ 4 ਲੱਖ ਰੁਪਏ ਤੋਂ ਲੈ ਕੇ 12 ਲੱਖ ਰੁਪਏ ਤਕ ਹੈ। ਇਹ ਅਤਿ ਆਧੁਨਿਕ ਉਦਯੋਗ ’ਚ ਨਿਯੁਕਤੀ ਦੀ ਸ਼੍ਰੇਣੀ, ਹੁਨਰ ਅਤੇ ਮਾਨਤਾ ਸਰਟੀਫਿਕੇਟ ’ਤੇ ਨਿਰਭਰ ਕਰਦਾ ਹੈ।
(For more news apart from By becoming an engineer you can earn lakhs of rupees, stay tuned to Rozana Spokesman)