ਕੈਨੇਡਾ ਦੀ ਬਰੁਕਫ਼ੀਲਡ ਖ਼ਰੀਦੇਗੀ ਅੰਬਾਨੀ ਦੀ ਗੈਸ ਪਾਈਪਲਾਈਨ
Published : Sep 18, 2018, 9:40 am IST
Updated : Sep 18, 2018, 9:40 am IST
SHARE ARTICLE
Gas Pipeline
Gas Pipeline

ਕੈਨੇਡਾ ਦੀ ਬਰੁਕਫੀਲਡ ਫਰਮ 'ਈਸਟ ਵੈਸਟ ਪਾਈਪਲਾਈਨ ਲਿਮਟਿਡ' ਨੂੰ ਖਰੀਦਣ ਜਾ ਰਹੀ ਹੈ...........

ਮੁੰਬਈ  : ਕੈਨੇਡਾ ਦੀ ਬਰੁਕਫੀਲਡ ਫਰਮ 'ਈਸਟ ਵੈਸਟ ਪਾਈਪਲਾਈਨ ਲਿਮਟਿਡ' ਨੂੰ ਖਰੀਦਣ ਜਾ ਰਹੀ ਹੈ, ਜਿਸ ਨੂੰ ਪਹਿਲਾਂ ਰਿਲਾਇੰਸ ਗੈਸ ਟਰਾਂਸਪੋਰਟੇਸ਼ਨ ਇਫਰਾਸਟ੍ਰਕਚਰ ਲਿਮਟਿਡ ਕਿਹਾ ਜਾਂਦਾ ਸੀ। ਇਹ ਗੈਸ ਪਾਈਪਲਾਈਨ ਕਾਰੋਬਾਰ ਮੁਕੇਸ਼ ਅੰਬਾਨੀ ਦਾ ਹੈ। ਖਬਰਾਂ ਮੁਤਾਬਕ ਇਹ ਸੌਦਾ 14 ਹਜ਼ਾਰ ਕਰੋੜ ਰੁਪਏ ਦਾ ਸਕਦਾ ਹੈ। ਕੈਨੇਡਾ ਦੀ ਫਰਮ ਵਲੋਂ ਭਾਰਤੀ ਤੇਲ ਅਤੇ ਗੈਸ ਇਨਫਰਾਸਟ੍ਰਕਚਰ ਖੇਤਰ 'ਚ ਇਹ ਇਸ ਤਰ੍ਹਾਂ ਦਾ ਪਹਿਲਾ ਸੌਦਾ ਹੋਵੇਗਾ। 1,400 ਕਿਲੋਮੀਟਰ ਲੰਬੀ ਇਹ ਪਾਈਪਲਾਈਨ ਆਂਧਰਾ ਤੱਟ 'ਤੇ ਕਾਕੀਨਾਡਾ ਨੂੰ ਗੁਜਰਾਤ ਦੇ ਭਰੂਚ ਨਾਲ ਜੋੜਦੀ ਹੈ।

ਸੂਤਰਾਂ ਮੁਤਾਬਕ, ਭਾਰਤੀ ਮੁਕਾਬਲੇਬਾਜ਼ੀ ਕਮਿਸ਼ਨ (ਸੀ. ਸੀ. ਆਈ.) ਨੇ ਪਿਛਲੇ ਹਫਤੇ ਆਪਣੀ ਮਨਜ਼ੂਰੀ ਦੇ ਦਿਤੀ ਹੈ। ਬਰੁਕਫੀਲਡ ਨੇ ਇਨਫਰਾਸਟ੍ਰਕਚਰ ਨਿਵੇਸ਼ ਟਰੱਸਟ ਦੇ ਰਜਿਸਟਰੇਸ਼ਨ ਲਈ ਸਕਿਓਰਿਟੀ ਐਕਸਚੇਂਜ ਬੋਰਡ (ਸੇਬੀ) 'ਚ ਵੀ ਅਰਜ਼ੀ ਦਾਖਲ ਕੀਤੀ ਹੈ, ਜਿਸ ਨੂੰ ਇਸ ਮਹੀਨੇ ਮਨਜ਼ੂਰੀ ਮਿਲਣ ਦੀ ਉਮੀਦ ਹੈ।
'ਈਸਟ ਵੈਸਟ ਪਾਈਪਲਾਈਨ ਲਿਮਟਿਡ' ਮੁਕੇਸ਼ ਅੰਬਾਨੀ ਅਤੇ ਉਨ੍ਹਾਂ ਦੇ ਪਰਿਵਾਰ ਦੀ ਪ੍ਰਾਈਵੇਟ ਕੰਪਨੀ ਹੈ।

ਇਹ ਪਾਈਪਲਾਈਨ ਹੋਰ ਆਪਰੇਟਰਾਂ ਜਿਵੇਂ ਗੇਲ ਅਤੇ ਗੁਜਰਾਤ ਸਟੇਟ ਪੈਟਰੋਨੈਟ ਦੇ ਨਾਲ ਜੁੜੀ ਹੋਈ ਹੈ, ਜੋ ਦੇਸ਼ ਦੇ ਹੋਰ ਇਲਾਕਿਆਂ 'ਚ ਗੈਸ ਦੀ ਡਲਿਵਰੀ ਲਈ ਹੈ। ਰਿਲਾਇੰਸ ਇੰਡਸਟਰੀਜ਼ ਲਿਮਟਿਡ ਦੇ ਕ੍ਰਿਸ਼ਣਾ ਗੋਦਾਵਰੀ ਬੇਸਿਨ ਤੋਂ ਗੈਸ ਦੇ ਘਟ ਉਤਪਾਦਨ ਕਾਰਨ ਇਹ ਕੰਪਨੀ ਕਮਾਈ ਕਰਨ 'ਚ ਨਾਕਾਮ ਰਹੀ। ਹਾਲਾਂਕਿ ਇਸ ਸੌਦੇ 'ਤੇ ਬਰੁਕਫੀਲਡ ਅਤੇ ਅੰਬਾਨੀ ਦੀ ਗੈਸ ਪਾਈਪਲਾਈਨ ਕੰਪਨੀ ਵਲੋਂ ਕੁਝ ਵੀ ਸਾਹਮਣੇ ਨਹੀਂ ਆਇਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement