Vegetable Prices: ਆਲੂ ਦੀਆਂ ਉੱਪਰ-ਹੇਠਾਂ ਹੋ ਰਹੀਆਂ ਕੀਮਤਾਂ ਨੇ ਆਮ ਆਦਮੀ ਨੂੰ ਕੀਤਾ ਪ੍ਰੇਸ਼ਾਨ
Published : Dec 18, 2024, 12:43 pm IST
Updated : Dec 18, 2024, 12:43 pm IST
SHARE ARTICLE
Vegetable Onion and Potato Prices in Punjab latest news in Punjabi today
Vegetable Onion and Potato Prices in Punjab latest news in Punjabi today

Vegetable Prices: ਨਵੰਬਰ ਤੇ ਅਧ ਦਸੰਬਰ ਤਕ ਕੀਮਤਾਂ ਚ ਰਿਹਾ ਉਛਾਲ ਤੇ ਹੁਣ ਥੋੜ੍ਹਾ ਹੇਠਾਂ ਆਈਆਂ

 

Vegetable Onion and Potato Prices in Punjab latest news in Punjabi today: ਉਂਜ ਤਾਂ ਮਹਿੰਗਾਈ ਨੇ ਚਾਰ ਚੁਫ਼ੇਰੇ ਹੀ ਹਾਹਾਕਾਰ ਮਚਾਈ ਹੋਈ ਹੈ ਪਰ ਹੁਣ ਸਬਜ਼ੀਆਂ ਨੇ ਵੀ ਆਮ ਵਿਅਕਤੀ ਦਾ ਲੱਕ ਤੋੜਨ ਦੀ ਕੋਈ ਕਸਰ ਨਹੀਂ ਛੱਡੀ। 

ਸਬਜ਼ੀਆਂ ਦੀਆਂ ਵਧਦੀਆਂ ਕੀਮਤਾਂ ਕਾਰਨ ਹਰ ਘਰ ਮਹਿੰਗਾਈ ਦੀ ਮਾਰ ਝੱਲ ਰਿਹਾ ਹੈ। ਇਸ ਤੋਂ ਪਹਿਲਾਂ ਦੇਸ਼ 'ਚ ਪਿਆਜ਼ ਦੀਆਂ ਵਧਦੀਆਂ ਕੀਮਤਾਂ ਨੇ ਲੋਕਾਂ ਦੀਆਂ ਅੱਖਾਂ ਵਿਚੋਂ ਹੰਝੂ ਕੱਢੇ ਸਨ ਪਰ ਹੁਣ ਆਲੂ ਦੀਆਂ ਕੀਮਤਾਂ ਲੋਕਾਂ ਨੂੰ ਥੋੜ੍ਹੀ ਰਾਹਤ ਦਿਤੀ ਹੈ। 

ਇਸ ਵਿਚ ਕੋਈ ਸ਼ੱਕ ਨਹੀਂ ਕਿ ਆਲੂ ਹਰੇਕ ਸਬਜ਼ੀ ਦਾ ਸ਼ਿੰਗਾਰ ਹੁੰਦਾ ਹੈ ਪਰ ਹੁਣ ਇਹ ਵੀ ਰਸੋਈ ਵਿਚੋਂ ਗ਼ਾਇਬ ਹੁੰਦਾ ਨਜ਼ਰ ਆ ਰਿਹਾ ਹੈ। ਵਧ ਰਹੀਆਂ ਕੀਮਤਾਂ ਕਾਰਨ ਆਮ ਲੋਕਾਂ ਦੀਆਂ ਜੇਬਾਂ 'ਤੇ ਅਸਰ ਪੈ ਰਿਹਾ ਹੈ। ਇਸ ਦੀਆਂ ਕੀਮਤਾਂ ਵਧਣ ਕਾਰਨ ਲੋਕਾਂ ਦਾ ਰਸੋਈ ਦਾ ਬਜਟ ਵਿਗੜਦਾ ਜਾ ਰਿਹਾ ਹੈ, ਜਿਸ ਕਾਰਨ ਸਬਜ਼ੀਆਂ ਦੀਆਂ ਕੀਮਤਾਂ ਵਧਣ ਨਾਲ ਲੋਕਾਂ ਦੇ ਖਰਚੇ ਵਧ ਰਹੇ ਹਨ।

ਆਲੂਆਂ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਹਨ। ਨਵੰਬਰ 'ਚ 4 ਸਾਲਾਂ 'ਚ ਸਭ ਤੋਂ ਉੱਚੇ ਪੱਧਰ 'ਤੇ ਪਹੁੰਚਣ ਤੋਂ ਬਾਅਦ ਦਸੰਬਰ 'ਚ ਆਲੂ ਦੀਆਂ ਕੀਮਤਾਂ 'ਚ ਕੁੱਝ ਗਿਰਾਵਟ ਨਜ਼ਰ ਆਈ ਹੈ।

 ਖਪਤਕਾਰ ਮਾਮਲਿਆਂ ਦੇ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਦਸੰਬਰ 'ਚ ਆਲੂ ਦੀ ਕੀਮਤ 37.59 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ ਹੈ ਤੇ ਹੁਣ 18 ਦਸੰਬਰ ਨੂੰ ਆਲੂ ਦੀ ਕੀਮਤ ਘਟ ਕੇ 30 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਪਹੁੰਚ ਗਈ ਹੈ। ਹਾਲਾਂਕਿ ਬਾਜ਼ਾਰਾਂ 'ਚ ਇਸ ਦੀ ਪ੍ਰਚੂਨ ਕੀਮਤ ਅਜੇ ਵੀ ਜ਼ਿਆਦਾ ਹੈ।

ਕਿਉਂ ਵਧੀਆਂ ਆਲੂ ਦੀਆਂ ਕੀਮਤਾਂ ? 

ਬੇਮੌਸਮੀ ਭਾਰੀ ਬਾਰਸ਼ ਕਾਰਨ ਪੱਛਮੀ ਬੰਗਾਲ ਵਿਚ ਆਲੂ ਦੀ ਫ਼ਸਲ ਨੂੰ ਹੋਏ ਨੁਕਸਾਨ ਕਾਰਨ ਕੀਮਤਾਂ ਵਿਚ ਵਾਧਾ ਹੋਇਆ ਹੈ। ਇਸ ਦੇ ਨਾਲ ਹੀ ਘੱਟ ਆਮਦ ਅਤੇ ਘੱਟ ਪੈਦਾਵਾਰ ਕਾਰਨ ਕੋਲਡ ਸਟੋਰੇਜ ਦੇ ਸਟਾਕ ਦੀ ਕਮੀ ਕਾਰਨ ਇਸ ਦੀਆਂ ਕੀਮਤਾਂ ਵਿਚ ਵਾਧਾ ਹੋਇਆ ਹੈ। 
 

SHARE ARTICLE

ਏਜੰਸੀ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement