ਮਿਉਚੁਅਲ ਫ਼ੰਡ 'ਚ ਨਾਬਾਲਗ ਦੇ ਨਾਮ 'ਤੇ ਕਰੋ ਨਿਵੇਸ਼ ਅਤੇ ਪਾਓ ਛੋਟ
Published : Jan 19, 2019, 3:52 pm IST
Updated : Jan 19, 2019, 3:56 pm IST
SHARE ARTICLE
Mutual funds
Mutual funds

ਮਿਉਚੁਅਲ ਫ਼ੰਡ ਦੀ ਗੱਲ ਕਰੀਏ ਤਾਂ ਅਜਿਹੇ ਖਾਤੇ 'ਆਨ ਬਿਹਾਫ ਆਫ ਅਕਾਉਂਟ' ਦੇ ਨਾਮ ਤੋਂ ਖੋਲ੍ਹੇ ਜਾਂਦੇ ਹਨ, ਜਿਸ ਵਿਚ ਸਰਪ੍ਰਸਤ ਨਾਬਾਲਿਗ ਵੱਲੋਂ ਕੰਮ ਕਰਦਾ ਹੈ।

ਨਵੀਂ ਦਿੱਲੀ : ਨਾਬਾਲਗ ਬੱਚਿਆਂ ਦੇ ਨਾਮ 'ਤੇ ਐਫਡੀ, ਪੀਪੀਐਫ ਜਾਂ ਮਿਉਚੁਅਲ ਫ਼ੰਡ ਵਿਚ ਨਿਵੇਸ਼ ਕਰਨ 'ਤੇ ਟੈਕਸ ਛੋਟ ਦਾ ਲਾਭ ਲਿਆ ਜਾ ਸਕਦਾ ਹੈ। ਇਸ ਨਿਵੇਸ਼ ਨੂੰ ਆਮਦਨ ਦੇ ਨਾਲ ਹੀ ਜੋੜਿਆ ਜਾਂਦਾ ਹੈ। ਨਾਬਾਲਿਗ ਦੇ ਲਈ ਇਹ ਨਿਵੇਸ਼ ਉਸ ਦੇ ਮਾਤਾ-ਪਿਤਾ ਜਾਂ ਕੋਰਟ ਵੱਲੋਂ ਨਿਯੁਕਤ ਕੀਤੇ ਗਏ ਸਰਪ੍ਰਸਤ ਵੱਲੋਂ ਕੀਤਾ ਜਾ ਸਕਦਾ ਹੈ। ਮਿਉਚੁਅਲ ਫ਼ੰਡ ਦੀ ਗੱਲ ਕਰੀਏ ਤਾਂ ਅਜਿਹੇ ਖਾਤੇ 'ਆਨ ਬਿਹਾਫ ਆਫ ਅਕਾਉਂਟ' ਦੇ ਨਾਮ ਤੋਂ ਖੋਲ੍ਹੇ ਜਾਂਦੇ ਹਨ।

Naveen Kukreja Co-Founder & CEO Paisabazaar.comNaveen Kukreja Co-Founder & CEO Paisabazaar.com

ਜਿਸ ਵਿਚ ਸਰਪ੍ਰਸਤ ਨਾਬਾਲਿਗ ਵੱਲੋਂ ਕੰਮ ਕਰਦਾ ਹੈ। ਪੈਸਾਬਜ਼ਾਰ ਡਾਟ ਕਾਮ ਦੇ ਸੀਈਓ ਨਵੀਨ ਕੁਕਰੇਜਾ ਨੇ ਕਿਹਾ ਕਿ ਟੈਕਸ ਛੋਟ ਦੀ ਇਹ ਹੱਦ ਸਰਪ੍ਰਸਤ ਦੀ ਸਲਾਨਾ ਆਮਦਨ 'ਤੇ ਨਿਰਭਰ ਕਰੇਗੀ। ਨਾਬਾਲਿਗ ਦੇ ਨਾਮ ਐਫਡੀ ਜਾਂ ਮਿਉਚੁਅਲ ਫ਼ੰਡ ਵਿਚ ਨਿਵੇਸ਼ ਕਰਨ ਨਾਲ ਸਲਾਨਾ 1500 ਰੁਪਏ ਦਾ ਰਿਟਰਨ ਵੀ ਟੈਕਸ ਦੇ ਘੇਰੇ ਅਧੀਨ ਨਹੀਂ ਆਉਂਦਾ।

The Public Provident Fund The Public Provident Fund

ਇਹ ਛੋਟ ਇਨਕਮ ਟੈਕਸ ਦੀ ਧਾਰਾ 10 ( 32) ਅਧੀਨ ਦੋ ਨਾਬਾਲਗ ਬੱਚਿਆਂ ਲਈ ਹਾਸਲ ਕੀਤੀ ਜਾ ਸਕਦੀ ਹੈ। ਜੇਕਰ ਸਰਪ੍ਰਸਤ ਨੇ ਬੱਚਿਆਂ ਦੇ ਨਾਮ 'ਤੇ ਕਿਤੇ ਵੀ ਕੋਈ ਨਿਵੇਸ਼ ਕੀਤਾ ਹੈ ਤਾਂ ਉਹ ਉਸ ਦੀ ਸਲਾਨਾ ਆਮਦਨ ਵਿਚ ਹੀ ਜੋੜਿਆ ਜਾਂਦਾ ਹੈ । ਐਫਡੀ, ਮਿਉਚੁਅਲ ਫ਼ੰਡ ਜਾਂ ਪੀਪੀਐਫ ਵਿਚ ਧਾਰਾ 80 ਅਧੀਨ ਡੇਢ ਲੱਖ ਤੱਕ ਦੇ ਨਿਵੇਸ਼ 'ਤੇ ਟੈਕਸ ਛੋਟ ਦਾ ਦਾਅਵਾ ਕੀਤਾ ਜਾ ਸਕਦਾ ਹੈ।

Fixed Deposit Fixed Deposit

ਜੇਕਰ ਸਰਪ੍ਰਸਤ ਅਪਣੀ ਆਮਦਨ 'ਤੇ ਇਕ ਲੱਖ ਰੁਪਏ ਤੱਕ ਦੀ ਟੈਕਸ ਛੋਟ ਦਾ ਦਾਅਵਾ ਕਰਦਾ ਹੈ ਤਾਂ ਨਾਬਾਲਗ ਬੱਚਿਆਂ ਦੇ ਨਾਮ 'ਤੇ ਕੀਤੇ ਗਏ ਨਿਵੇਸ਼ ਵਿਚ 50 ਹਜ਼ਾਰ ਰੁਪਏ ਤੱਕ ਦੀ ਟੈਕਸ ਛੋਟ 'ਤੇ ਹੀ ਉਹ ਦਾਅਵਾ ਕਰ ਸਕਦਾ ਹੈ। ਐਫਡੀ ਜਾਂ ਮਿਉਚੁਅਲ ਫ਼ੰਡ ਖਾਤੇ ਲਈ ਨਾਬਾਲਗ ਅਤੇ ਉਸ ਦੇ ਸਰਪ੍ਰਸਤ ਦੇ ਰਿਸ਼ਤੇ ਨੂੰ ਸਾਬਤ ਕਰਨ ਵਾਲੇ ਦਸਤਾਵੇਜ਼ ਦੀ ਲੋੜ ਹੁੰਦੀ ਹੈ।

Minor ChildrenMinor Children

ਇਸ ਵਿਚ ਨਾਬਾਲਗ ਦਾ ਜਨਮ ਸਰਟੀਫਿਕੇਟ, ਸਕੂਲੀ ਸਿੱਖਿਆ ਸਰਟੀਫਿਕੇਟ ਜਾਂ ਪਾਸਪੋਰਟ ਦੀ ਵਰਤੋਂ ਹੋ ਸਕਦੀ ਹੈ। ਜੇਕਰ ਨਿਵੇਸ਼ ਕੋਰਟ ਵੱਲੋਂ ਨਿਯੁਕਤ ਕੀਤੇ ਗਏ ਸਰਪ੍ਰਸਤ ਵੱਲੋਂ ਕੀਤਾ ਜਾਂਦਾ ਹੈ ਤਾਂ ਇਸ ਨਾਲ ਜੁੜਿਆ ਦਸਤਾਵੇਜ਼ ਵੀ ਲੋੜੀਂਦਾ ਹੁੰਦਾ ਹੈ। ਸਰਪ੍ਰਸਤ ਨੂੰ ਵੀ ਨਾਬਾਲਗ ਵੱਲੋਂ ਕੇਵਾਈਸੀ ਦੀ ਪ੍ਰਕਿਰਿਆ ਪੂਰੀ ਕਰਨੀ ਹੁੰਦੀ ਹੈ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement